ਸੰਸਾਰ ’ਚ 2 ਅਰਬ 20 ਕਰੋੜ ਲੋਕਾਂ ਨੂੰ ਨਹੀਂ ਮਿਲਦਾ ਪੀਣ ਵਾਲਾ ਪਾਣੀ, WHO ਨੇ ਕੀਤਾ ਵੱਡਾ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2 ਅਰਬ 20 ਕਰੋੜ ਲੋਕਾਂ ਨੂੰ ਨਹੀਂ ਮਿਲਦਾ ਹੈ ਪੀਣ ਵਾਲਾ ਪਾਣੀ

2 billion 20 million people in the world do not have access to drinking water, WHO made a big revelation

ਚੰਡੀਗੜ੍ਹ: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, ਮੌਜੂਦਾ ਸਮੇਂ ਵਿਚ 2 ਅਰਬ 20 ਕਰੋੜ ਲੋਕ ਪੀਣ ਵਾਲੇ ਸਾਫ਼ ਪਾਣੀ ਤੋਂ ਵਾਂਝੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਸਾਲ 1984 ਵਿਚ ਭੂਮੀਗਤ ਪਾਣੀ ਦੀ ਕੁੱਲ ਭੰਡਾਰਣ ਸਮਰੱਥਾ 2.44 ਮਿਲੀਅਨ ਏਕੜ ਫੁੱਟ ਸੀ ਜੋ ਕਿ ਸਾਲ 2013 ਵਿਚ ਘੱਟ ਕੇ 11.63 ਮਿਲੀਅਨ ਏਕੜ ਫੁੱਟ ਰਹਿ ਗਿਆ। ਇਸ ਲਈ ਭਵਿੱਖ ਦੇ ਵਿਗਿਆਨੀਆਂ/ਵਿਦਿਆਰਥੀਆਂ ਨੂੰ ਇਸ ਚੁਣੌਤੀ ’ਤੇ ਵਿਚਾਰ ਕਰਨ ਲਈ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜੋ ਕਿ ਪਾਣੀ ਦੀ ਸੰਭਾਲ ਅਤੇ ਪ੍ਰਬੰਧਨ ਲਈ ਹੱਲ ਪੇਸ਼ ਕਰਨਗੇ।

ਇਸੇ ਤਰ੍ਹਾਂ ਆਰਟੀਫ਼ੀਸ਼ੀਅਲ ਤਕਨਾਲੋਜੀ ਵਿਸ਼ੇ ਵੀ ਵਿਦਿਆਰਥੀਆਂ ਲਈ ਅਤਿ ਜ਼ਰੂਰੀ ਹੈ। ਮਾਹਰਾਂ ਅਨੁਸਾਰ, 2030 ਤਕ ਆਲਮੀ ਘਰੇਲੂ ਉਤਪਾਦ ਵਿੱਚ ਲਗਪਗ 1500 ਖਰਬ ਤੋਂ ਵੱਧ  ਡਾਲਰਾਂ ਦਾ ਯੋਗਦਾਨ ਪਾ ਸਕਦਾ ਹੈ। ਇਨ੍ਹਾਂ ਵਿਸ਼ਿਆਂ ’ਤੇ ਵਿਗਿਆਨਕ ਸਾਂਝ ਪਾਉਣ ਤੋਂ ਇਲਾਵਾ ਆਫ਼ਤ ਪ੍ਰਬੰਧਨ ਲਈ ਆਧੁਨਿਕ ਤਕਨੀਕਾਂ ਵਿਸ਼ੇ ਵੱਲ ਵਿਦਿਆਰਥੀਆਂ ਦਾ ਝੁਕਾਅ ਵਧਾਉਣ ਲਈ ਵਿਭਾਗ ਦਾ ਮੁੱਖ ਉਪਰਾਲਾ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ, ਸਾਲ 2000 ਤੋਂ 2019 ਤਕ, ਲਗਪਗ 4 ਅਰਬ 20 ਕਰੋੜ ਲੋਕ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਹੋਏ ਸਨ। ਇਸੇ ਤਰ੍ਹਾਂ ਚੌਥਾ ਵਿਸ਼ਾ ਸਿਹਤ ਅਤੇ ਸੈਨੀਟੇਸ਼ਨ ਦੇ ਸੰਦਰਭ ’ਚ ਹਾਲੀਆ  ਅੰਕੜਿਆਂ ਅਨੁਸਾਰ, ਸੰਸਾਰ ਭਰ ’ਚ ਹਰ ਸਾਲ 20 ਲੱਖ 60 ਹਜ਼ਾਰ  ਲੋਕ ਸੈਨੀਟੇਸ਼ਨ ਅਤੇ ਸਿਹਤ ਸੇਵਾਵਾਂ ਦੀ ਘਾਟ ਕਾਰਨ ਮਰਦੇ ਹਨ। ਇਸ ਮੁੱਦੇ ’ਤੇ ਵਿਦਿਆਰਥੀਆਂ ਨੂੰ ਜਨਤਕ ਸਿਹਤ ਅਤੇ ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਪ੍ਰਭਾਵਸ਼ਾਲੀ ਹੱਲ ਅਤੇ ਤਰੀਕੇ ਸੁਝਾਉਣੇ ਪੈਣਗੇ।

ਜਲਵਾਯੂ ਪਰਿਵਰਤਨ ਅਤੇ ਇਸਦੇ ਪ੍ਰਭਾਵ  ਹੈ ਜਿਸ ਬਾਬਤ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਸੁਝਾਅ ਦਿੰਦੀ ਹੈ ਕਿ ਆਮਲੀ ਤਪਸ਼ (ਗਲੋਬਲ ਵਾਰਮਿੰਗ) ਦੇ ਕਾਰਨ 2100 ਤੱਕ ਸਮੁੰਦਰ ਦਾ ਪੱਧਰ 1.1 ਮੀਟਰ ਤੱਕ ਵੱਧ ਸਕਦਾ ਹੈ। ਜਲਵਾਯੂ ਪਰਿਵਰਤਨ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ, ਵਿਦਿਆਰਥੀਆਂ ਲਈ ਇਸ ਵਿਸ਼ੇ ਬਾਰੇ ਜਾਗਰੂਕ ਹੋਣਾਂ ਅਤੇ ਸੰਭਵ ਹੱਲ ਪੇਸ਼ ਕਰਨਾ ਜ਼ਰੂਰੀ ਹੈ।