ਕਿਸਾਨੀ ਬਿੱਲਾਂ ਨੂੰ ਲੈ ਕੇ ਬੀਜੇਪੀ ਦੇ ਆਗੂਆਂ ਨੇ ਦਿਤੇ ਅਸਤੀਫ਼ੇ
ਕਿਸਾਨੀ ਬਿੱਲਾਂ ਨੂੰ ਲੈ ਕੇ ਬੀਜੇਪੀ ਦੇ ਆਗੂਆਂ ਨੇ ਦਿਤੇ ਅਸਤੀਫ਼ੇ
ਫ਼ਿਰੋਜ਼ਪੁਰ, 17 ਦਸੰਬਰ (ਗਰਬਚਨ ਸਿੰਘ ਸੋਨੂੰ) : ਕਿਸਾਨੀ ਬਿੱਲਾਂ ਨੂੰ ਲੈ ਕੇ ਲਗਾਤਾਰ ਕਿਸਾਨ ਸੰਘਰਸ਼ ਦੀ ਰਾਹ 'ਤੇ ਚੱਲਿਆ ਹੋਇਆ ਹੈ, ਉਥੇ ਬੀਜੇਪੀ ਦੀ ਸੈਂਟਰ ਸਰਕਾਰ ਦਾ ਅੜ੍ਹੀਅਲ ਰਵੱਈਏ ਦੇ ਕਾਰਨ ਮਸਲਾ ਹੱਲ ਹੁੰਦਾ ਵਿਖਾਈ ਨਹੀਂ ਦੇ ਰਿਹਾ ਜਿਸ ਨੂੰ ਵੇਖਦਿਆਂ ਬੀਜੇਪੀ ਪੰਜਾਬ ਵਿਚ ਉਥਲ-ਪੁਥਲ ਆਏ ਦਿਨ ਮਚੀ ਹੋਈ ਹੈ |
ਅੱਜ ਫ਼ਿਰੋਜ਼ਪੁਰ ਦੇ ਕੁੱਝ ਬੀਜੇਪੀ ਆਗੂ ਸੁਰਜੀਤ ਸਿੰਘ ਸਦਰਦੀਨ ਪੰਜਾਬ ਪ੍ਰਦੇਸ਼ ਸਾਬਕਾ ਜਨਰਲ ਸੈਕਟਰੀ ਕਿਸਾਨ ਮੋਰਚਾ ਕਾਰਜਕਾਰਨੀ ਮੈਂਬਰ ਭਾਜਪਾ ਤੇ ਮੰਡਲ ਪ੍ਰਧਾਨ ਸਮੇਤ 12 ਜਣਿਆਂ ਨੇ ਜਿਥੇ ਕਿਸਾਨਾਂ ਦੇ ਸਮਰਥਨ 'ਤੇ ਉਤਰ ਕੇ ਬੀਜੇਪੀ ਨੂੰ ਅਲਵਿਦਾ ਕਿਹਾ ਉਥੇ ਹੀ ਅਪਣੇ ਮੈਂਬਰਸ਼ਿਪ ਅਤੇ ਅਪਣੀ ਅਹੁਦੇਦਾਰੀ ਤੋਂ ਅਸਤੀਫ਼ੇ ਵੀ ਦਿਤੇੇ | ਇਸ ਤੋਂ ਇਲਾਵਾ ਹਰਦੇਵ ਸਿੰਘ ਵਿਰਕ ਸਾਬਕਾ ਜਨਰਲ ਸੈਕਟਰੀ ਕਿਸਾਨ ਮੋਰਚਾ ਫ਼ਿਰੋਜ਼ਪੁਰ ਅਤੇ ਉਸ ਨਾਲ ਪਾਰਟੀ ਦੇ ਮੈਂਬਰ ਮਨਜੀਤ ਸਿੰਘ ਨਿੱਕੂ, ਗੁਰਦੇਵ ਸਿੰਘ ਮੰਡਲ ਮਮਦੋਟ ਪ੍ਰਧਾਨ ਮਮਦੋਟ ਅਤੇ ਉਸ ਨਾਲ ਮੰਡਲ ਦੇ ਅਧਿਕਾਰੀ ਲਵਪ੍ਰੀਤ ਸਿੰਘ ਜਨਰਲ ਸੈਕਟਰੀ ਵਾਹਕੇ, ਜਗਰਾਜ ਸਿੰਘ ਵਾਇਸ ਪ੍ਰਧਾਨ ਮਮਦੋਟ ਨੇ ਵੀ ਅਪਣੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿਤਾ | ਪ੍ਰੈਸ ਕਲੱਬ ਫ਼ਿਰੋਜ਼ਪੁਰ ਵਿਖੇ ਕਾਨਫ਼ਰੰਸ ਕਰਦਿਆਂ ਬੀਜੇਪੀ ਦੇ ਆਗੂ ਸੁਰਜੀਤ ਸਿੰਘ ਸਦਰਦੀਨ ਨੇ ਆਖਿਆ ਕਿ ਭਾਜਪਾ ਸਰਕਾਰ ਦੀ ਮਾਰੂ ਨੀਤੀ ਨਾਲ ਕਿਸਾਨ ਨੂੰ ਮੌਤ ਦੇ ਰਾਹ ਵਲ ਧੱਕ ਰਹੀ ਹੈ, ਜੋ ਕਿ ਕਿਸਾਨਾਂ ਨੂੰ ਹਾਲੇ ਤਕ ਇਨਸਾਫ ਨਹੀਂ ਮਿਲ ਰਿਹਾ | ਉਨ੍ਹਾਂ ਆਖਿਆ ਕਿ ਉਹ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਕਿਸਾਨਾਂ ਦੇ ਸੰਘਰਸ਼ ਦਾ ਹਿੱਸਾ ਬਣਨਗੇ, ਜਿਨ੍ਹਾਂ ਸਮਾਂ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲੇਗਾ | ਅੱਜ ਤੋਂ ਬਾਅਦ ਸਾਡਾ ਭਾਜਪਾ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ |
ਫੋਟੋ ਫਾਈਲ: 17 ਐੱਫਜੈੱਡਆਰ 05