Diljit Dusanjh News : ਕੇਂਦਰੀ ਰਾਜ ਮੰਤਰੀ ਬਿੱਟੂ, ਦਿਲਜੀਤ ਨੂੰ 'ਤੇਲੰਗਾਨਾ ਸਰਕਾਰ ਵੱਲੋਂ ਨੋਟਿਸ ਭੇਜਣਾ ਦੱਸਿਆ ਗੈਰ-ਵਾਜ਼ਿਬ'
Diljit Dusanjh News : ਦਿਲਜੀਤ ਦੁਸਾਂਝ ਨਾਲ ਹਿੱਕ ਠੋਕ ਕੇ ਖੜ੍ਹੇ ਹਾਂ - ਬਿੱਟੂ
Ravneet Bittu
Diljit Dusanjh News : ਕੇਂਦਰੀ ਰਾਜ ਮੰਤਰੀ ਬਿੱਟੂ ਨੇ ਦਿਲਜੀਤ ਦੁਸਾਂਝ ਨੂੰ ਕਾਂਗਰਸ ਤੇਲੰਗਾਨਾ ਸਰਕਾਰ ਦਾ ਦਿਲਜੀਤ ਨੂੰ ਨੋਟਿਸ ਸੱਤਾ ਦੀ ਹੱਦ ਤੋਂ ਵੱਧ ਅਤੇ ਇੱਕ ਗੈਰ-ਵਾਜ਼ਿਬ ਹਮਲਾ ਦੱਸਿਆ ਹੈ । ਉਨ੍ਹਾਂ ਕਿਹਾ ਕਿ ਅਸੀਂ ਦਿਲਜੀਤ ਦੁਸਾਂਝ ਦੇ ਨਾਲ ਹਿੱਕ ਠੋਕ ਕੇ ਖੜ੍ਹੇ ਹਾਂ।
ਦਿਲਜੀਤ ਪੰਜਾਬੀ ਸੱਭਿਆਚਾਰ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਫੈਲਾ ਰਿਹਾ ਹੈ ਅਤੇ ਉਸ ਦੀਆਂ ਕੋਸ਼ਿਸ਼ਾਂ ਨੂੰ ਦੁਨੀਆਂ ਭਰ ਦੇ ਪੰਜਾਬੀਆਂ ਦੁਆਰਾ ਮਾਨਤਾ ਦਿੱਤੀ ਜਾ ਰਹੀ ਹੈ। ਪੰਜਾਬ ਅਤੇ ਸਿੱਖ ਧਰਮ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆਉਣ ਲਈ ਸਾਨੂੰ ਉਸ 'ਤੇ ਮਾਣ ਹੈ।
(For more news apart from Union Minister of State Bittu came in favor of Diljit Dusanjh News in Punjabi, stay tuned to Rozana Spokesman)