DSP ਨਾਭਾ ਮਨਦੀਪ ਕੌਰ ਦੀ ਗੱਡੀ ਮੋਹਾਲੀ ਦੇ ਏਅਰਪੋਰਟ ਨੇੜੇ ਹੋਈ ਹਾਦਸੇ ਦਾ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

DSP ਦੇ ਹੱਥ 'ਤੇ ਹੋਇਆ ਫਰੈਕਚਰ, ਗੰਨਮੈਨ ਦੇ ਸਿਰ ਵਿੱਚ ਲੱਗੀ ਸੱਟ

DSP Nabha Mandeep Kaur's vehicle met with an accident near Mohali airport

ਮੋਹਾਲੀ: ਡੀਐਸਪੀ ਨਾਭਾ ਮਨਦੀਪ ਕੌਰ ਦੀ ਗੱਡੀ ਮੋਹਾਲੀ ਦੇ ਏਅਰਪੋਰਟ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਨੇ ਗੁਜਰਾਤ ਲਈ ਰਵਾਨਾ ਹੋਣਾ ਸੀ, ਜਿੱਥੇ ਉਨ੍ਹਾਂ 31 ਅਕਤੂਬਰ ਨੂੰ ਏਕਤਾ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਣਾ ਸੀ। ਹਾਦਸੇ ਤੋਂ ਬਾਅਦ ਡੀਐਸਪੀ ਮਨਦੀਪ ਕੌਰ ਦੇ ਗਨਮੈਨ ਦੇ ਸਿਰ ’ਚ ਸੱਟ ਲੱਗੀ ਹੈ ਅਤੇ ਡੀਐਸਪੀ ਦੇ ਹੱਥ ’ਤੇ ਫਰੈਕਚਰ ਹੋਇਆ ਹੈ।