ਨਿਊਜ਼ੀਲੈਂਡ ’ਚ ਪੰਜਾਬੀ ਨੇ ਅਪਣੇ ਸਟੋਰ ਤੋਂ ਅਡਾਨੀ ਅਤੇ ਅੰਬਾਨੀ ਕੰਪਨੀ ਦੇ ਉਤਪਾਦਾਂ ਦਾ ਕੀਤਾ ਬਾਈਕਾ

ਏਜੰਸੀ

ਖ਼ਬਰਾਂ, ਪੰਜਾਬ

ਨਿਊਜ਼ੀਲੈਂਡ ’ਚ ਪੰਜਾਬੀ ਨੇ ਅਪਣੇ ਸਟੋਰ ਤੋਂ ਅਡਾਨੀ ਅਤੇ ਅੰਬਾਨੀ ਕੰਪਨੀ ਦੇ ਉਤਪਾਦਾਂ ਦਾ ਕੀਤਾ ਬਾਈਕਾਟ

image

ਆਕਲੈਂਡ, 17 ਦਸੰਬਰ (ਹਰਜਿੰਦਰ ਸਿੰਘ ਬਸਿਆਲਾ) : ਭਾਰਤ ਦੇ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਵਿਚ ਹਰ ਕੋਈ ਅਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਵਿਦੇਸ਼ ਬੈਠੇ ਲੋਕ ਜਿਥੇ ਰੋਸ ਮੁਜਾਹਰੇ ਕਰ ਕੇ ਅਤੇ ਭਾਰਤੀ ਸਫ਼ਾਰਤ ਖ਼ਾਨਿਆਂ ਨੂੰ ਮੰਗ ਪੱਤਰ ਦੇ ਕੇ ਨਵੇਂ ਕਿਸਾਨੀ ਬਿਲਾਂ ਦਾ ਵਿਰੋਧ ਕਰ ਰਹੇ ਹਨ ਉਥੇ ਭਾਰਤ ’ਚ ਪੈਰ ਪਸਾਰ ਰਹੀਆਂ ਦੋ ਵੱਡੀਆਂ ਕੰਪਨੀਆਂ (ਅੰਬਾਨੀ ਅਤੇ ਅਡਾਨੀ ਗਰੁੱਪ) ਦੇ ਸਾਮਾਨ ਨੂੰ ਵੀ ਹੁਣ ਵਿਕਰੀ ਤੋਂ ਹਟਾਇਆ ਜਾ ਰਿਹਾ ਹੈ। 
ਅੱਜ ਨਿਊਜ਼ੀਲੈਂਡ ਦੇ ਵਿਚ ਦੋ ਪੰਜਾਬੀ ਭਰਾਵਾਂ ਸ. ਇੰਦਰਜੀਤ ਸਿੰਘ ਅਤੇ ਸ. ਸੁਰਜੀਤ ਸਿੰਘ ਜੋ ਕਿ ਡੀ. ਐਚ. ਸੁਪਰਮਾਰਕੀਟ ਪੰਜਾਬੀਆਂ ਦੇ ਸੰਘਣੀ ਆਬਾਦੀ ਵਾਲੇ ਸ਼ਹਿਰ ਪਾਪਾਟੋਏਟੋਏ ਵਿਖੇ ਚਲਾਉਂਦੇ ਨੇ ‘ਫਾਰਚੂਨ’ ਕੰਪਨੀ ਦੇ ਸਾਰੇ ਉਤਪਾਦਾਂ ਦਾ ਬਾਈਕਾਟ ਕਰਦਿਆਂ ਉਨ੍ਹਾਂ ਦੀ ਵਿੱਕਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੇ ਕੋਲ ਭਾਵੇਂ ਵੱਡਾ ਸਟਾਕ ਹੈ ਪਰ ਉਸ ਨੂੰ ਹੁਣ ਨਹÄ ਵੇਚਣਗੇ ਇਸਦੇ ਉਲਟ ਕੰਪਨੀ ਨੂੰ ਵਾਪਸ ਕਰ ਕੇ ਇਕ ਕਿਸਾਨੀ ਸੁਨੇਹਾ ਭਾਰਤ ਤਕ ਪੁੱਜਦਾ ਕਰਨਗੇ। ਉਨ੍ਹਾਂ ਦੁੱਖ ਜ਼ਾਹਿਰ ਕੀਤਾ ਕਿ ਇਨ੍ਹਾਂ ਕੰਪਨੀਆਂ ਦੇ ਮਾਲਕਾਂ ਨੇ ਇਕ ਵਾਰ ਵੀ ਕਿਸਾਨੀ ਸੰਘਰਸ਼ ਪ੍ਰਤੀ ਕੋਈ ਅਪਣਾ ਬਿਆਨ ਨਹÄ ਦਿਤਾ ਜਿਸ ਤੋਂ ਉਨ੍ਹਾਂ ਦੀ ਬਦਨੀਤੀ ਦਾ ਪਤਾ ਚਲਦਾ ਹੈ। ਦੂਜੇ ਪਾਸੇ ਭਾਰਤ ਦੀ ਕਿਸਾਨ ਵਿਰੋਧੀ ਸਰਕਾਰ ਨੂੰ ਕਿਸਾਨਾਂ ਦਾ ਦੁੱਖ-ਦਰਦ ਸਮਝ ਨਹÄ ਆ ਰਿਹਾ ਅਤੇ ਕਿਸਾਨ ਬਿਲਾਂ ਨੂੰ ਲੈ ਕੇ ਕੋਈ ਹੱਲ ਨਹÄ ਕੱਢਿਆ ਜਾ ਰਿਹਾ। ਉਨ੍ਵਾਂ ਕਿਹਾ ਕਿ ਸਾਡਾ ਭਾਰਤੀ ਕਿਸਾਨ ਪਹਿਲਾਂ ਹੈ ਅਤੇ ਕੰਪਨੀਆਂ ਦਾ ਸਾਮਾਨ ਬਾਅਦ ਵਿਚ। ਭਾਈ ਸਰਵਣ ਸਿੰਘ ਅਗਵਾਨ (ਭਰਾਤਾ ਸ਼ਹੀਦ ਭਾਈ ਸਤਵੰਤ ਸਿੰਘ) ਹੋਰਾਂ ਵੀਰ ਇੰਦਰਜੀਤ ਸਿੰਘ ਹੋਰਾਂ ਦੇ ਇਸ ਫ਼ੈਸਲੇ ਦੀ ਸਰਾਹਣਾ ਕੀਤੀ ਹੈ ਅਤੇ ਕਿਹਾ ਹੈ ਕਿ ਵੱਡੀਆਂ ਕੰਪਨੀਆਂ ਨੂੰ ਇਸੀ ਤਰ੍ਹਾਂ ਸਬਕ ਸਿਖਾਇਆ ਜਾ ਸਕਦਾ ਹੈ ਤਾਂ ਕਿ ਉਹ ਕਿਸਾਨਾ ਦੀ ਇਜੱਤ ਕਰਨਾ ਸਿੱਖਣ।
News Pic:
NZ P93  17 4ec-2