ਕਤਲ ਮਾਮਲੇ ’ਚ ਪੁਲਿਸ ਨੇ 2 ਮੁਲਜ਼ਮ ਕੀਤੇ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਰਿੰਦਰ ਦਾ ਗੁਰਦੁਆਰਾ ਛੇਹਰਟਾ ਸਾਹਿਬ ਦੇ ਨਜ਼ਦੀਕ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ

Police arrest 2 accused in murder case

ਅੰਮ੍ਰਿਤਸਰ: ਪਰਿਵਾਰ ਨੇ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ ਨਿਸ਼ਾਨ ਸਿੰਘ ਪਿੰਡ ਚੱਕਾ ਵਾਲੀ, ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਜੋ ਉਨਾਂ ਦੀ ਰਿਸ਼ਤੇਦਾਰ ਅਰਸ਼ਦੀਪ ਨਾਲ ਵਿਆਹ ਹੋਇਆ ਸੀ। ਬਿਆਨ ਅਨੁਸਾਰ ਨਿਸ਼ਾਨ ਅਕਸਰ ਆਪਣੀ ਪਤਨੀ ਦੇ ਨਾਲ ਕੁੱਟਮਾਰ ਕਰਦਾ ਸੀ ਜਿਸ ਤੋਂ ਬਾਅਦ ਪਰਿਵਾਰ ਉਸ ਨੂੰ ਦੋ ਤਿੰਨ ਮਹੀਨੇ ਪਹਿਲਾਂ ਛੇਹਰਟਾ ਸਥਿਤ ਆਪਣੇ ਘਰ ਲੈ ਆਇਆ। ਨਿਸ਼ਾਨ ਆਪਣੇ ਸਾਲੇ ਗੁਰਲਾਲ ਨਾਲ ਮਿਲ ਕੇ ਪਹਿਲਾਂ ਸ਼ਿਕਾਇਤਕਰਤਾ ਦੇ ਘਰ ਤੇ ਬਾਹਰ ਗੋਲੀਆਂ ਵੀ ਚਲਾਈਆਂ ਸਨ ਜਿਸ ਦੀ ਰਿਪੋਰਟ ਛੇਹਰਟਾ ਥਾਣੇ ਵਿਖੇ ਦਰਜ ਕਰਵਾਈ ਗਈ ਸੀ। ਮੋਹਤਬਾਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਵਾਦ ਸੁਲਝਿਆ ਨਹੀਂ, ਉਦੋਂ ਤੋਂ ਹੀ ਨਿਸ਼ਾਨ ਅਤੇ ਗੁਰਲਾਲ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਧਮਕੀਆਂ ਦੇ ਰਹੇ ਸਨ ਅਤੇ ਬੱਚਿਆਂ ਦੀ ਕਸਟਡੀ ਵੀ ਮੰਗ ਰਹੇ ਸਨ।

ਛੇਹਰਟਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਗੁਰਲਾਲ ਸਿੰਘ ਅਤੇ ਉਸਦੀ ਪਤਨੀ ਪਰਮਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ। ਗ੍ਰਿਫਤਾਰ ਕੀਤੇ ਗਏ ਗੁਰਲਾਲ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਜ਼ਿਲ੍ਹਾ ਤਰਨ ਤਰਨ ਦੇ ਰਹਿਣ ਵਾਲੇ ਹਨ।