Jalandhar Accident News: ਜਲੰਧਰ ਵਿੱਚ ਸੰਘਣੀ ਧੁੰਦ ਦਾ ਕਹਿਰ, ਆਪਸ ਵਿਚ ਟਕਰਾਏ ਕਈ ਵਾਹਨ
Jalandhar Accident News: ਤਿੰਨੋਂ ਵਾਹਨਾਂ ਵਿੱਚ ਸਵਾਰ ਲੋਕ ਬਿਲਕੁਲ ਸੁਰੱਖਿਅਤ ਹਨ
Jalandhar Accident Due to heavy Fog News: ਪੰਜਾਬ 'ਚ ਜਿਵੇਂ-ਜਿਵੇਂ ਠੰਢ ਵਧ ਰਹੀ ਹੈ, ਉਥੇ ਹੀ ਪੰਜਾਬ 'ਚ ਸੜਕ ਹਾਦਸਿਆਂ ਦਾ ਕਹਿਰ ਵੀ ਸ਼ੁਰੂ ਹੋ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਸਾਰੇ ਹਾਈਵੇਅ 'ਤੇ ਜ਼ੀਰੋ ਵਿਜ਼ੀਬਿਲਟੀ ਹੈ। ਸਵੇਰ ਅਤੇ ਰਾਤ ਨੂੰ ਕਈ ਹਾਦਸੇ ਵਾਪਰ ਰਹੇ ਹਨ। ਜਲੰਧਰ ਵਿੱਚ ਅੱਜ ਸਵੇਰੇ ਦੋ ਸੜਕ ਹਾਦਸੇ ਵਾਪਰੇ।
ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇਅ 'ਤੇ ਸਭ ਤੋਂ ਪਹਿਲਾਂ ਸਕੂਲ ਬੱਸ ਅਤੇ ਹੋਰ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਘਟਨਾ ਸਮੇਂ ਸਕੂਲ ਬੱਸ ਵਿੱਚ ਬੱਚੇ ਵੀ ਬੈਠੇ ਸਨ। ਇਸ ਹਾਦਸੇ ਕਾਰਨ ਸਕੂਲੀ ਬੱਚੇ ਬੁਰੀ ਤਰ੍ਹਾਂ ਡਰ ਗਏ। ਦੂਜਾ ਹਾਦਸਾ ਜਲੰਧਰ ਕਪੂਰਥਲਾ ਹਾਈਵੇ 'ਤੇ ਸਥਿਤ ਜਲੰਧਰ ਕੁੰਜ ਦੇ ਬਾਹਰ ਵਾਪਰਿਆ। ਹਾਲਾਂਕਿ ਇਸ ਘਟਨਾ 'ਚ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਜਲੰਧਰ ਦੇ ਇੱਕ ਨਿੱਜੀ ਸਕੂਲ ਦੀ ਬੱਸ ਵਿੱਚ ਵਾਪਰਿਆ। ਰੋਜ਼ ਦੀ ਤਰ੍ਹਾਂ ਅੱਜ ਵੀ ਬੱਸ ਡਰਾਈਵਰ ਸਕੂਲੀ ਬੱਚਿਆਂ ਨੂੰ ਲੈ ਕੇ ਜਲੰਧਰ ਪਠਾਨਕੋਟ ਹਾਈਵੇ ਤੋਂ ਰਵਾਨਾ ਹੋ ਰਿਹਾ ਸੀ। ਹਾਈਵੇਅ 'ਤੇ ਜ਼ੀਰੋ ਵਿਜ਼ੀਬਿਲਟੀ ਸੀ।
ਇਹ ਹਾਦਸਾ ਹਸਪਤਾਲ ਦੇ ਸਾਹਮਣੇ ਵਾਪਰਿਆ। ਬੱਸ ਨਾਲ ਤਿੰਨ ਵਾਹਨਾਂ ਦੀ ਟੱਕਰ ਹੋ ਗਈ ਜੋ ਹਾਦਸੇ ਦਾ ਸ਼ਿਕਾਰ ਹੋ ਗਈ। ਤਿੰਨੋਂ ਵਾਹਨਾਂ ਵਿੱਚ ਸਵਾਰ ਲੋਕ ਬਿਲਕੁਲ ਸੁਰੱਖਿਅਤ ਹਨ। ਇਸ ਦੇ ਨਾਲ ਹੀ ਸਕੂਲ ਬੱਸ ਵਿੱਚ 5 ਬੱਚੇ ਸਵਾਰ ਸਨ।