ਖਪਤਕਾਰ ਫ਼ੋਰਮਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਵਿਰੁਧ ਪਟੀਸ਼ਨ ਖ਼ਾਰਜ
ਖਪਤਕਾਰ ਫ਼ੋਰਮਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਵਿਰੁਧ ਪਟੀਸ਼ਨ ਖ਼ਾਰਜ
ਚੰਡੀਗੜ੍ਹ, 17 ਦਸੰਬਰ (ਸੁਰਜੀਤ ਸਿੰਘ ਸੱਤੀ) : ਪੰਜਾਬ ਦੇ ਚਾਰ ਜ਼ਿਲ੍ਹਾ ਖਪਤਕਾਰ ਫ਼ੋਰਮਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਨੂੰ ਚੁਣੌਤੀ ਦਿੰਦੀ ਇਕ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕਰਟ ਨੇ ਖ਼ਾਰਜ ਕਰ ਦਿਤੀ ਹੈ । ਭੁਪਿੰਦਰ ਕੁਮਾਰ ਵਰਮਾ ਨਾਂ ਦੇ ਇਕ ਉਮੀਦਵਾਰ ਨੇ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਸੀ ਕਿ ਨਿਯੁਕਤ ਕੀਤੇ 11 ਪ੍ਰਧਾਨਾਂ ਵਿਚੋਂ ਚਾਰ ਪ੍ਰਧਾਨ ਨਿਯੁਕਤੀ ਪ੍ਰਕਿਰਿਆ ’ਚ ਉਮੀਦਵਾਰੀ ਦੀਆਂ ਯੋਗਤਾਵਾਂ ਪੂਰੀਆਂ ਨਹÄ ਸੀ ਕਰਦੇ। ਇਨ੍ਹਾਂ ਵਿਚੋਂ ਇਕ ਬਾਰੇ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਉਸ ਦੀ ਅਰਜ਼ੀ ਅੰਤਮ ਮਿਤੀ ਤੋਂ ਬਾਅਦ ਪ੍ਰਾਪਤ ਹੋਈ ਸੀ ਤੇ ਉਸ ਨੂੰ ਇੰਟਰਵਿਊ ਲਈ ਬੁਲਾ ਲਿਆ ਗਿਆ, ਜਦੋਂਕਿ ਪਟੀਸ਼ਨਰ ਨੇ ਵਿਭਾਗ ਰਾਹÄ ਅਰਜ਼ੀ ਭੇਜੀ ਸੀ ਤੇ ਵਿਭਾਗ ਨੇ ਅੰਤਮ ਤਰੀਕ ਤੋਂ ਪਹਿਲਾਂ ਸਿਫ਼ਾਰਸ਼ ਕਰ ਕੇ ਅਰਜ਼ੀ ਭੇਜ ਦਿਤੀ ਸੀ ਪਰ ਇਹ ਨਿਯੁਕਤੀ ਕਰਨ ਵਾਲੀ ਅਥਾਰਟੀ ਸਟੇਟ ਕੰਜਿਊਮਰ ਡਿਸਪਿਊਟ ਰਿਡਰੈਸਲ ਕਮਿਸ਼ਨ ਕੋਲ ਅਰਜ਼ੀਆਂ ਪ੍ਰਾਪਤੀ ਦੀ ਅੰਤਮ ਮਿਤੀ ਤੋਂ ਬਾਅਦ ਪੁੱਜੀ।
ਪਟੀਸ਼ਨਰ ਨੇ ਕਿਹਾ ਕਿ ਉਸ ਨੂੰ ਇੰਟਰਵਿਊ ਲਈ ਨਹÄ ਬੁਲਾਇਆ ਗਿਆ ਜਦੋਂਕਿ ਇਕ ਦੂਜੇ ਉਮੀਦਵਾਰ ਦੀ ਅਰਜ਼ੀ ਵੀ ਦੇਰੀ ਨਾਲ ਪੁੱਜੀ ਸੀ ਤੇ ਉਸ ਨੂੰ ਇੰਟਰਵਿਊ ਲਈ ਬੁਲਾ ਲਿਆ ਗਿਆ ਤੇ ਨਿਯੁਕਤ ਵੀ ਕੀਤਾ ਗਿਆ। ਇਨ੍ਹਾਂ ਤੱਥਾਂ ਤੋਂ ਇਲਾਵਾ ਪਟੀਸ਼ਨਰ ਨੇ ਭਰਤੀ ਨਿਯਮਾਂ ਨੂੰ ਵੀ ਚੁਣੌਤੀ ਦਿਤੀ ਸੀ। ਪਟੀਸ਼ਨਰ ਤੇ ਵਿਰੋਧੀ ਧਿਰਾਂ ਨੂੰ ਸੁਣਨ ਉਪਰੰਤ ਹਾਈਕੋਰਟ ਬੈਂਚ ਨੇ ਮੰਨਿਆ ਕਿ ਨਿਯੁਕਤ ਕੀਤੇ ਗਏ ਜਿਸ ਉਮੀਦਵਾਰ ਦੀ ਅਰਜ਼ੀ ਦੇਰੀ ਨਾਲ ਪ੍ਰਾਪਤ ਹੋਣ ਦਾ ਦੋਸ਼ ਪਟੀਸ਼ਨਰ ਵਲੋਂ ਲਗਾਇਆ ਗਿਆ ਹੈ, ਵਿਭਾਗ ਰਾਹÄ ਉਸ ਉਮੀਦਵਾਰ ਦੀ ਅਰਜ਼ੀ ਭਾਵੇਂ ਅੰਤਮ ਮਿਤੀ ਤੋਂ ਬਾਅਦ ਵਿਚ ਪੁੱਜੀ ਸੀ ਪਰ ਉਸ ਦੀ ਅਰਜ਼ੀ ਦੀ ਇਕ ਐਡਵਾਂਸ ਕਾਪੀ ਅੰਤਮ ਮਿਤੀ ਤੋਂ ਪਹਿਲਾਂ ਪ੍ਰਾਪਤ ਹੋ ਚੁੱਕੀ ਸੀ । ਬੈਂਚ ਨੇ ਇਹ ਵੀ ਕਿਹਾ ਕਿ ਕਿਉਂਕਿ ਪਟੀਸ਼ਨਰ ਦੀ ਨਿਯੁਕਤੀ ਨਹÄ ਹੋ ਸਕੀ, ਲਿਹਾਜ਼ਾ ਉਹ ਭਰਤੀ ਨਿਯਮਾਂ ਨੂੰ ਵੀ ਚੁਣੌਤੀ ਨਹÄ ਦੇ ਸਕਦਾ। ਇਨ੍ਹਾਂ ਤੱਥਾਂ ਦੇ ਅਧਾਰ ’ਤੇ ਹਾਈਕੋਰਟ ਨੇ ਪਟੀਸ਼ਨ ਖ਼ਾਰਜ ਕਰ ਦਿਤੀ ਹੈ।