ਸਿਰਫ਼ ਰਾਸ਼ਟਰਪਤੀ ਨੇ ਬਾਬੇ ਨਾਨਕ ਦੇ ਸੰਦੇਸ਼ ਨੂੰ ਮੰਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਰਾਂ ਨਵੰਬਰ ਨੂੰ ਜਗਤ ਗੁਰੂ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਗੁਰਦੁਆਰਾ ਸੁਲਤਾਨਪੁਰ ਲੋਧੀ

Ramnath Kovind

ਬਾਰਾਂ ਨਵੰਬਰ ਨੂੰ ਜਗਤ ਗੁਰੂ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਗੁਰਦੁਆਰਾ ਸੁਲਤਾਨਪੁਰ ਲੋਧੀ ਵਿਖੇ ਦੋਹਾਂ ਧਿਰਾਂ ਨੇ ਵੱਖ ਵੱਖ ਪ੍ਰਬੰਧ ਕੀਤੇ ਹੋਏ ਸਨ ਅਤੇ ਦੋਹਾਂ ਨੇ ਹੀ ਰਾਸ਼ਟਰਪਤੀ ਨੂੰ ਸੱਦਾ ਪੱਤਰ ਦਿਤੇ ਹੋਏ ਸਨ। ਰਾਸ਼ਟਰਪਤੀ ਨੇ ਬਾਬਾ ਨਾਨਕ ਜੀ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ 'ਤੇ ਅਮਲ ਕਰਦਿਆਂ ਇਕ ਦੀ ਬਜਾਏ ਦੋਹਾਂ ਸਮਾਗਮਾਂ ਵਿਚ ਹਾਜ਼ਰੀ ਭਰ ਕੇ ਸੱਚੀ ਮੁੱਚੀ ਅਪਣੀ ਸਿਆਣਪ ਦਾ ਸਬੂਤ ਦਿਤਾ।

ਬਾਬੇ ਨਾਨਕ ਦਾ ਇਹ ਪ੍ਰਕਾਸ਼ ਪੁਰਬ ਸੱਭ ਧਿਰਾਂ ਵਲੋਂ ਸਾਂਝੇ ਤੌਰ 'ਤੇ ਮਨਾਇਆ ਜਾਣਾ ਚਾਹੀਦਾ ਸੀ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਅਪਣਾ ਪ੍ਰੋਗਰਾਮ ਬਣਾ ਕੇ ਇਸ ਦਾ ਸਿਹਰਾ ਲੈਣ ਲਈ ਪੂਰੀ ਵਾਹ ਲਾ ਦਿਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਕੋਸ਼ਿਸ਼ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ। ਇਨ੍ਹਾਂ ਲੋਕਾਂ ਮੁਤਾਬਕ ਅਸੀਂ ਬਾਬੇ ਨਾਨਕ ਨੂੰ ਵੰਡ ਧਰਿਆ ਹੈ ਅਤੇ ਉਨ੍ਹਾਂ ਦੀਆਂ ਸਿਖਿਆਵਾਂ 'ਤੇ ਧੇਲਾ ਵੀ ਪਹਿਰਾ ਨਹੀਂ ਦਿਤਾ।