CM Channi ਨੂੰ ਹੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਪੰਜਾਬ ਦੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ ਲੋਕ

PHOTO

 

ਅਮਰਗੜ੍ਹ: ਚਰਨਜੀਤ ਸਿੰਘ ਚੰਨੀ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹਰ ਵਰਗ ਲਈ ਕੋਈ ਨਾ ਕੋਈ ਐਲਾਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਜਿਸ ਤਰ੍ਹਾਂ ਆਪਣੇ ਵਾਅਦੇ ਪੂਰੇ ਕਰਦੇ ਹੋਏ ਰਾਹਤ ਪ੍ਰਦਾਨ ਕੀਤੀ ਹੈ, ਉਸ ਨਾਲ ਸਮਾਜ ਦੇ ਸਾਰੇ ਵਰਗ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। ਸਪੋਕਸਮੈਨ ਵਲੋਂ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਲੋਕਾਂ ਨਾਲ ਮੁੱਖ ਮੰਤਰੀ ਚੰਨੀ ਦੇ ਹੁਣ ਤੱਕ ਕੀਤੇ ਕੰਮਾਂ ਬਾਰੇ ਗੱਲਬਾਤ ਕੀਤੀ। ਰਾਸ਼ਦ ਅਲੀ ਨੇ ਗੱਲਬਾਤ ਕਰਦਿਆ ਕਿਹਾ ਕਿ ਸਾਡੇ ਕੱਚੇ ਘਰਾਂ ਦੇ ਫਾਰਮ ਭਰੇ ਹੋਏ ਸਨ।

 

 

ਚੰਨੀ ਸਰਕਾਰ ਦੇ ਆਉਂਦਿਆਂ ਹੀ ਸਾਨੂੰ ਸਾਡੇ ਪੈਸੇ ਮਿਲ ਗਏ। ਅਸੀਂ ਚੰਨੀ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹਾਂ। ਰਾਸ਼ਦ ਅਲੀ ਨੇ ਕਿਹਾ ਕਿ ਜਿਸ ਹਿਸਾਬ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ  ਉਸ ਹਿਸਾਬ ਨਾਲ ਚੰਨੀ ਸਰਕਾਰ ਦੀ ਹੀ ਸਰਕਾਰ ਬਣਨੀ ਚਾਹੀਦੀ ਹੈ ਤਾਂ ਜੋ ਸਾਡੇ ਹੋਰ ਕੰਮ ਵੀ ਤੇਜ਼ੀ ਨਾਲ ਹੋ ਸਕਣ।   ਲੋਕਾਂ ਨੇ ਕਿਹਾ ਕਿ ਅਸੀਂ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹਾਂ। ਸਾਡੇ ਸਾਰੇ ਕੰਮ ਹੋ ਰਹੇ ਹਨ।  ਕੱਚੇ ਮਕਾਨਾਂ ਦੇ ਜੋ ਫਾਰਮ ਭਰੇ ਸਨ ਚੰਨੀ ਸਰਕਾਰ ਦੇ ਸੱਤਾ ਵਿਚ ਆਉਂਦਿਆ ਹੀ ਕਿਸ਼ਤਾਂ ਵਿਚ ਪੈਸੇ ਮਿਲ ਰਹੇ ਹਨ।

 

ਸਾਡੇ ਮਕਾਨ ਪੱਕੇ ਬਣ ਰਹੇ ਹਨ। ਚੰਨੀ ਸਰਕਾਰ ਨੇ ਪਾਣੀ ਦੇ ਬਿੱਲ ਜੋ ਕਾਫੀ ਸਮੇਂ ਤੋਂ ਸਾਡੇ ਖੜ੍ਹੇ ਸਨ ਉਹ ਸਾਰੇ  ਮਾਫ ਕਰ ਦਿੱਤੇ ਹਨ। ਅਸੀਂ  ਚੰਨੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਆਉਣ ਵਾਲੀ ਸਰਕਾਰ ਵੀ ਚੰਨੀ ਸਰਕਾਰ ਦੀ ਆਵੇ। ਮਾਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੰਨੀ ਸਰਕਾਰ ਵਲੋਂ ਕੀਤੇ ਕੰਮਾਂ ਤੋਂ ਉਹ ਬਹੁਤ ਖੁਸ਼ ਹਨ। ਉਹਨਾਂ ਨੂੰ ਕੱਚੇ ਮਕਾਨਾਂ ਲਈ ਡੇਢ ਲੱਖ ਰੁਪਿਆ ਮਿਲਿਆ ਹੈ। ਪਿੰਡ ਵਾਸੀਆਂ  ਨੇ ਕਿਹਾ ਕਿ ਜਦੋਂ ਤੋਂ ਚੰਨੀ ਸਰਕਾਰ ਬਣੀ ਹੈ ਉਦੋਂ ਤੋਂ ਪਿੰਡ ਦਾ ਵਿਕਾਸ ਹੋਇਆ ਹੈ।

 

 

ਪਿੰਡ ਵਿਚ ਸਾਰੇ ਪਾਸੇ ਸੀਵਰੇਜ ਪੈ ਗਿਆ। ਸੜਕ ਪੱਕੀ ਹੋ ਰਹੀ ਹੈ।  ਉਹਨਾਂ ਕਿਹਾ ਕਿ ਅਸੀਂ ਅਗਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੀ ਵੇਖਣਾ ਚਾਹੁੰਦੇ ਹਾਂ।  ਜਿਹਨਾਂ ਨੇ 4 ਮਹੀਨਿਆਂ ਵਿਚ ਪਿੰਡ ਦਾ ਇੰਨਾ ਵਿਕਾਸ ਕਰ ਦਿੱਤਾ। ਪੂਰੇ ਅਗਰਗੜ੍ਹ ਵਿਚ ਸੀਵੇਰਜ ਪਾ ਦਿੱਤਾ। ਸਾਰੀਆਂ ਸੜਕਾਂ ਪੱਕੀਆਂ ਹੋ ਰਹੀਆਂ ਹਨ।  ਨੌਜਵਾਨ ਨੇ ਕਿਹਾ ਕਿ ਮੇਰੇ ਭਰਾ ਦੀ ਕਿਸਾਨੀ ਅੰਦੋਲਨ ਵਿਚ ਮੌਤ ਹੋ ਗਈ ਸੀ।

 

 

 

ਚੰਨੀ  ਸਰਕਾਰ ਨੇ ਮੈਨੂੰ ਸਰਕਾਰੀ ਨੌਕਰੀ ਦਿੱਤੀ। ਅਸੀਂ ਚੰਨੀ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹਾਂ।  ਉਹਨਾਂ ਕਿਹਾ ਕਿ ਅਗਲੀ ਸਰਕਾਰ ਵੀ ਚੰਨੀ ਸਰਕਾਰ ਦੀ ਆਏ।  ਉਹਨਾਂ  ਨੇ ਪੰਜਾਬ ਦੋ ਲੋਕਾਂ ਲਈ  ਵਧੀਆਂ ਕੰਮ ਕੀਤੇ।