ਦਾਦੇ ਨਾਲ ਐਕਵਿਟਾ 'ਤੇ ਸਕੂਲ ਜਾ ਰਹੇ 4 ਸਾਲਾ ਬੱਚੇ ਦੀ ਸੜਕ ਹਾਦਸੇ 'ਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ਨੌਜਵਾਨ

Awaldeep Singh

 

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਬੂੜਾਗੁੱਜਰ ਰੋਡ 'ਚ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਦਾਦੇ ਨਾਲ ਐਕਟਿਵਾ 'ਤੇ ਸਕੂਲ ਜਾ ਰਹੇ 4 ਸਾਲਾ ਬੱਚੇ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 4 ਸਾਲਾ ਬੱਚੇ ਦੀ ਮੌਤ ਹੋ ਗਈ।  

ਮ੍ਰਿਤਕ ਬੱਚੇ ਦੀ ਪਹਿਚਾਣ ਅਵਲਦੀਪ ਸਿੰਘ ਵਜੋਂ ਹੋਈ ਹੈ।  ਹਾਦਸਾ ਇੰਨਾ ਦਰਦਨਾਕ ਸੀ ਕਿ ਮੌਕੇ 'ਤੇ ਮੌਜੂਦ ਲੋਕਾਂ ਦੇ ਵੀ ਦਿਲ ਕੰਬ ਉੱਠੇ। ਦੱਸ ਦੇਈਏ ਕਿ ਮ੍ਰਿਤਕ ਅਵਲਦੀਪ ਮਾਪਿਆਂ ਦਾ ਇਕਲੌਤਾ ਪੁੱਤ ਸੀ।

ਇਸ ਹਾਦਸੇ ਕਾਰਨ ਇਲਾਕੇ 'ਚ ਸਹਿਮ ਦਾ ਮਾਹੌਲ ਪਿਆ ਜਾ ਰਿਹਾ ਹੈ। ਘਰ ਦੇ ਇਕਲੌਤੇ ਪੁੱਤ ਦੀ ਮੌਤ 'ਤੇ ਮਾਂ ਦੇ ਹੰਝੂ ਨਹੀਂ ਰੁਕ ਰਹੇ। ਉੱਥੇ ਹੀ ਦਾਦੀ ਆਪਣੇ ਪੋਤੇ ਦੀ ਲਾਸ਼ ਨੂੰ ਝੋਲੀ 'ਚ ਪਾ ਕੇ ਰੱਬ ਨੂੰ ਉਲਾਂਭਾਂ ਦੇ ਰਹੀ ਹੈ।