ਕਿਸਾਨੀ ਅੰਦੋਲਨ ਵਿਚ ਵਡਮੁੱਲੀ ਸੇਵਾ ਨਿਭਾਉਣ ਵਾਲੇ ਰਾਮ ਸਿੰਘ ਰਾਣਾ ਪਹੁੰਚੇ ਰਾਜਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੇ ਕੀਤਾ ਭਰਵਾਂ ਸਵਾਗਤ

Photo

 

ਰਾਜਪੁਰਾ: ਕਿਸਾਨ ਅੰਦੋਲਨ ਫਤਹਿ ਹੋ ਗਿਆ ਹੈ। ਕਿਸਾਨ 381 ਦਿਨਾਂ ਬਾਅਦ ਦਿੱਲੀ ਦੀਆਂ ਸੜਕਾਂ 'ਤੇ ਲੰਮਾ ਸੰਘਰਸ਼ ਕਰ ਕੇ  ਘਰ ਵਾਪਸ ਪਰਤ ਗਏ ਹਨ। ਇਸ ਅੰਦੋਲਨ ਵਿਚ ਹਰ ਵਰਗ ਨੇ ਆਪਣਾ ਯੋਗਦਾਨ ਪਾਇਆ।

 

 

 ਕਿਸਾਨ ਅੰਦੋਲਨ ਵਿਚ ਗੋਲਡਨ ਹਟ ਵਾਲੇ ਰਾਣਾ ਰਾਮ ਸਿੰਘ ਦਾ ਵੀ ਵੱਡਾ ਯੋਗਦਾਨ ਹੈ ਕਿਉਂਕਿ ਉਹਨਾਂ ਨੇ ਅਪਣਾ ਹੋਟਲ ਗੋਲਡਨ ਹਟ ਕਿਸਾਨਾਂ ਦੇ ਨਾਮ ਕਰ ਦਿੱਤਾ ਸੀ ਤੇ ਜਿੰਨੀ ਸੇਵਾ ਹੋ ਸਕਦੀ ਸੀ ਉਹਨੀਂ ਸੇਵਾ ਪੂਰੇ ਤਨ-ਮਨ, ਧਨ ਨਾਲ ਕੀਤੀ।  

 

 

ਅੰਦੋਲਨ ਖਤਮ ਹੋਣ ਤੋਂ ਬਾਅਦ ਰਾਮ ਸਿੰਘ ਰਾਣਾ ਪਹਿਲੀ ਵਾਰ ਅੱਜ ਰਾਮਪੁਰਾ ਪਹੁੰਚੇ। ਇਥੇ ਪਹੁੰਚਣ ਤੇ ਲੋਕਾਂ ਵਲੋਂ ਉਹਨਾਂ ਦਾ ਸਿਰੋਪਾਓ ਪਾ ਕੇ ਭਰਵਾਂ ਸਵਾਗਤ ਕੀਤਾ। ਰਾਮ ਸਿੰਘ ਰਾਣਾ ਦਾ ਸੁਵਾਗਤ ਕਰਦਿਆਂ ਬਰਜਿੰਦਰ ਸਿੰਘ ਪਰਵਾਨਾ ਨੇ ਕਿਹਾ ਕਿ ਰਾਮ ਸਿੰਘ ਰਾਣਾ ਨੇ ਕਿਸਾਨੀ ਸੰਘਰਸ਼ ਵਿਚ ਵਡਮੁੱਲਾ ਯੋਗਦਾਨ ਪਾਇਆ। ਉਹਨਾਂ ਨੇ ਕਿਹਾ ਕਿ ਮੈਂ ਰਾਣਾ ਵੀਰ ਦੇ ਹੰਝੂ ਵੇਖੇ ਹਨ।

ਇਹਨਾਂ ਦੇ ਢਾਬੇ ਦੇ ਹਾਲਾਤ ਵੇਖੇ ਹਨ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਇਕ ਸਾਲ ਹੋਟਲ ਵਿਚ ਰਹੇ ਹਾਂ।  ਰਾਣਾ ਜੀ ਨੇ ਕਿਸੇ ਤੋਂ ਕੋਈ ਪੈਸੇ ਨਹੀਂ ਲਏ ਪਰ ਸਾਨੂੰ ਸਾਰਿਆਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ।