Patiala News : ਅਧਿਆਪਕ ਨੂੰ ਖੁਦ ਨਹੀਂ ਮਿਲੀ ਸਰਕਾਰੀ ਨੌਕਰੀ, ਪਰ ਦੂਸਰੇ ਨੌਜਵਾਨਾਂ ਲਈ ਬਣਿਆ ਮਸੀਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News : ਨਾਭਾ ’ਚ ਕ੍ਰਿਸ਼ਨ ਸਿੰਘ ਕੋਚ ਨੌਜਵਾਨਾਂ ਨੂੰ ਦੇ ਰਿਹਾ ਫਿਜ਼ੀਕਲ ਫਿਟਨੈਸ ਦੀ ਕੋਚਿੰਗ

ਕ੍ਰਿਸ਼ਨ ਸਿੰਘ

Patiala News : ਪਟਿਆਲਾ ਦੇ ਨਾਭਾ ’ਚ ਕ੍ਰਿਸ਼ਨ ਸਿੰਘ ਕੋਚ  ਨੌਜਵਾਨਾਂ ਨੂੰ ਫਿਜ਼ੀਕਲ ਫਿਟਨੈਸ ਦੀ ਕੋਚਿੰਗ ਦੇ ਰਿਹਾ ਹੈ। ਉਨ੍ਹਾਂ ਵਲੋਂ ਨਾਭਾ ਫਿਜੀਕਲ ਐਕਡਮੀ ਚਲਾਈ ਜਾ ਰਹੀ ਹੈ। ਭਾਵੇਂ ਕ੍ਰਿਸ਼ਨ ਸਿੰਘ ਕੋਚ ਨੂੰ ਖੁਦ ਸਰਕਾਰੀ ਨੌਕਰੀ ਨਹੀਂ ਮਿਲੀ, ਪਰ ਦੂਸਰੇ ਨੌਜਵਾਨਾਂ ਲਈ ਉਹ ਮਸੀਹਾ ਬਣਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਹੁਣ ਤੱਕ 250 ਦੇ ਕਰੀਬ ਮੁੰਡੇ-ਕੁੜੀਆਂ ਨੂੰ ਵੱਖ –ਵੱਖ ਵਿਭਾਗਾਂ ’ਚ ਸਰਕਾਰੀ ਨੌਕਰੀ ਦਿਵਾ ਚੁੱਕੇ ਹਨ।  

ਕੋਚ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਮੈਂ ਹਮੇਸ਼ਾਂ ਗਰੀਬ ਘਰਾਂ ਦੇ ਧੀਆਂ-ਪੁੱਤਾਂ ਲਈ ਦਿਲ ਖੋਲ੍ਹ ਕੇ ਮਦਦ ਕਰਦਾ ਹੈ। ਉਨ੍ਹਾਂ  ਕਿਹਾ ਕਿ ਅਸੀਂ ਕਦੇ ਵੀ ਐਕਡਮੀ ਵਿਚ ਛੁੱਟੀ ਨਹੀਂ ਤੱਕ ਨਹੀਂ ਕਰਦੇ ਅਤੇ ਨਾ ਹੀ ਸ਼ਰਾਬ ਪੀਣ ਵਾਲੇ ਬੱਚਿਆਂ ਨੂੰ ਕੋਚਿੰਗ ਸੈਂਟਰ ਵਿਚ ਸਿਖਲਾਈ ਦਿੰਦੇ ਹਾਂ।

ਅੱਗੇ ਕਿਸ਼ਨ ਸਿੰਘ ਨੇ ਕਿਹਾ ਕਿ ਬੱਚਿਆਂ ਤੋਂ ਐਕਡਮੀ ਦੀ ਬਣਦੀ ਫੀਸ ਹੀ ਲਈ ਜਾਂਦੀ ਹੈ ਉਹ ਫੀਸ ਵੀ ਉਨ੍ਹਾਂ ਬੱਚਿਆਂ ਤੋਂ ਲਈ ਜਾਂਦੀ ਹੈ ਜਿਹੜੇ ਬੱਚੇ ਫੀਸ ਦੇਣ ਯੋਗ ਹੋਣ। ਜਿਨ੍ਹਾਂ ਬੱਚਿਆਂ ਦੇ ਮਾਂ ਬਾਪ ਨਹੀਂ ਹਨ ਜਾਂ ਫੀਸ ਨਹੀਂ ਦੇ ਸਕਦੇ ਅਸੀਂ ਉਨ੍ਹਾਂ ਬੱਚਿਆਂ ਤੋਂ ਫੀਸ ਤੱਕ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਮੈਂਂ ਭਰਤੀ ਹੋਣ ਵਾਲੇ ਬੱਚਿਆਂ ਨਾਲ ਕਦੇ ਠੱਗੀ ਤੱਕ ਨਹੀਂ ਹੋਣ ਦੇਵਾਂਗਾ।

(For more news apart from teacher himself did not get permanent job, but became messiah for other young people News in Punjabi, stay tuned to Rozana Spokesman)