Jalandhar News : ਤਖ਼ਤਾਂ ਦੇ ਜਥੇਦਾਰ ਸਬੰਧੀ ਡੂੰਘੀ ਸਾਜ਼ਿਸ਼ ਰਚੀ ਗਈ ਸੀ ਜਲਦ ਬੇਪਰਦ ਹੋਵੇਗੀ:- ਜਥੇਦਾਰ ਵਡਾਲਾ
Jalandhar News : ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਦੋ ਦਰਜਨ ਹਾਜ਼ਰ ਮੈਂਬਰਾਂ ਵੱਲੋਂ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਘੋਸ਼ਿਤ ਕੀਤਾ
Jalandhar News : ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਦੀ ਕਿਰਦਾਰਕੁਸ਼ੀ ਕਰਨ ਲਈ ਸਾਜਿਸ਼ ਰਚੀ ਗਈ ਜਲਦੀ ਸਭ ਕੁਝ ਬੇਪਰਦ ਹੋਵੇਗਾ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਡਟਣ ਲਈ ਉਹਨਾਂ ਦਾ ਕੋਟਾਨ ਕੋਟਿ ਧੰਨਵਾਦ ਕੀਤਾ। ਕਿਉਂਕਿ ਨਾਜੁਕ ਸਥਿਤੀ ਨੂੰ ਸਾਂਭਦਿਆਂ ਮੌਕੇ ਤੇ ਸਹੀ ਸਟੀਕ ਫੈਸਲਾ ਲਿਆ ਗਿਆ ਹੈ। ਸਿੱਖ ਕੌਮ ਵੱਲੋ ਬੜੀ ਦੇਰ ਬਾਅਦ ਦਲੇਰੀ ਨਾਲ ਲੈ ਗਏ ਫੈਸਲੇ ਦੀ ਸ਼ਲਾਗਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਥ ਨੇ ਜਿਵੇਂ ਘੰਟਿਆਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਇੱਕ ਲਹਿਰ ਖੜੀ ਕਰ ਦਿੱਤੀ, ਬੜਾ ਵੱਡਾ ਰੋਸ ਫੈਲਣ ਕਰਕੇ ਇੰਨਾ ਵੱਡਾ ਪ੍ਰੈਸ਼ਰ ਪਿਆ ਕਿ ਐਸਜੀਪੀਸੀ ਪ੍ਰਧਾਨ ਵੱਲੋਂ ਅਸਤੀਫਾ ਨਾ ਮਨਜ਼ੂਰ ਕਰਨਾ ਪਿਆ। ਇਹ ਪੰਥ ਦਝ ਵੱਡੀ ਜਿੱਤ ਹੋਈ ਹੈ।
ਉੱਨਾਂ ਕਿਹਾ ਕਿ ਪਿਛਲੇ ਦਿਨਾਂ ’ਚ ਇੱਕ ਗੁਪਤ ਤੌਰ ਐਸਜੀਪੀਸੀ ਮੈਂਬਰਾਂ ਦੀ ਪੰਜ ਮੈਂਬਰੀ ਟੀਮ ਬਣਾਈ ਗਈ ਸੀ ਜੋ ਸਾਰੇ ਪੰਜਾਬ ਦੇ ਵਿੱਚ ਲਗਭਗ 85 ਮੈਂਬਰਾਂ ਦੇ ਕੋਲ ਘੁੰਮ ਕੇ ਰਾਏ ਲੈ ਕੇ ਆਈ ਕਿ ਅਗਲਾ ਉਮੀਦਵਾਰ ਕੌਣ ਹੋਵੇ ਉਸ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਅਤੇ ਡੇਢ ਦਰਜਨ ਦੇ ਕਰੀਬ ਹਾਜ਼ਰ ਮੈਂਬਰਾਂ ਵੱਲੋਂ ਤੇ ਸਾਰੀ ਸੁਧਾਰ ਲਹਿਰ ਦੀ ਲੀਡਰਸ਼ਿਪ ਦੀ ਰਾਏ ਦੇ ਮੁਤਾਬਿਕ ਹਾਜ਼ਰ ਐਸਜੀਪੀਸੀ ਮੈਂਬਰਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਜਾ ਰਹੀ 28 ਅਕਤੂਬਰ ਦੀ ਚੋਣ ਵਿੱਚ ਉਮੀਦਵਾਰ ਹੋਣਗੇ ਤੇ ਸਾਡਾ ਸਾਰਿਆਂ ਦਾ ਟੀਚਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਆਸੀ ਗਲਬੇ ਤੋਂ ਆਜ਼ਾਦ ਕਰਾ ਕੇ ਤੇ ਸਹੀ ਤਰੀਕੇ ਨਾਲ ਜਥੇਦਾਰ ਸਾਹਿਬਾਨ ਦੇ ਸੇਵਾ ਤੇ ਬਿਠਾਉਣ ਅਤੇ ਸੇਵਾ ਮੁਕਤੀ ਦਾ ਵਿਧੀ ਵਿਧਾਨ ਬਣਾ ਸਕੀਏ ਇਹ ਸਾਡਾ ਪਹਿਲਾ ਟੀਚਾ ਹੋਵੇਗਾ ਤਾਂ ਕਿ ਜੋ ਹੁੱਣ ਬਿਰਤਾਂਤ ਹੁਣ ਚੱਲ ਰਿਹਾ ਹੈ ਉਹ ਸਦਾ ਲਈ ਬੰਦ ਹੋਵੇ।
ਇਸ ਸਮੇਂ ਕੁੱਝ ਮਤੇ ਪਾਸ ਕੀਤੇ ਗਏ।
1. ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਆਸੀ ਗਲਬੇ ਤੋਂ ਆਜ਼ਾਦ ਕਰਾਇਆ ਜਾਵੇਗਾ।
2. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਪਰਿਵਾਰ ਦੀ ਅਜਾਰੇਦਾਰੀ ਖ਼ਤਮ ਕਰਕੇ ਸਮੁੱਚੇ ਸਿੱਖ ਪੰਥ ਨੂੰ ਸੇਵਾ ਸੰਭਾਲ ਲਈ ਸੌਂਪੀ ਜਾਵੇਗੀ।
3. ਐਸਜੀਪੀਸੀ ਮੈਂਬਰ ਆਪਣੀ ਜਮੀਰ ਦੀ ਆਵਾਜ਼ ਸੁਣ ਕੇ ਵੋਟ ਪਾਉਣ ਕਿਉਂਕਿ ਇੱਕ ਪਾਸੇ ਤਨਖਾਈਏ ਪ੍ਰਧਾਨ ਦੀ ਸ੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਲਾਉਣ ਵਾਲੇ ਧੜੇ ਦਾ ਉਮੀਦਵਾਰ ਹਨ ਅਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਤੇ ਸਿਆਸੀ ਗਲਬੇ ਤੋਂ ਮੁਕਤ ਕਰਾਉਣ ਵਾਲੇ ਪੰਥ ਦਾ ਉਮੀਦਵਾਰ ਹੈ।
4. ਪੰਜਾਬ ਵਿੱਚ ਝੋਨੇ ਦੀ ਖਰੀਦ ਬਾਰੇ ਮੰਡੀਆਂ ਚੋਂ ਚੁਕਾਈ ਬਾਰੇ ਸਰਕਾਰ ਨੂੰ ਸਖਤ ਤਾੜਨਾ ਕੀਤੀ ਕਿ ਕਿਸਾਨਾਂ ਦਾ, ਆੜਤੀਆਂ ਦਾ, ਸੈਲਰਾਂ ਦਾ ਵਾਲਿਆਂ ਦਾ ਅਤੇ ਲੇਬਰ ਵਾਲਿਆਂ ਦਾ ਖਿਆਲ ਰੱਖਦੇ ਹੋਏ ਤੁਰੰਤ ਲੋੜੀਦੇ ਪ੍ਰਬੰਧ ਕਰਕੇ ਸਾਰੀ ਤੇ ਸਮੇਂ ਸਿਰ ਖਰੀਦ ਕੀਤੀ ਜਾਵੇ ਤੇ ਝੋਨਾ ਚੁੱਕਿਆ ਜਾਵੇ
5. ਭਾਰਤ-ਕਨੇਡਾ ਦੇ ਆਪਸੀ ਵਿਗੜੇ ਸੰਬੰਧਾਂ ਤੇ ਫਿਕਰਮੰਦੀ ਜਾਹਿਰ ਕਰਦਿਆਂ ਉਥੇ ਵਸਦੇ ਸਿੱਖਾਂ ਪ੍ਰਤੀ ਹਮਦਰਦੀ ਜਾਹਿਰ ਕਰਦਿਆਂ ਕੋਈ ਨਾ ਕੋਈ ਚੰਗੇ ਹੱਲ ਨਿਕਲਣ ਦੀ ਆਸ ਉਮੀਦ ਨਾਲ ਦੋਨੋਂ ਸਰਕਾਰਾਂ ਨੂੰ ਬੇਨਤੀ ਵੀ ਕੀਤੀ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ।
ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬੋਲਦਿਆਂ ਕਿਹਾ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਮੀਰੀ ਪੀਰੀ ਦੇ ਸਿਧਾਂਤ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਦੀ ਉਲੰਘਣਾ ਕਰਨ ਕਰਕੇ ਉੱਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਚਾਹੀਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੇਕਰ ਹੁਕਮ ਨਹੀਂ ਮੰਨੇਗਾ ਤੇ ਫਿਰ ਹੋਰ ਕੋਈ ਕਿਵੇ ਮੰਨੇਗਾ।
ਉਮੀਦਵਾਰ ਬਣਨ ਤੋਂ ਬਾਅਦ ਬੀਬੀ ਜਗੀਰ ਕੌਰ ਵੱਲੋਂ ਇਸ ਸਮੇਂ ਬੋਲਦਿਆਂ ਸਭ ਤੋਂ ਪਹਿਲਾਂ ਐਸਜੀਪੀਸੀ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਜਿਨਾਂ ਪੰਜ ਮੈਂਬਰੀ ਕਮੇਟੀ ਨੇ ਪਿਛਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਮੈਂਬਰਾਂ ਦੀ ਰਾਇ ਲਈ ਗਈ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ ਜਿਨਾਂ ਨੇ ਮੈਨੂੰ ਉਮੀਦਵਾਰ ਬਣਾ ਕੇ ਮੇਰੇ ਵਿਚ ਬਹੁਤ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਹੈ। ਉਹਨਾਂ ਯਕੀਨ ਵੀ ਦਿਵਾਇਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿਆਸੀ ਗਲਬਾ ਖ਼ਤਮ ਕਰਨ ਵਾਲੇ ਮਤੇ ਨੂੰ ਅਤੇ ਬਾਕੀ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੁੱਚੇ ਸਿੱਖਾਂ ਦੀ ਸੰਸਥਾ ਦੇ ਰੂਪ ਦੇ ਵਿੱਚ ਉਭਾਰਿਆ ਜਾਵੇਗਾ।
ਉਹਨਾਂ ਕਿਹਾ ਕਿ ਪਰਮਾਤਮਾ ਮੇਹਰ ਬਖਸ਼ੇ ਤੇ 28 ਤਰੀਕ ਨੂੰ ਮੈਂਬਰ ਸਾਥ ਦੇਣ ਤਾਂ ਐਸਜੀਪੀਸੀ ਨੂੰ ਪੰਥ ਦੀ ਸੰਸਥਾ ਦੇ ਰੂਪ ਦੇ ਵਿੱਚ ਉਭਾਰਾਂਗੇ। ਧਰਮ ਪ੍ਰਚਾਰ ਦੇ ਵਿੱਚ ਹੋਰ ਤੇਜ਼ੀ ਲਿਆਵਾਂਗੇ। ਮਿਆਰੀ ਸਿੱਖਿਆ ਦੇਣ ਦੇ ਲਈ ਵੱਡੇ ਪ੍ਰਬੰਧ ਕਰਾਂਗੇ। ਸਿਹਤ ਸੇਵਾਵਾਂ ਦੇ ਵਿੱਚ ਹਿੱਸਾ ਹੋਰ ਵਧਾਵਾਂਗੇ। ਸਰਾਵਾਂ ਦੀ ਬੁਕਿੰਗ ਦੇ ਵਿੱਚ ਪਾਰਦਰਸ਼ਤਾ ਲਿਆ ਕੇ ਆਨਲਾਈਨ ਜਾਂ ਹੋਰ ਚੰਗੇ ਪ੍ਰਬੰਧ ਕਰਾਂਗੇ।ਐਸਜੀਪੀਸੀ ਵਿੱਚ ਵਸਤਾਂ ਦੀ ਖਰੀਦ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਉਂਗਲਾਂ ਉਠਦੀਆਂ ਹਨ ਖਰੀਦ ਪਾਰਦਰਸ਼ੀ ਢੰਗ ਨਾਲ ਕਰਾਂਗੇ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਵੀ ਬਹੁਤ ਸਾਰੇ ਆਦੇਸ਼ ਨਹੀਂ ਮੰਨੇ ਜਾਂਦੇ ਜਿਨਾਂ ’ਚੋਂ ਇੱਕ ਆਪਣਾ ਚੈਨਲ ਬਣਾਉਣ ਦਾ ਸੀ। ਇਸ ਤਰ੍ਹਾਂ ਹੋਰ ਵੀ ਬੜੇ ਹੁਕਮ ਨੇ ਜੋ ਪੈਂਡਿੰਗ ਨੇ ਉਹ ਸਾਰੇ ਲਾਗੂ ਕਰਵਾਏ ਜਾਣਗੇ। 92 ਲੱਖ ਰੁਪਏ ਦੇ ਇਸ਼ਤਿਆਰਾਂ ਵਾਲੀ ਵੀਡੀਓ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਦਬਾਅ ਪਾ ਕੇ ਇਸ਼ਤਿਆਰ ਦਿਵਾਉਣ ਦਾ ਇਲਜ਼ਾਮ ਉਸ ਸਮੇਂ ਦੇ ਚੀਫ ਸੈਕਟਰੀ ਵੱਲੋਂ ਲਾਇਆ ਗਿਆ ਸੀ ਪਰ ਮੌਜੂਦਾ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕੀਤਾ ਗਿਆ ਹੈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਹੀ ਜਾਣਕਾਰੀ ਨਾ ਦੇ ਕੇ ਗੁਨਾਹ ਕੀਤਾ ਇਸ ਚ ਸੁਧਾਰ ਕਰਾਂਗੇ।
ਇਸ ਸਮੇਂ ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਬਰਾੜ, ਸੁੱਚਾ ਸਿੰਘ ਛੋਟੇਪੁਰ, ਪਰਮਿੰਦਰ ਸਿੰਘ ਢੀਂਡਸਾ, ਸੰਤਾ ਸਿੰਘ ਉਮੈਦਪੁਰ, ਬੀਬੀ ਪਰਮਜੀਤ ਕੌਰ ਗੁਲਸ਼ਨ, ਸਰਵਨ ਸਿੰਘ ਫਿਲੌਰ ਅਤੇ ਸੁਰਿੰਦਰ ਸਿੰਘ ਭੁਲੇਵਾਲ ਨੇ ਸੰਬੋਧਨ ਕੀਤਾ। ਇਸ ਸਮੇਂ ਪ੍ਰਕਾਸ਼ ਚੰਦ ਗਰਗ, ਸੁਖਵਿੰਦਰ ਸਿੰਘ ਔਲਖ, ਰਣਧੀਰ ਸਿੰਘ ਰੱਖੜਾ,ਸੁਰਿੰਦਰ ਕੌਰ ਦਿਆਲ, ਬਨੀ ਜੌਲੀ ਦਿੱਲੀ, ਗੁਰਬਚਨ ਸਿੰਘ ਬਚੀ, ਜਗਜੀਤ ਸਿੰਘ ਗਾਬਾ, ਗੁਰਜਿੰਦਰ ਸਿੰਘ ਟਾਹਲੀਵਾਲਾ ਜੱਟਾਂ, ਗੁਰਕਿਰਪਾਲ ਸਿੰਘ ਬਠਿਡਾ, ਪਵਨਪ੍ਰੀਤ ਸਿੰਘ ਫਰੀਦਕੋਟ, ਸਤਵਿੰਦਰ ਸਿੰਘ ਢੱਟ ਅਤੇ ਅਵਤਾਰ ਸਿੰਘ ਜੌਹਲ, ਅਮਰਜੀਤ ਸਿੰਘ ਬਿੱਟੂ ਆਦਿ ਹਾਜ਼ਰ ਸਨ।
ਐਸਜੀਪੀਸੀ ਦੇ ਡੇਢ ਦਰਜਨ ਮੈਂਬਰਾਂ ਸਭ ਨੇ ਆਪਣੀ ਆਪਣੀ ਰਾਏ ਬੋਲ ਕੇ ਦਿੱਤੀ ਜਿਸ ਵਿੱਚ ਅੰਤਰਿੰਗ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਣ, ਇੰਦਰਮੋਹਣ ਸਿੰਘ ਲਖਮੀਰਵਾਲਾ, ਮਲਕੀਤ ਕੌਰ ਕਮਾਲਵਾਲਾ ਅਤੇ ਬੀਬੀ ਜੰਗੀਰ ਕੌਰ, ਸੁਰਿੰਦਰ ਸਿੰਘ ਭੁਲੇਵਾਲ, ਭਾਈ ਮਨਜੀਤ ਸਿੰਘ, ਪਰਮਜੀਤ ਕੌਰ ਲਾਡਰਾਂ, ਕਿਰਨਜੌਤ ਕੌਰ, ਅਮਰੀਕ ਸਿੰਘ ਸ਼ਾਹਪੁੱਰ, ਕਰਨੈਲ ਸਿੰਘ ਪੰਜੋਲੀ, ਜਰਨੈਲ ਸਿੰਘ ਕਰਤਾਰਪੁਰ, ਮਿੱਠੂ ਸਿੰਘ ਕਾਹਨੇਕੇ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲੇ, ਹਰਪਾਲ ਸਿੰਘ ਪਾਲੀ, ਮਹਿੰਦਰ ਸਿੰਘ ਹੁਸੈਨਪੁਰ, ਸਤਵਿੰਦਰ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ, ਸ਼ਰਨਜੀਤ ਕੌਰ ਧੂਰੀ, ਮਲਕੀਤ ਸਿੰਘ ਚੰਗਾਲ, ਨਿਰਮੈਲ ਸਿੰਘ ਜੌਲਾ ਆਦਿ ਮੈਂਬਰ ਹਾਜ਼ਰ ਸਨ।
(For more news apart from A deep conspiracy was hatched regarding the Jathedar of Takhts will soon be exposed:- Jathedar Wadala News in Punjabi, stay tuned to Rozana Spokesman)