ਭੱਠੇ ’ਤੇ ਬਣੀ ਪਾਣੀ ਦੀ ਟੈਂਕੀ ਹੋਈ ਬਲਾਸਟ, 2 ਲੜਕੀਆਂ ਦੀ ਮੌਤ, 2 ਬੱਚਿਆਂ ਸਮੇਤ ਚਾਰ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕ ਲੜਕੀਆਂ ਦੀ ਪਹਿਚਾਣ ਮਨੀਸ਼ਾ ਕੁਮਾਰੀ (19) ਇਮਾਰਤੀ ਕੁਮਾਰੀ(16) ਨਿਵਾਸੀ ਯੂਪੀ ਵਜੋਂ ਹੋਈ ਹੈ।

Water tank blast on furnace

 

 ਲਹਿਰਾਗਾਗਾ:  ਪਿੰਡ ਠਸਕਾ ਵਿਖੇ ਇੱਟਾਂ ਵਾਲੇ ਭੱਠੇ ਦੀ ਪਾਣੀ ਵਾਲੀ ਟੈਂਕੀ ਫਟਣ ਨਾਲ ਦੋ ਲੜਕੀਆਂ ਦੀ ਮੌਤ ਦੋ ਬੱਚੇ ਸਮੇਤ ਚਾਰ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 

ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਠਸਕਾ ਅਤੇ ਭੂਲਣ ਦੇਹ ਵਿਚ ਪੈਂਦੇ ਇੱਟਾਂ ਵਾਲੇ ਭੱਠੇ ’ਤੇ ਦੋ ਪਰਵਾਸੀ ਲੜਕੀਆਂ ਦੀ ਪਾਣੀ ਦੀ ਟੈਂਕੀ ਫਟਣ ਨਾਲ ਮੌਤ ਹੋ ਗਈ। ਇਸ ਹਾਦਸੇ ’ਚ ਦੋ ਬੱਚੇ ਤੇ ਦੋ ਔਰਤਾਂ ਵੀ ਗੰਭੀਰ  ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਹਰਿਆਣਾ ਦੇ ਅਗਰੋਹਾ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ।
ਭੱਠੇ ’ਤੇ ਕੱਚੀ ਇੱਟਾਂ ਤਿਆਰ ਕੀਤੀਆਂ ਜਾ ਰਹੀਆਂ ਸਨ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਕੁਝ ਦਿਨ ਪਹਿਲਾਂ ਇਕ ਪਾਣੀ ਵਾਲੀ ਟੈਂਕੀ ਜੋ ਕਿ ਉੱਚਾਈ 8 ਫੁੱਟ ਤੇ ਚੌੜਾਈ 6 ਫੁੱਟ ਬਣਾਈ ਗਈ ਸੀ।

ਸੋਮਵਾਰ ਨੂੰ ਸ਼ਾਮ ਨੂੰ ਕੁਝ ਔਰਤਾਂ ਟੈਂਕੀ ਦੇ ਨੇੜੇ ਕੱਪੜੇ ਧੋ ਰਹੀਆਂ ਸਨ ਤੇ ਬੱਚੇ ਪਾਣੀ ਵਾਲੀ ਟੈਂਕੀ ਵਿੱਚ ਨਹਾ ਰਹੇ ਸੀ ਇਸੇ ਦੌਰਾਨ ਪਾਣੀ ਦੀ ਟੈਂਕੀ ਫਟ ਗਈ ਜਿਸ ਕਾਰਨ ਟੈਂਕੀ ਦੀਆਂ ਇੱਟਾਂ ਲੱਗਣ ਨਾਲ ਚਾਰ ਮਹਿਲਾਵਾਂ ਦੋ ਬੱਚੇ ਇਸ ਦੀ ਚਪੇਟ ਵਿੱਚ ਆ ਗਏ। ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਲਿਜਾਇਆ ਗਿਆ ਡਾਕਟਰਾਂ ਵਲੋਂ ਦੋ ਲੜਕੀਆਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਤੇ ਦੋ ਜ਼ਖ਼ਮੀ ਔਰਤਾਂ ਤੇ ਬੱਚਿਆਂ ਨੂੰ ਹਰਿਆਣਾ ਦੇ ਅਗਰੋਹਾ ਹਸਪਤਾਲ ਵਿਚ ਭਰਤੀ ਕਰਵਾਇਆ। ਮ੍ਰਿਤਕ ਲੜਕੀਆਂ ਦੀ ਪਹਿਚਾਣ ਮਨੀਸ਼ਾ ਕੁਮਾਰੀ (19) ਇਮਾਰਤੀ ਕੁਮਾਰੀ(16) ਨਿਵਾਸੀ ਯੂਪੀ ਵਜੋਂ ਹੋਈ ਹੈ।