ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲ ਕਰਨਾ ਸਾਡਾ ਕਾਨੂੰਨੀ ਅਧਿਕਾਰ : ਸਿਮਰਜੀਤ ਬੈਂਸ

ਏਜੰਸੀ

ਖ਼ਬਰਾਂ, ਪੰਜਾਬ

ਰਾਜਸਥਾਨ ਤੋਂ ਅਸੀਂ ਦਿੱਤੇ ਹੋਏ ਪਾਣੀ ਦੀ 16 ਲੱਖ ਕਰੋੜ ਰੁਪਏ ਬਣਦੀ ਕੀਮਤ ਲੈਣੀ ਹੈ - ਸਿਮਰਜੀਤ ਬੈਂਸ

Charging the price of Punjab's water is our legal right: Simarjit Bains

ਲੁਧਿਆਣਾ- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਦੀ ਅਗਵਾਈ ਹੇਠ ਹਰੀ ਕੇ ਤੋਂ ਸ਼ੁਰੂ ਕੀਤੀ ਗਈ ‘ਜਨ ਅੰਦੋਲਨ ਯਾਤਰਾ’ ਫਿਰੋਜ਼ਪੁਰ ਪਹੁੰਚੀ ਹੈ। ਇਸ ਮੌਕੇ ਪਾਰਟੀ ਦੇ ਜਿਲ੍ਹਾ ਫਿਰੋਜ਼ਪੁਰ ਪ੍ਰਧਾਨ ਜਸਬੀਰ ਸਿੰਘ ਭੁੱਲਰ ਵੀ ਮੌਜੂਦ ਸਨ। ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ 19 ਨਵੰਬਰ ਨੂੰ ਅਸੀਂ 21 ਲੱਖ ਲੋਕਾਂ ਵਲੋਂ ਹਸਤਾਖਰ ਕੀਤੀ ਗਈ ਪਟੀਸ਼ਨ ਵਿਧਾਨਸਭਾ ’ਚ ਦੇਵਾਂਗੇ।

ਉਨ੍ਹਾਂ ਕਿਹਾ ਕਿ ਪਾਣੀ ਦੀ ਕੀਮਤ ਵਸੂਲ ਕਰਨਾ ਸਾਡਾ ਕਾਨੂੰਨੀ ਅਧਿਕਾਰ ਹੈ ਅਤੇ ਸਾਡੇ ਪਾਣੀਆਂ ’ਤੇ ਸਾਡਾ ਹੀ ਹੱਕ ਰਹੇਗਾ। ਰਾਜਸਥਾਨ, ਬਿਹਾਰ, ਅਸਾਮ, ਝਾਰਖੰਡ ਅਤੇ ਮੱਧ ਪ੍ਰਦੇਸ਼ ਤੋਂ ਸਾਨੂੰ ਮਾਰਬਲ, ਕੋਇਲਾ, ਕੱਚਾ ਲੋਹਾ ਅਤੇ ਲੱਕੜ ਆਦਿ ਮੁਫਤ ’ਚ ਨਹੀਂ ਮਿਲਦੇ ਤਾਂ ਅਸੀਂ ਪੰਜਾਬ ਦਾ ਪਾਣੀ ਕਿਸੇ ਹੋਰ ਨੂੰ ਮੁਫਤ ਕਿਉਂ ਦੇਈਏ।

ਰਾਜਸਥਾਨ ਤੋਂ ਅਸੀਂ ਦਿੱਤੇ ਹੋਏ ਪਾਣੀ ਦੀ 16 ਲੱਖ ਕਰੋੜ ਰੁਪਏ ਬਣਦੀ ਕੀਮਤ ਲੈਣੀ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਸਾਨਾਂ ਦੀ ਹਮਾਇਤ ਕਰਦੇ ਕਿਹਾ ਕਿ ਲੋਕ ਇਨਸਾਫ ਪਾਰਟੀ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਮੋਦੀ ਸਰਕਾਰ ਨੂੰ ਆਪਣੇ ਬਣਾਏ ਹੋਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਹਰ ਹਾਲ ’ਚ ਵਾਪਸ ਲੈਣੇ ਪੈਣਗੇ।