ਫ਼ਿਲਮ 'ਐਮਰਜੈਂਸੀ' 'ਚੋਂ MP ਰਵਨੀਤ ਬਿੱਟੂ ਨੇ ਹਟਵਾਏ ਇਤਰਾਜ਼ਯੋਗ ਦ੍ਰਿਸ਼
ਸਿੱਖ ਬੁੱਧੀਜੀਵੀਆਂ ਦੀ ਨਿਗਰਾਨੀ ਹੇਠ ਫ਼ਿਲਮ 'ਚ ਕੀਤੀ ਗਈ ਸੋਧ
Emergency Film News: ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੰਗਣਾ ਰਣੌਤ ਦੀ ਫ਼ਿਲਮ 'Emergency' ਨੂੰ ਲੈ ਕੇ ਸਥਿਤੀ ਸਪੱਸ਼ਟ ਕੀਤੀ ਹੈ। ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਦੇ ਚੇਅਰਮੈਨ ਨਾਲ ਸਿੱਖ ਬੁੱਧੀਜੀਵੀਆਂ ਨੇ ਬੈਠ ਕੇ ਵਿਵਾਦਿਤ ਦ੍ਰਿਸ਼ ਨੂੰ ਕਟਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਫਿਲਮ ਵਿੱਚ ਕੋਈ ਵੀ ਇਤਰਾਜ਼ਯੋਗ ਦ੍ਰਿਸ਼ ਨਹੀਂ ਹੈ। ਇਸ ਬਾਰੇ ਰਵਨੀਤ ਬਿੱਟੂ ਨੇ ਟਵੀਟ ਕਰਕੇ ਵੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਫ਼ਿਲਮ ਵਿੱਚ ਹੁਣ ਸਿਰਫ਼ ਇੰਨ੍ਹਾਂ ਦਿਖਾਇਆ ਗਿਆ ਹੈ ਕਿ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੋ ਸਿੱਖਾਂ ਨਾਲ ਕੀਤਾ ਹੈ ਉਸ ਨੂੰ ਹੀ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਕਤਲੇਆਮ ਦੀ ਤਸਵੀਰ ਨੂੰ ਫਿਲਮ ਵਿੱਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖਾਂ ਖਿਲਾਫ਼ ਜੋ ਵੀ ਜ਼ੁਲਮ ਹੋਇਆ ਹੈ ਉਸ ਨੂੰ ਹੀ ਦਿਖਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਫ਼ਿਲਮ ਵਿੱਚ 1984 ਦੇ ਹਮਲੇ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਫ਼ਿਲਮ ਵਿੱਚ ਕੋਈ ਵੀ ਵਿਵਾਦਿਤ ਬਿਆਨ ਨਹੀਂ ਹੈ।