ਗਿੱਦੜਬਾਹਾ-ਮਲੋਟ ਰੋਡ 'ਤੇ ਬੇਕਾਬੂ ਕਾਰ ਨੇ ਮਾਰੀ ਥ੍ਰੀਵੀਲ੍ਹਰ ਨੂੰ ਟੱਕਰ
ਹਾਦਸੇ ਦੌਰਾਨ 17 ਵਿਅਕਤੀ ਹੋਏ ਜ਼ਖਮੀ
An out-of-control car hit a three-wheeler on the Gidderbaha-Malout road.
ਗਿੱਦੜਬਾਹਾ : ਗਿੱਦੜਬਾਹਾ-ਮਲੋਟ ਰੋਡ ’ਤੇ ਅੰਮ੍ਰਿਤਸਰ ਤੋਂ ਗੰਗਾਨਗਰ ਜਾ ਰਹੀ ਕਾਰ ਟਾਇਰ ਫਟਣ ਕਾਰਨ ਬੇਕਾਬੂ ਹੋਈ ਅਤੇ ਕਾਰ ਡਵਾਈਡਰ ਪਾਰ ਕਰਕੇ ਸੜਕ ਦੇ ਦੂਜੇ ਪਾਸੇ ਜਾ ਰਹੇ ਥਰੀਵੀਲ੍ਹਰ ਨਾਲ ਜਾ ਟਕਰਾਈ। ਇਸ ਹਾਦਸੇ ਤੋਂ ਬਾਅਦ ਥ੍ਰੀਵੀਲ੍ਹਰ ’ਚ ਸਵਾਰ 17 ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਦਕਿ 10 ਵਿਅਕਤੀਆਂ ਨੂੰ ਬਠਿੰਡਾ ਰੈਫ਼ਰ ਕਾਰ ਦਿੱਤਾ।
ਹਾਦਸੇ ਦੌਰਾਨ ਜ਼ਖਮੀ ਹੋਣ ਵਾਲੇ ਵਿਅਕਤੀ ਪਿੰਡ ਜੰਡ ਵਾਲਾ ਤੋਂ ਨਾਲ ਲਗਦੇ ਪਿੰਡ ਵਿਚ ਨਰਮਾ ਚੁਗਣ ਲਈ ਜਾ ਰਹੇ ਸੀ।