ਦਰਦਨਾਕ : ਸੜਕ ਪਾਰ ਕਰ ਰਹੀਆਂ ਦੋ ਕੁੜੀਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਇਕ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰਕ ਮੈਂਬਰਾਂ ਵੱਲੋਂ ਸੜਕ ‘ਤੇ ਬੈਠ ਕੀਤਾ ਜਾ ਰਿਹਾ ਧਰਨਾ ਪ੍ਰਦਰਸ਼ਨ

Navjot Kaur

 

ਜਲੰਧਰ (ਨਿਸ਼ਾ ਸ਼ਰਮਾ) ਜਲੰਧਰ ਸ਼ਹਿਰ 'ਚ ਚੜ੍ਹਦੀ ਸਵੇਰ ਇਕ ਦਰਦਨਾਕ ਹਾਦਸਾ ਵਾਪਰ ਗਿਆ। ਜਲੰਧਰ ਫਗਵਾੜਾ ਹਾਈਵੇ 'ਤੇ ਸੜਕ ਪਾਰ ਕਰ ਰਹੀਆਂ ਦੋ ਲੜਕੀਆਂ ਨੂੰ ਪੁਲਿਸ ਮੁਲਾਜ਼ਮ ਦੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ( Tragic: Two girls crossing the road were hit by a speeding car) ਦਿੱਤੀ। ਇਸ ਹਾਦਸੇ 'ਚ ਇਕ ਲੜਕੀ ਦੀ ਮੌਤ ਹੋ ਗਈ, ਜਦਕਿ ਦੂਜੀ ਜ਼ਖਮੀ ਦੱਸੀ ਜਾ ਰਹੀ ਹੈ।

 

ਹੋਰ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗੀਤਕਾਰ ਦੀਪਾ ਘੋਲੀਆ ਦੀ ਡੇਂਗੂ ਨਾਲ ਹੋਈ ਮੌਤ

 

ਮ੍ਰਿਤਕ ਦੀ ਪਛਾਣ ਨਵਜੋਤ ਕੌਰ ਵਜੋਂ ਹੋਈ ਹੈ, ਜੋ ਕਿ ਧੰਨੌਵਾਲੀ ਦੀ ਰਹਿਣ ਵਾਲੀ ਸੀ। ਨਵਜੋਤ ਹੁੰਡਈ ਦੇ ਸ਼ੋਅ ਰੂਮ ਵਿੱਚ ਕੰਮ ਕਰਦੀ ਸੀ।  ਨਵਜੋਤ ਆਪਣੀ ਸਹੇਲੀ ਨਾਲ ਪੈਦਲ ਜਾ ਰਹੀ ਸੀ ਕਿ ਅਚਾਨਕ ਪੁਲਿਸ ਮੁਲਾਜ਼ਮ ਦੀ ਤੇਜ਼ ਰਫਤਾਰ ( Tragic: Two girls crossing the road were hit by a speeding car) ਕਾਰ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ।

 

ਹੋਰ ਵੀ ਪੜ੍ਹੋ: ਭਿਆਨਕ ਹਾਦਸਾ: ਆਪਸ ਵਿਚ ਟਕਰਾਈਆਂ ਛੇ ਗੱਡੀਆਂ, ਤਿੰਨ ਦੀ ਹੋਈ ਮੌਤ

 

ਇਸ ਦੇ ਨਾਲ ਹੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਉਥੇ ਹੀ ਹਾਦਸੇ ’ਚ ਮਾਰੀ ਗਈ ਕੁੜੀ ਨਵਜੋਤ ਕੌਰ ਦੇ ਪਰਿਵਾਰਕ ( Tragic: Two girls crossing the road were hit by a speeding car) ਮੈਂਬਰਾਂ ਵੱਲੋਂ ਹਾਈਵੇਅ ’ਤੇ ਜਮਾ ਲਗਾ ਕੇ ਧਰਨਾ ਦਿੱਤਾ ਗਿਆ।

 

 

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਾਰ ਚਾਲਕ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇ ਅਤੇ ਤੁਰੰਤ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਮੌਕੇ ’ਤੇ ਪੁਲਿਸ ਨੇ ਨਵਜੋਤ ਦੀ ਲਾਸ਼ ਨੂੰ ਸਿਵਲ ਹਸਪਤਾਲ ( Tragic: Two girls crossing the road were hit by a speeding car) ’ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

ਹੋਰ ਵੀ ਪੜ੍ਹੋ: ਚੰਡੀਗੜ੍ਹ 'ਚ ਜਲਦ ਚੱਲੇਗੀ ਬਾਈਕ ਮੋਬਾਈਲ ਐਂਬੂਲੈਂਸ