Kangana Ranaut Slap Case: ਕੰਗਨਾ ਰਣੌਤ ਥੱਪੜ ਮਾਮਲੇ ਦੀ ਜਾਂਚ ਹੋਈ ਪੂਰੀ; CISF ਮਹਿਲਾ ਜਵਾਨ ਕੁਲਵਿੰਦਰ ਕੌਰ ਦੇ ਭਰਾ ਦਾ ਵੱਡਾ ਬਿਆਨ

ਏਜੰਸੀ

ਖ਼ਬਰਾਂ, ਪੰਜਾਬ

Kangana Ranaut Slap Case: ਬੀਤੇ ਕੁਝ ਮਹੀਨਿਆ ਪਹਿਲਾਂ ਕੰਗਨਾ ਰਨੌਤ ਨਾਲ ਕਥਿਤ ਤੌਰ ਉੱਤੇ ਚੰਡੀਗੜ੍ਹ ਏਅਰਪੋਰਟ ’ਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।

Investigation of Kangana Ranaut slap case complete; Big statement of the brother of CISF female jawan Kulwinder Kaur

 

Kangana Ranaut Slap Case:  ਕੰਗਨਾ ਰਨੌਤ ਦੇ ਥੱਪੜ ਮਾਮਲੇ ’ਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਦੱਸ ਦਈਏ ਕਿ CISF ਮਹਿਲਾ ਜਵਾਨ ਕੁਲਵਿੰਦਰ ਕੌਰ ਜਿਸ ਵਲੋਂ MP ਕੰਗਨਾ ਰਣੌਤ ਨੂੰ ਥੱਪੜ ਜੜਿਆ ਗਿਆ ਸੀ। ਉਸ ਦੇ ਭਰਾ ਸ਼ੇਰ ਸਿੰਘ ਮਹੀਂਵਾਲ ਨੇ ਇੱਕ ਵੀਡੀਓ ਜਾਰੀ ਕਰ ਕੇ ਵੱਡਾ ਬਿਆਨ ਦਿੱਤਾ ਹੈ। ਕਿਹਾ ਕਿ ਕੇਸ ਸਬੰਧੀ ਜਾਂਚ ਪੜਤਾਲ ਪੂਰੀ ਹੋ ਚੁੱਕੀ ਹੈ। ਹੁਣ ਫੈਸਲੇ ਦੀ ਉਡੀਕ ਹੈ। ਇਸ ਤੋਂ ਬਾਅਦ ਕਿਹਾ ਇੱਕ ਤਰਫਾ ਫੈਸਲਾ ਨਾ ਕੀਤਾ ਜਾਵੇ ਸਜ਼ਾ ਦੋਹਾਂ ਹਿੱਸੇ ਪਾਈ ਜਾਵੇ।

ਬੀਤੇ ਕੁਝ ਮਹੀਨਿਆ ਪਹਿਲਾਂ ਕੰਗਨਾ ਰਣੌਤ ਨਾਲ ਕਥਿਤ ਤੌਰ ਉੱਤੇ ਚੰਡੀਗੜ੍ਹ ਏਅਰਪੋਰਟ ’ਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਚੰਡੀਗੜ੍ਹ ਹਵਾਈ ਅੱਡੇ ਉੱਤੇ ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫ਼ੋਰਸ (ਸੀਆਈਐੱਸਐੱਫ਼) ਦੀ ਇੱਕ ਕਾਂਸਟੇਬਲ ਰੈਂਕ ਦੀ ਅਧਿਕਾਰੀ ਉੱਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਇਲਜ਼ਾਮ ਲੱਗਿਆ ਸੀ।  

ਮੀਡੀਆ ਰਿਪੋਰਟ ਅਨੁਸਾਰ ਜਿੱਥੇ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ, ਉਥੇ ਉਸ ਵਿਰੁੱਧ ਮਾਮਲਾ ਵੀ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਅਤੇ ਆਮ ਲੋਕ ਕੁਲਵਿੰਦਰ ਕੌਰ ਦੇ ਪੱਖ ਵਿੱਚ ਖੜੇ ਹੋ ਗਏ ਹਨ। 

ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਬੀਤੇ ਦੋ ਸਾਲ ਤੋਂ ਚੰਡੀਗੜ੍ਹ ਹਵਾਈ ਅੱਡੇ ਉੱਤੇ ਤਾਇਨਾਤ ਹੈ ਤੇ ਉਹ 15-16 ਸਾਲ ਤੋਂ ਸੀਆਈਐੱਸਐੱਫ ਵਿੱਚ ਹੈ।

ਸ਼ੇਰ ਸਿੰਘ ਮੁਤਾਬਕ ਕੁਲਵਿੰਦਰ ਦੇ ਪਤੀ ਵੀ ਸੀਆਈਐੱਸਐੱਫ ਵਿੱਚ ਤਾਇਨਾਤ ਹਨ। ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਮਹੀਂਵਾਲ ਨੇ ਦਾਅਵਾ ਕੀਤਾ ਕਿ ਸਕਿਓਰਿਟੀ ਚੈੱਕ ਸਮੇਂ ਕੁਲਵਿੰਦਰ ਤੇ ਕੰਗਨਾ ਰਣੌਤ ਦਰਮਿਆਨ ਬਹਿਸ ਹੋਈ ਸੀ। ਸਾਨੂੰ ਵੀ ਮੀਡੀਆ ਜ਼ਰੀਏ ਹੀ ਜਾਣਕਾਰੀ ਮਿਲੀ ਹੈ।” “ਜਾਂਚ ਵਿੱਚ ਜੋ ਵੀ ਆਵੇਗਾ ਉਹ ਸਾਨੂੰ ਮਨਜ਼ੂਰ ਹੈ।” 

ਦੱਸਣਯੋਗ ਹੈ ਕਿ ਕੁਲਵਿੰਦਰ ਕੌਰ ਨੇ ਬਾਲੀਵੁੱਡ ਅਦਾਕਾਰਾ ਮੰਡੀ ਲੋਕ ਸਭਾ ਖੇਤਰ ਤੋਂ ਭਾਜਪਾ ਦੀ ਟਿਕਟ ਉੱਤੇ ਜਿੱਤ ਹਾਸਿਲ ਕਰਨ ਵਾਲੀ ਕੰਗਨਾ ਰਣੌਤ ਨੂੰ ਚੈਕਿੰਗ ਦੇ ਦੌਰਾਨ ਚੰਡੀਗੜ੍ਹ ਹਵਾਈ ਅੱਡੇ ਉੱਤੇ ਨਾ ਸਿਰਫ ਹੱਥ ਚੁੱਕਿਆ ਸੀ, ਸਗੋਂ ਇਸ ਪੂਰੇ ਹਾਦਸੇ ਤੋਂ ਬਾਅਦ ਉਸ ਨੇ ਇਹ ਕਿਹਾ ਵੀ ਸੀ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੇ ਦੌਰਾਨ ਇਹ ਬਿਆਨ ਦਿੱਤਾ ਸੀ ਕਿ 100 - 100 ਰੁਪਏ ਦੇ ਵਿੱਚ ਮਹਿਲਾਵਾਂ ਕਿਸਾਨ ਅੰਦੋਲਨ ਦੇ ਵਿੱਚ ਬੈਠੀਆਂ ਹਨ, ਉਸ ਸਮੇਂ ਮੇਰੀ ਮਾਂ ਉਸ ਧਰਨੇ ਵਿੱਚ ਸ਼ਾਮਿਲ ਸੀ।