ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਕੀਰਤਨ ਸਮਾਗਮ ਕਰਵਾਇਆ
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਕੀਰਤਨ ਸਮਾਗਮ ਕਰਵਾਇਆ
ਕਰਨਾਲ, 15 ਅਕਤੂਬਰ (ਪਲਵਿੰਦਰ ਸਿੰਘ ਸੱਗੂ): ਸਿੱਖ ਧਰਮ ਦੇ ਚÏਥੇ ਸਿੱਖ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬਾਬਾ ਸੁੱਖਾ ਸਿੰਘ ਵਾਲਿਆਂ ਦੀ ਦੇਖ?ਰੇਖ ਵਿਚ ਗੁਰੂਦੁਆਰਾ ਡੇਰਾ ਕਾਰ ਸੇਵਾ ਵਿਖੇ ਗੁਰੂ ਨਾਨਕ ਸੇਵਾ ਜਥੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੀ ਫੁੱਲਾਂ ਨਾਲ ਸਜਿਆ ਸੋਹਣੇ ਸੁੰਦਰ ਪੰਡਾਲ ਵਿੱਚ ਸ਼ਸ਼ੋਬਿਤ ਕਰਕੇ ਕੀਰਤਨ ਦਰਬਾਰ ਕਰਵਾਇਆ ਗਿਆ ਸਵੇਰ ਤੋਂ ਹੀ ਸੰਗਤਾਂ ਹੁੰਮ ਹੁਮਾ ਕੇ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਪਹੁੰਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਅਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮÏਕੇ ਰਾਗੀ ਢਾਡੀ ਜਥਿਆਂ ਨੇ ਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ¢
ਪ੍ਰਕਾਸ਼ ਪੁਰਬ ਮÏਕੇ ਕਰਵਾਏ ਗਏ ਪ੍ਰੋਗਰਾਮ ਵਿੱਚ ਸ੍ਰੀ ਅੰਮਿ੍ਤਸਰ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਨ ਦੀਪ ਸਿੰਘ, ਰਾਗੀ ਜਥੇ ਭਾਈ ਜਬਰਤੋੜ ਸਿੰਘ, ਕਥਾ ਵਾਚਕ ਕਮਲ ਜੀਤ ਸਿੰਘ, ਗਿਆਨੀ ਮੇਜਰ ਸਿੰਘ ਨੇ ਸੰਗਤਾਂ ਨੂੰ ਗੁਰੂ ਦੀ ਮਹਿਮਾ ਦਾ ਗੁਣਗਾਨ ਕਰਕੇ ਨਿਹਾਲ ਕੀਤਾ¢ਇਸ ਮÏਕੇ ਗੁਰੂ ਨਾਨਕ ਸੇਵਾ ਜਥੇ ਦੀ ਤਰਫੋਂ ਜਥੇ ਦੇ ਪ੍ਰਧਾਨ ਰਤਨ ਸਿੰਘ ਤੇ ਸਾਥੀਆਂ ਨੇ ਡੇਰਾ ਕਾਰ ਸੇਵਾ ਦੇ ਮੁਖੀ ਬਾਬਾ ਸੁੱਖਾ ਸਿੰਘ ਨੂੰ ਸਿਰੋਪਾਓ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਫ਼ ਇਸ ਤੋਂ ਇਲਾਵਾ ਗੁਰੂ ਪੂਰਬ ਪ੍ਰਬੰਧਕ ਕਮੇਟੀ ਦੇ ਸਕੱਤਰ ਇੰਦਰਪਾਲ ਸਿੰਘ, ਪ੍ਰੀਤ ਪਾਲ ਸਿੰਘ ਪੰਨੂ, ਰਾਜਿੰਦਰ ਅਰੋੜਾ ਪੱਪੀ, ਪਾਰਸ ਹਸਪਤਾਲ ਦੇ ਡਾਕਟਰਾਂ ਦੀ ਟੀਮ, ਪੱਤਰਕਾਰੀ ਲਈ ਦਵਿੰਦਰ ਕÏਰ ਭਿੱਡਰ ਸਮੇਤ ਵੱਖ?ਵੱਖ ਸਮਾਜ ਸੇਵੀਆਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ¢ ਅੱਜ ਸਵੇਰ ਤੋਂ ਹੀ ਗੁਰੂ ਦੇ ਦਰਬਾਰ ਵਿੱਚ ਸੰਗਤਾਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਰਿਹਾ¢
ਗੁਰੂ ਨਾਨਕ ਸੇਵਾ ਜਥੇ ਦੇ ਰਤਨ ਸਿੰਘ ਨੇ ਦੱਸਿਆ ਕਿ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮÏਕੇ ਬੀਤੀ ਰਾਤ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਵਿਖੇ ਦੀਵਾਨ ਸਜਾਏ ਗਏ ਫ਼ ਉਥੇ ਦੇਰ ਰਾਤ ਤੱਕ ਕੀਰਤਨ ਦਰਬਾਰ ਚੱਲਦਾ ਰਿਹਾ¢ ਇਸ ਕੀਰਤਨ ਦਰਬਾਰ ਵਿਚ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਰਾਗੀ ਜਥਿਆਂ ਅਤੇ ਕੀਰਤਨੀ ਜਥਿਆਂ ਨੇ ਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ¢
ਅੱਜ ਦੇ ਇਸ ਸਮਾਗਮ ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਭਾਈ ਘਨਈਆ ਜੀ ਦੇ ਸਮੂਹ ਮੈਂਬਰਾਂ ਨੇ ਪਾਰਕਿੰਗ ਦੀ ਸੇਵਾ ਕੀਤੀ ਨÏਜਵਾਨ ਸਭਾ ਵੱਲੋਂ ਜੋੜਾ ਘਰ ਦੀ ਸੇਵਾ ਕੀਤੀ ਇਸ ਮÏਕੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ |