ਗੁਰਪੁਰਬ ਨੂੰ ਸਮਰਪਤ ਪ੍ਰਭਾਤ ਫੇਰੀ ਕਿੱਲਾ ਸਿੱਖਾਂ ਸਥਿਤ ਗੁਰਦੁਆਰਾ ਲਾਹੌਰੀ ਗੇਟ ਪੁੱਜੀ

ਏਜੰਸੀ

ਖ਼ਬਰਾਂ, ਪੰਜਾਬ

ਗੁਰਪੁਰਬ ਨੂੰ ਸਮਰਪਤ ਪ੍ਰਭਾਤ ਫੇਰੀ ਕਿੱਲਾ ਸਿੱਖਾਂ ਸਥਿਤ ਗੁਰਦੁਆਰਾ ਲਾਹੌਰੀ ਗੇਟ ਪੁੱਜੀ

image

ਸ਼ਾਹਬਾਦ ਮਾਰਕੰਡਾ 17 ਅਕਤੂਬਰ  (ਅਵਤਾਰ ਸਿੰਘ ) : ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇੇ ਪ੍ਰਕਾਸ਼ ਪੁਰਬ ਨੂੰ  ਸਮਰਪਿਤ ਰੋਜਾਨਾ ਅੰਮਿ੍ਤ ਵੇਲੇ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਮਸਤ ਗੜ੍ਹ ਸਾਹਿਬ ਅਤੇ ਪ੍ਰਸਿਦ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆ ਹਨ,ਜਿਹਨਾ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਹਿੱਸਾ ਲੈ ਰਹੀਆਂ ਹਨ |  ਇਸੇ ਲੜੀ ਵਿਚ ਸੋਮਵਾਰ ਨੂੰ  ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋ ਕੱਢੀ ਗਈ ਪ੍ਰਭਾਤ ਫੇਰੀ ਸ੍ਰੀ ਨਿਸ਼ਾਨ ਸਾਹਿਬ ਦੀ ਛੱਤਰ ਛਾਇਆ ਹੇਠ ਸੰਗਤਾਂ ਗਲੀ-ਮੁਹਲੇਆਂ ਵਿਚ ਸਬਦ -ਕੀਰਤਨ ਦਾ ਗਾਇਨ ਕਰਦੇ ਹੋਏ ਕਿੱਲਾ ਸਿੱਖਾਂ ਵਿਖੇ ਸਥਿਤ ਗੁਰਦੁਆਰਾ ਲਾਹੌਰੀ ਗੇਟ ਪੁੱਜੀਆਂ | ਕਿੱਲੇ ਦੀਆਂ ਸੰਗਤਾਂ ਵਲੋਂ  ਪ੍ਰਭਾਤ ਫੇਰੀ ਵਿਚ ਪੱੁਜੀਆ ਸੰਗਤਾਂ ਦਾ ਫੱੂਲਾ ਦੀ ਵਰਖਾ , ਜੈਕਾਰੀਆ ਦੀ ਗੂੰਜ   ਨਾਲ  ਨਿੱਘਾ ਸਵਾਗਤ ਕੀਤਾ ਗਿਆ |ਇਸ ਮੌਕੇ ਆਯੋਜਿਤ ਦੀਵਾਨ ਵਿਚ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਅਮਰਜੀਤ ਸਿੰਘ ਦੇ ਜੱਥੇ ਨੇ ਸਬਦ ਕੀਰਤਨ ਦਾ ਗਾਇਨ ਕੀਤਾ | ਸਬਦੀ ਜੱਥੇ ਦੇ ਵੀਰਾਂ  ਅਤੇ ਬੀਬੀਆਂ ਦੇ ਜੱਥੇ ਨੇ ਸਬਦਾ ਦਾ ਗਾਇਨ ਕੀਤਾ  | ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ  ਤੇ ਰੋਸ਼ਨੀ ਪਾਂਦੇ ਹੋਏ , ਸੰਗਤਾਂ ਨੂੰ  ਗੁਰੂ ਜੀ ਦੀਆ ਸਿਖੀਆਂਵਾ ਨੂੰ  ਆਪਣੇ ਜੀਵਨ ਵਿਚ ਧਾਰਨ ਲਈ ਪ੍ਰੇਰਿਤ ਕੀਤਾ | ਮੰਚ ਦਾ ਸੰਚਾਲਨ ਕਰਦੇ ਹੋਏ ਪ੍ਰਸਿਦ ਕਵਿ ਕੁਲਵੰਤ ਸਿੰਘ ਚਾਵਲਾ ਨੇ ਆਪਣੀਆਂ ਨਿੱਕੀਆਂ ਕਵਿਤਾਂਵਾ ਰਾਂਹੀ ਗੁਰੂ ਨਾਨਕ ਦੇਵ ਜੀ ਨੂੰ  ਸ਼ਰਧਾ ਦੇ ਫੁਲ ਭੇਂਟ ਕੀਤੇ | ਇਸ ਮੌਕੇ ਗਿਆਨੀ ਸਾਹਿਬ ਸਿੰਘ ਨੇ ਗੁਰਦੁਆਰਾ ਲਾਹੌਰੀ ਗੇਟ ਦੇ ਮੁਖ ਸੇਵਾਦਾਰ ਨੂੰ  ਸਨਮਾਨਿਤ ਵੀ ਕੀਤਾ |ਦੁਜੇ ਪਾਸੇ, ਇਤਿਹਾਸਕ ਗੁਰਦੁਆਰਾ ਸ੍ਰੀ ਮਸਤ ਗੜ੍ਹ ਸਾਹਿਬ ਤੋ ਕੱਢੀ ਗਈ ਪ੍ਰਭਾਤ ਫੇਰੀ ਲਾਡਵਾ ਰੋਡ ਸਥਿਤ ਚਰਨਜੀਤ ਸਿੰਘ,ਕਮਲਜੀਤ ਸਿੰਘ ਦੇ ਗ੍ਰਹਿ ਪੁੱਜੀ |