CM Bhagwant Mann: ਮੁੱਖ ਮੰਤਰੀ ਦਾ ਸੁਖਬੀਰ ਬਾਦਲ 'ਤੇ ਤੰਜ਼, ਕੀਤਾ ਨਵਾਂ ਚੈਲੰਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸੁਖਬੀਰ ਬਾਦਲ ਜਿਨ੍ਹਾਂ ਨੂੰ ਮਲੰਗ ਦੱਸ ਰਿਹਾ ਹੈ ਉਹਨਾਂ ਨੇ ਵੀ ਪਹਿਲਾਂ ਉਹਨਾਂ ਮਲੰਗਾਂ 'ਤੇ ਹੀ ਰਾਜ ਕੀਤਾ ਹੈ।

sukhbir badal, CM Bhagwant Mann

CM Bhagwant Mann - ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਅੱਜ ਹੁਸ਼ਿਆਰਪੁਰ ਵਿਚ ‘ਵਿਕਾਸ ਕ੍ਰਾਂਤੀ ਰੈਲੀ’ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਖਾਸ ਤੌਰ 'ਤੇ ਸ਼ਿਰਕਤ ਕੀਤੀ। ਅੱਜ ਹੁਸ਼ਿਆਰਪੁਰ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੇ 867 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਤੋਹਫ਼ਾ ਵੀ ਦਿੱਤਾ ਹੈ। 

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬਧੋਨ ਵੀ ਕੀਤਾ ਤੇ ਪੰਜਾਬ ਦੇ ਪੱਖ ਦੀ ਗੱਲ ਕਰਦੇ ਹੋਏ ਵਿਰੋਧੀਆਂ 'ਤੇ ਤੰਜ਼ ਵੀ ਕੱਸਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਵਾਰ ਕਰਦੇ ਹੋਏ ਮਲੰਗ ਵਾਲੇ ਬਿਆਨ ਨੂੰ ਲੈ ਕੇ ਕਿਹਾ ਕਿ ਸਾਡੇ ਵਾਲੇ ਮਲੰਗ ਤੇ ਤੁਹਾਡੇ ਵਾਲੇ ਸ਼ਾਨ ਹੋ ਗਏ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਜਿਨ੍ਹਾਂ ਨੂੰ ਮਲੰਗ ਦੱਸ ਰਿਹਾ ਹੈ ਉਹਨਾਂ ਨੇ ਵੀ ਪਹਿਲਾਂ ਉਹਨਾਂ ਮਲੰਗਾਂ 'ਤੇ ਹੀ ਰਾਜ ਕੀਤਾ ਹੈ।

ਸੁਖਬੀਰ ਬਾਦਲ ਨੂੰ ਸ਼ਾਇਦ ਮਲੰਗ ਦਾ ਪੂਰਾ ਮਤਲਬ ਨਹੀਂ ਪਤਾ ਕਿਉਂਕਿ ਇਹਨਾਂ ਨੇ ਪਹਿਲਾਂ ਇਨ੍ਹਾਂ ਮਲੰਗਾਂ 'ਤੇ ਹੀ ਰਾਜ ਕੀਤਾ। ਜਦੋਂ ਅਪਣੇ ਨਾਲ ਸੀ ਤਾਂ ਸ਼ਾਨ ਸੀ ਤੇ ਜਦੋਂ ਭਗਵੰਤ ਮਾਨ ਨਾਲ ਆ ਗਏ ਤਾਂ ਮਲੰਗ ਹੋ ਗਏ। ਇਸ ਦੇ ਨਾਲ ਹੀ ਦੱਸ ਦਈਏ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਮਾਣਹਾਨੀ ਦਾ ਕੇਸ ਕਰਨ ਵਾਲੇ ਬਿਆਨ ਨੂੰ ਲੈ ਕੇ ਵੀ ਉਹਨਾਂ 'ਤੇ ਤੰਜ਼ ਕੱਸਿਆ।

ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੇਰੇ 'ਤੇ ਕੇਸ ਕਰਨਾ ਹੈ ਕਰ ਲੈਣ। ਕਰੋ ਮੇਰੇ 'ਤੇ ਮਾਣਹਾਨੀ ਦਾ ਕੇਸ, ਮੈਂ ਕੋਰਟ ਵਿਚ ਨਜਿੱਠਾਂਗਾ। ਉਨ੍ਹਾਂ ਕਿਹਾ ਕਿ ਪਹਿਲਾਂ ਸੁਖਬੀਰ ਬਾਦਲ ਅਪਣਾ ਮਾਣ ਤਾਂ ਵਿਖਾਉਣ, ਫਿਰ ਹਾਨੀ ਦੀ ਗੱਲ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਮਾਣਹਾਨੀ ਨਹੀਂ, ਭਗਵੰਤ ਮਾਨ ਹਾਨੀ ਹੋਈ ਹੈ। ਮੈਨੂੰ ਤਾਂ ਸਗੋਂ ਮੌਕਾ ਮਿਲੇਗਾ ਅਤੇ ਮੈਂ ਛੇਤੀ-ਛੇਤੀ ਤਾਰੀਕਾਂ ਪੁਆਵਾਂਗਾ। ਪੰਜਾਬ ਨੂੰ ਲੁੱਟਣ ਵਾਲੇ ਹੁਣ ਈਮਾਨਦਾਰ ਪਾਰਟੀ 'ਤੇ ਕੇਸ ਕਰਨਗੇ। ਸਾਨੂੰ ਤਾਂ ਮੌਕਾ ਮਿਲ ਜਾਵੇਗਾ ਬਾਕੀ ਸਭ ਕੁੱਝ ਵੀ ਕੋਰਟ ਵਿਚ ਦੱਸਣ ਦਾ , ਕਰੋ ਸਾਡੇ 'ਤੇ ਕੇਸ। 

ਇਸ ਦੇ ਨਾਲ ਹੀ ਬਿਕਰਮ ਮਜੀਠੀਆ ਵੱਲੋਂ ਇਕ ਮੰਤਰੀ ਨੂੰ ਘੇਰਨ ਅਤੇ ਇਤਰਾਜ਼ਯੋਗ ਵੀਡੀਓ ਹੋਣ ਦਾ ਦਾਅਵਾ ਕਰਨ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਉਹ ਆਪਣੇ ਵਾਲੇ ਸੁੱਚਾ ਸਿੰਘ ਅਤੇ ਸ਼ੇਰ ਸਿੰਘ ਨੂੰ ਵੇਖਣ ਕਿ ਉਨ੍ਹਾਂ ਨੇ ਕੀ ਕੁਰਬਾਨੀਆਂ ਕੀਤੀਆਂ ਹਨ। ਉਹ ਉਨ੍ਹਾਂ ਨੂੰ ਯਾਦ ਨਹੀਂ ਹਨ, ਸਾਡੇ ਬਾਰੇ ਗੱਲ ਕਰਦੇ ਹਨ। 

ਇਸ ਦੇ ਨਾਲ ਹੀ ਦੱਸ ਦਈਏ ਕਿ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਹੀ ਸਾਰੀਆਂ ਸੀਟਾਂ ਮਿਲਣਗੀਆਂ ਤੇ ਚੰਡੀਗੜ੍ਹ ਦੀ ਸੀਟ ਵੀ ਉਹਨਾਂ ਦੇ ਹਿੱਸੇ ਹੀ ਆਵੇਗੀ ਤੇ ਇਸ ਵਾਰ 14-0 ਦੀ ਗੱਲ ਹੋਵੇਗੀ। 

 

(For more news apart from Punjab News, stay tuned to Rozana Spokesman)