ਪਰਾਲੀ ਜਲਾਉਣਾ ਕਿਸਾਨ ਦੇ ਮਿਤਰ ਕੀਟਾਂ ਲਈ ਬੇ-ਹੱਦ ਘਾਤਕ : ਮਾ. ਜਗਦੀਸ਼

ਏਜੰਸੀ

ਖ਼ਬਰਾਂ, ਪੰਜਾਬ

ਪਰਾਲੀ ਜਲਾਉਣਾ ਕਿਸਾਨ ਦੇ ਮਿਤਰ ਕੀਟਾਂ ਲਈ ਬੇ-ਹੱਦ ਘਾਤਕ : ਮਾ. ਜਗਦੀਸ਼

image

ਕਾਲਾਂਵਾਲੀ, 17 ਅਕਤੂਬਰ (ਸੁਰਿੰਦਰ ਪਾਲ ਸਿੰਘ): ਸਿਰਸਾ ਖੇਤਰ ਦੇ ਪ੍ਰਸਿਧ ਜੈਵਿਕ ਖੇਤੀ ਮਾਹਿਰ ਮਾ: ਜਗਦੀਸ਼ ਸਿੰਘ ਸਿੰਘਪੁਰਾ ਦਾ ਕਹਿਣਾ ਹੈ ਕਿ ਵਿਸ਼ਵ ਦੇ ਖੇਤੀ ਉਤਪਾਦਨ ਦੇ ਅੰਕੜਿਆਂ ਦਾ ਵਿਸਲੇਸ਼ਣ ਇਹ ਦਰਸਾਉਂਦਾ ਹੈ ਕਿ ਸਾਡੀ ਖੇਤੀ ਉਤਪਾਦਨ ਵਧਾਉਣ ਵਿੱਚ,ਮਿੱਟੀ ਦੇ ਜੈਵਿਕ ਪਦਾਰਥ (ਕੂੜਾ-ਕਰਕਟ, ਫਸਲਾਂ ਦੀ ਰਹਿੰਦ-ਖੂੰਹਦ) ਬਹੁਤ ਯੋਗਦਾਨ ਪਾਉਂਦੇ ਹਨ | ਉਨ੍ਹਾਂ ਕਿਹਾ ਕਿ ਜੈਵਿਕ ਪਦਾਰਥ (ਕੂੜਾ) ਵਾਲੇ ਖੇਤਾਂ ਵਿੱਚ ਆਮ ਤੌਰ 'ਤੇ ਵੱਧ ਝਾੜ ਹੁੰਦਾ ਹੈ | ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਸਾਡੇ ਖੇਤਾਂ ਵਿੱਚ ਜੈਵਿਕ ਪਦਾਰਥ ਹੁਣ 0.25% ਤੱਕ ਪਹੁੰਚ ਗਿਆ ਹੈ | ਉਨ੍ਹਾਂ ਕਿਹਾ ਕਿ ਜੇ ਅਸੀਂ ਇਸ ਤਰ੍ਹਾਂ ਹੀ ਖੇਤਾਂ ਨੂੰ  ਅੱਗ ਲਾਉਂਦੇ ਰਹੇ ਤਾਂ ਇਹ ਪਦਾਰਥ ਜਲਦੀ ਹੀ 0% ਤੱਕ ਪਹੁੰਚ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਖੇਤੀ ਨੂੰ  ਬਚਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ  ਬਰਕਰਾਰ ਰੱਖਣ ਲਈ ਅਤੇ ਜੈਵਿਕ ਮਾਦਾ ਵਧਾਉਣ ਲਈ, ਫਸਲਾਂ ਦੀ ਰਹਿੰਦ-ਖੂੰਹਦ ਜਿਵੇਂ ਕਿ ਪਰਾਲੀ ਆਦਿ ਨਾਂ ਸਾੜੀ ਜਾਵੇ | ਕੋਈ ਵੀ ਕਿਸਾਨ ਪਰਾਲੀ ਨੂੰ  ਅੱਗ ਨਾਂ ਲਾਵੇ | ਮਾ: ਜਗਦੀਸ਼ ਸਿੰਘਪੁਰਾ ਦਾ ਕਹਿਣਾ ਹੈ ਕਿ ਫਸਲਾਂ ਦੀ ਪਰਾਲੀ ਨੂੰ  ਸੰਭਾਲਿਆ ਜਾ ਸਕਦਾ ਹੈ ਤਾਂ ਸਾਲ ਵਿੱਚ ਇੱਕ ਵਾਰ ਦੀ ਪਰਾਲੀ ਨੂੰ  ਕਿਉਂ ਨਹੀਂ ਸੰਭਾਲਿਆ ਜਾ ਸਕਦਾ | ਉਨ੍ਹਾਂ ਦਲੀਲ ਦਿੱਤੀ ਕਿ ਜੇਕਰ ਕਿਸਾਨ ਪਰਾਲੀ ਨੂੰ  ਖੇਤਾਂ ਵਿੱਚ ਹੀ ਰੱਖੇਗਾ ਤਾਂ ਵੱਡੀ ਗਿਣਤੀ ਵਿੱਚ ਮਿੱਤਰ ਕੀੜੇ ਵੀ ਪੈਦਾ ਹੋਣਗੇ | ਫਸਲਾਂ ਦੀਆਂ ਬਿਮਾਰੀਆਂ ਨੂੰ  ਕਾਬੂ ਕਰਨਾ ਆਸਾਨ ਹੋ ਜਾਵੇਗਾ ਅਤੇ ਕਿਸਾਨ ਦੇ ਬਹੁਤ ਸਾਰੇ ਖਰਚੇ ਘਟ ਜਾਣਗੇ |