Jalandhar News: ਸੂਫੀ ਗਾਇਕ ਦੇ ਪੁੱਤ ਦੀ ਭਿਆਨਕ ਹਾਦਸੇ ਵਿਚ ਹੋਈ ਮੌਤ, ਕੁੱਤੇ ਦੇ ਅੱਗੇ ਆਉਣ ਕਾਰਨ ਬੇਕਾਬੂ ਹੋਈ ਸਕੂਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar News: ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼

Sufi Singer Bunty Qawwal Jalandhar News in punjabi

Sufi Singer Bunty Qawwal Jalandhar News in punjabi: ਜਲੰਧਰ ਦੇ ਰਹਿਣ ਵਾਲੇ ਸੂਫੀ ਗਾਇਕ ਬੰਟੀ ਕਵਾਲ ਦੇ ਬੇਟੇ ਦੀ ਵੀਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਬਸਤੀ ਪੀਰ ਦਾਦ ਦੇ ਰਹਿਣ ਵਾਲੇ 15 ਸਾਲਾ ਇਵਾਨ ਦਾ ਬੁੱਧਵਾਰ ਨੂੰ ਐਕਸੀਡੈਂਟ ਹੋ ਗਿਆ।

ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਵਾਨ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਇਵਾਨ ਐਕਟਿਵਾ 'ਤੇ ਜਾ ਰਿਹਾ ਸੀ, ਜਿਸ ਦੀ ਈ-ਰਿਕਸ਼ਾ ਨਾਲ ਟੱਕਰ ਹੋ ਗਈ। ਹਾਦਸੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਟੱਕਰ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਵੀਰਵਾਰ ਰਾਤ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਇਵਾਨ 10ਵੀਂ ਜਮਾਤ 'ਚ ਪੜ੍ਹਦਾ ਸੀ। ਬੁੱਧਵਾਰ ਨੂੰ ਉਹ ਕੁਝ ਸਾਮਾਨ ਖਰੀਦਣ ਲਈ ਐਕਟਿਵਾ 'ਤੇ ਬਾਜ਼ਾਰ ਗਿਆ ਸੀ। ਜਿੱਥੇ ਰਸਤੇ ਵਿੱਚ ਅਚਾਨਕ ਇੱਕ ਕੁੱਤਾ ਆ ਗਿਆ ਅਤੇ ਉਸਦੀ ਐਕਟਿਵਾ ਬੇਕਾਬੂ ਹੋ ਗਈ। ਉਹ ਨੇੜੇ ਤੋਂ ਲੰਘ ਰਹੇ ਇੱਕ ਈ-ਰਿਕਸ਼ਾ ਨਾਲ ਟਕਰਾ ਗਿਆ।

ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਸਨ। ਵੀਰਵਾਰ ਨੂੰ ਇਵਾਨ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।