32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਲਏ ਗਏ ਅਹਿਮ ਫ਼ੈਸਲੇ, ਪੜ੍ਹੋ ਪੂਰੀ ਖ਼ਬਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਕਿਸਾਨਾਂ ਦੀ ਏਕਤਾ ਨਾਲ ਹੀ ਦਿੱਲੀ ’ਚ ਸੰਘਰਸ਼ ਜਿੱਤਿਆ,SKM ਪੰਜਾਬ ਵਿਚ ਵੀ ਇਕਜੁੱਟ ਹੈ '

Kisan leaders

ਚੰਡੀਗੜ੍ਹ : ਅੱਜ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈ। ਪੰਜ ਮੈਂਬਰੀ ਪ੍ਰਧਾਨ ਮੰਡਲ ਵਿਚ ਹਰਿੰਦਰ ਸਿੰਘ ਲੱਖੋਵਾਲ, ਪ੍ਰੇਮ ਸਿੰਘ ਭੰਗੂ, ਹਰਦੇਵ ਸਿੰਘ ਸੰਧੂ, ਕਿਰਪਾ ਸਿੰਘ, ਕਿਰਨਜੀਤ ਸਿੰਘ ਸੰਧੂ ਸ਼ਾਮਲ ਸਨ ਅਤੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਕਈ ਅਹਿਮ ਫ਼ੈਸਲੇ ਲਏ ਗਏ ਹਨ।

ਹਰਦੇਵ ਸਿੰਘ ਸੰਧੂ ਨੇ ਦੱਸਿਆ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਨੇ ਆਪਸੀ ਪ੍ਰੇਮ ਅਤੇ ਭਾਈਚਾਰਕ ਸਾਂਝ ਨਾਲ ਹੀ ਮੋਰਚਾ ਫਤਿਹ ਕੀਤਾ ਹੈ ਅਤੇ ਉਹ ਇਕਜੁਟਤਾ ਅਤੇ ਇਕਸਰਜ ਪੰਜਾਬ ਦੀਆਂ ਜਥੇਬੰਦੀਆਂ ਵਿਚ ਵੀ ਮੌਜੂਦ ਹੈ। ਇਸ ਮੀਟਿੰਗ ਵਿਚ ਕਿਸਾਨ ਜਥੇਬੰਦੀਆਂ ਵਲੋਂ ਜੋ ਮਸਲੇ ਵਿਚਾਰੇ ਗਏ ਹਨ ਉਹ ਇਸ ਤਰ੍ਹਾਂ ਹਨ : -

- ਕਿਸਾਨਾਂ ਦੀ ਏਕਤਾ ਨਾਲ ਹੀ ਦਿੱਲੀ ’ਚ ਸੰਘਰਸ਼ ਜਿੱਤਿਆ 
- SKM ਪੰਜਾਬ ਵਿਚ ਵੀ ਇਕਜੁੱਟ ਹੈ 
-ਕਈ ਮੁੱਦਿਆਂ 'ਤੇ ਗੰਭੀਰਤਾ ਨਾਲ ਵਿਚਾਰ ਚਰਚਾ ਹੋਈ 
-ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਨਾਲ ਹੋਵੇਗੀ ਮੀਟਿੰਗ
-ਕਰਜ਼ਾ ਮਾਫੀ, ਰੁਜ਼ਗਾਰ ਆਦਿ ਮੰਗਾਂ ਬਾਬਤ ਹੋਵੇਗੀ ਗੱਲਬਾਤ 
-ਕਿਸਾਨਾਂ 'ਤੇ ਦਰਜ ਮਾਮਲਿਆਂ ਨੂੰ ਤੁਰੰਤ ਰੱਦ ਕਰਵਾਉਣ ਦੀ ਮੰਗ ਰੱਖੀ ਜਾਵੇਗੀ 
-ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ 
-ਯੂਰੀਆ ਦਾ ਫੌਰੀ ਤੌਰ 'ਤੇ ਹੱਲ੍ਹ ਕਰੇ ਸਰਕਾਰ 
-ਲਿਖ਼ਤੀ ਰੂਪ ਵਿਚ ਵਾਧਾ ਵਾਪਸ ਲੈਣ ਵਾਲੇ ਟੋਲ ਹੀ ਕੀਤੇ ਜਾਣਗੇ ਖ਼ਾਲੀ
-ਪੰਜਾਬ ਦੇ ਟੋਲ ਮੁਲਾਜ਼ਮਾਂ ਨੂੰ ਮੁੜ ਕੀਤਾ ਜਾਵੇ ਬਹਾਲ
-ਇੱਕ ਸਾਲ ਦੀਆਂ ਰੁਕੀਆਂ ਤਨਖ਼ਾਹਾਂ ਪਹਿਲ ਦੇ ਅਧਾਰ 'ਤੇ ਦਿਤੀਆਂ ਜਾਣ
-ETT ਅਧਿਆਪਕਾਂ 'ਤੇ ਲਾਠੀਚਾਰਜ ਕਰਨ ਵਾਲੇ DSP ਨੂੰ ਮੁਅੱਤਲ ਕੀਤਾ ਜਾਵੇ 
-ਗੰਨੇ ਦੀ ਬਕਾਇਆ ਰਾਸ਼ੀ ਦੇਣ ਲਈ ਸਰਕਾਰ 'ਤੇ ਦਬਾਅ ਬਣਾਇਆ ਜਾਵੇਗਾ 
-ਕਿਸਾਨਾਂ ਨੂੰ ਬਿਜਲੀ ਸਪਲਾਈ ਦਿਨ ਦੇ ਸਮੇਂ ਦਿਤੀ ਜਾਵੇ 
-ਮੋਟਰਾਂ ਦੇ ਬਿੱਲ ਇਕਸਾਰ ਕੀਤੇ ਜਾਣ
-ਸਰਕਾਰ ਵਲੋਂ ਐਕੁਆਇਰ ਕੀਤੀਆਂ ਜ਼ਮੀਨਾਂ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕੀਤੀਆਂ ਜਾਣ