Punjab Traffic Police: SSP ਦਾ ਆਰਡਰ: ਸਲੂਟ ਮਾਰਨਾ ਜ਼ਰੂਰੀ, ਐਡਵਾਇਜ਼ਰੀ ਜਾਰੀ ਕਰ ਕੇ ਟਰੈਫਿਕ ਪੁਲਿਸ ਨੂੰ ਦਿੱਤੇ ਇਹ ਹੁਕਮ
ਚੇਅਰਮੈਨਾਂ ਨੇ ਦੱਸਿਆ ਕਿ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਪ੍ਰੋਟੋਕਾਲ ਮੁਤਾਬਕ ਚੇਅਰਮੈਨਾਂ ਨੂੰ ਮਾਨ ਸਨਮਾਨ ਨਹੀਂ ਦੇ ਰਹੇ
Punjab Traffic Police: ਬਠਿੰਡਾ ਜ਼ਿਲ੍ਹੇ ਦੇ ਕੁੱਝ ਚੇਅਰਮੈਨਾਂ ਨੇ ਐਸਐਸਪੀ ਨੂੰ ਮਿਲ ਕੇ ਆਪਣਾ ਰੋਸ ਦਰਜ ਕਰਵਾਇਆ ਹੈ। ਉਨ੍ਹਾਂ ਨੇ ਪੁਲਿਸ ਮੁਖੀ ਨੂੰ ਦੱਸਿਆ ਕਿ ਜਦੋਂ ਉਹ ਆਪਣੀਆਂ ਸਰਕਾਰੀ ਗੱਡੀਆਂ ’ਤੇ ਕਿਧਰੇ ਜਾਂਦੇ ਹਨ ਤਾਂ ਟਰੈਫ਼ਿਕ ਪੁਲਿਸ ਉਨ੍ਹਾਂ ਨੂੰ ਅਣਗੌਲਿਆ ਕਰਦੀ ਹੈ। ਚੇਅਰਮੈਨਾਂ ਦਾ ਕਹਿਣਾ ਹੈ ਕਿ ਗੱਡੀ ਦਾ ਹੂਟਰ ਵੱਜਣ ਦੇ ਬਾਵਜੂਦ ਵੀ ਚੌਂਕਾਂ ਵਿਚ ਖੜ੍ਹੇ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਸਲੂਟ ਮਾਰਨਾਂ ਤਾਂ ਦੂਰ ਸਗੋਂ ਉਹ ਟਰੈਫਿਕ ਵਿਚ ਫਸੀ ਗੱਡੀ ਨੂੰ ਉਥੋਂ ਕਢਵਾਉਣ ਲਈ ਵੀ ਅੱਗੇ ਨਹੀਂ ਆਉਂਦੇ।
ਚੇਅਰਮੈਨਾਂ ਨੇ ਦੱਸਿਆ ਕਿ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਪ੍ਰੋਟੋਕਾਲ ਮੁਤਾਬਕ ਚੇਅਰਮੈਨਾਂ ਨੂੰ ਮਾਨ ਸਨਮਾਨ ਨਹੀਂ ਦੇ ਰਹੇ। ਇਸ ਤੋਂ ਬਾਅਦ ਪੁਲਿਸ ਵਿਭਾਗ ਨੇ ਵਾਇਰਲੈਸ ਰਾਂਹੀ ਟਰੈਫ਼ਿਕ ਪੁਲਿਸ ਨੂੰ ਮੈਸਿਜ ਵੀ ਭੇਜਿਆ ਹੈ ਕਿ ਬਠਿੰਡਾ ਨਾਲ ਸਬੰਧਤ ਪੰਜ ਚੇਅਰਮੈਨ ਐਸਐਸਪੀ ਨੂੰ ਮਿਲੇ ਹਨ ਜਿਨ੍ਹਾਂ ਨੇ ਕਿਹਾ ਕਿ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਉਨ੍ਹਾਂ ਨੂੰ ਮਾਨ ਸਤਿਕਾਰ ਨਹੀਂ ਦਿੰਦੇ।
ਗੱਡੀ ਦਾ ਹੂਟਰ ਮਾਰਨ ਤੋਂ ਬਾਅਦ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਕੋਈ ਗੌਰ ਨਹੀਂ ਕਰਦੇ। ਇਸ ਲਈ ਸਾਰੇ ਟਰੈਫਿਕ ਪੁਲਿਸ ਦੇ ਮੁਲਾਜ਼ਮ ਧਿਆਨ ਦੇਣ ਕਿ ਉਹ ਚੇਅਰਮੈਨਾਂ ਨੂੰ ਬਣਦਾ ਮਾਨ ਸਨਮਾਨ ਦੇਣ ਅਤੇ ਜਦੋਂ ਵੀ ਆਉਣ ਤਾਂ ਉਨ੍ਹਾਂ ਦੀਆਂ ਗੱਡੀਆਂ ਨੂੰ ਟਰੈਫਿਕ ਵਿਚੋਂ ਲੰਘਾਇਆ ਜਾਵੇ। ਪੁਲਿਸ ਵਿਭਾਗ ਵੱਲੋਂ ਵਾਇਰਲੈਸ ਰਾਂਹੀ ਦਿੱਤੇ ਗਏ ਇਸ ਸੁਨੇਹੇ ਨੂੰ ਕਿਸੇ ਵੱਲੋਂ ਰਿਕਾਰਡ ਕਰ ਕੇ ਵਾਇਰਲ ਕਰ ਦਿੱਤਾ ਗਿਆ ਜਿਸ ਦੀ ਹੁਣ ਖੂਬ ਚਰਚਾ ਹੋ ਰਹੀ ਹੈ।
(For more news apart from Punjab Traffic Police, stay tuned to Rozana Spokesman)