ਕੰਡਿਆਲੀ ਤਾਰੋਂ ਪਾਰ 4 ਕਿਲੋ 100 ਗ੍ਰਾਮ ਹੈਰੋਇਨ ਤੇ ਇਕ ਮੋਬਾਈਲ ਸਣੇ ਇਕ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਕੰਡਿਆਲੀ ਤਾਰੋਂ ਪਾਰ 4 ਕਿਲੋ 100 ਗ੍ਰਾਮ ਹੈਰੋਇਨ ਤੇ ਇਕ ਮੋਬਾਈਲ ਸਣੇ ਇਕ ਕਾਬੂ

image

ਫ਼ਿਰੋਜ਼ਪੁਰ, 18 ਜਨਵਰੀ (ਰਵੀ ਕੁਮਾਰ) : ਡੀ.ਜੀ.ਪੀ ਦਿਨਕਰ ਗੁਪਤਾ ਦੀਆਂ ਹਦਾਇਤਾਂ ਅਨੁਸਾਰ ਭੁਪਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਫ਼ਿਰੋਜ਼ਪੁਰ ਪੁਲਿਸ ਵਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਨੇ 4 ਕਿਲੋ 100 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਸ੍ਰੀ ਬਲਬੀਰ ਸਿੰਘ ਕਪਤਾਨ ਪੁਲਿਸ (ਇੰਨਵ:) ਫ਼ਿਰੋਜ਼ਪੁਰ ਸਮੇਤ ਸ੍ਰੀ ਰਵਿੰਦਰਪਾਲ ਸਿੰਘ ਉਪ ਕਪਤਾਨ ਪੁਲਿਸ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਇੰਸਪੈਕਟਰ ਪਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ  ਫ਼ਿਰੋਜ਼ਪੁਰ ਦੇ ਰਹਿਨੁਮਾਈ ਹੇਠ ਐਸ.ਆਈ ਚੰਦਗਿਰ ਸਮੇਤ ਸਾਥੀ ਕਰਮਚਾਰੀਆਂ ਵਲੋਂ ਮਿਤੀ 10-1-2021 ਨੂੰ ਮੁਖਬਰ ਖਾਸ ਦੀ ਇਤਲਾਹ ’ਤੇ ਦੋਸ਼ੀ ਮਲਕੀਤ ਸਿੰਘ ਉਰਫ਼ ਕਾਲਾ  ਪੁੱਤਰ ਬਾਜ ਸਿੰਘ ਵਾਸੀ ਟੇਡੀ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ 100 ਗ੍ਰਾਮ ਹੈਰੋਇਨ ਬ੍ਰਾਮਦ ਕਰ ਕੇ ਮੁਕੱਦਮਾ ਨੰਬਰ 4 ਮਿਤੀ 10-01-2021 ਅ/ਧ 21,61,85 ਐਨ ਡੀ ਪੀ ਐਸ ਐਕਟ ਥਾਣਾ ਕੈਟ ਫਿਰੋਜਪੁਰ ਦਰਜ ਰਜਿਸਟਰ ਕਰਾਇਆ ਸੀ ਦੌਰਾਨੇ ਰਿਮਾਂਡ ਮਿਤੀ 13.1.2021 ਨੂੰ ਦੋਸ਼ੀ ਮਲਕੀਤ ਸਿੰਘ ਪਾਸੋ ਇਕ ਮੋਬਾਈਲ ਸੈਮਸੰਗ ਸਮਾਰਟ ਫ਼ੋਨ ਬ੍ਰਾਮਦ ਹੋਇਆ, ਜਿਸ ਵਿਚ 13 ਪਾਕਿਸਤਾਨੀ ਤਸਕਰਾਂ ਦੇ ਮੋਬਾਈਲ ਨੰਬਰ ਪਾਏ ਗਏ। 
ਦੌਰਾਨੇ ਰਿਮਾਂਡ  ਮਿਤੀ 15-1-2021 ਨੂੰ ਚੋਕੀ ਪਛਾੜੀਆ 136 ਬਟਾਲੀਆਨ ਬੀ.ਐਸ.ਐਫ ਨਾਲ ਕੀਤੇ ਸਾਂਝੇ ਅਪਰੇਸ਼ਨ ਦੌਰਾਨ ਕੰਡਿਆਲੀ ਤਾਰ ਗੇਟ ਨੰਬਰ 179/ ਤੋਂ ਪਾਰ ਲੰਘ ਕੇ ਇੰਡੋ-ਪਾਕਿ ‘‘0” ਲਾਈਨ ਦੇ ਕੋਲ ਬੁਰਜੀ ਨੰਬਰ 180/ ਦੇ ਨੇੜੇ ਭਾਰਤ ਵਾਲੇ ਪਾਸਿਉਂ 4 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ।  ਮੁਲਜ਼ਮ ਨੇ ਅਪਣੇ ਨਾਲ ਸੋਨੂੰ, ਗੁਰਦਾਸ ਸਿੰਘ ਦੇ ਤਸਕਰੀ ਕਰਨ ਵਿਚ ਸਬੰਧ ਦਸੇ।


 ਪੁਲਿਸ ਨੇ ਇਨ੍ਹਾਂ ਨੂੰ ਮੁਕੱਦਮਾ ਹਜਾ ਵਿਚ ਮੁਲਜ਼ਮ ਕੀਤਾ ਵਿਰੁਧ ਹੈ ਅਤੇ ਮੁਕੱਦਮਾ ਹਜਾ ਵਿਚ ਵਾਧਾ ਜੁਰਮ 23/29-61-85 ਐਨ.ਡੀ.ਪੀ.ਐਸ ਦਾ ਵਾਧਾ ਕੀਤਾ। ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।
ਫੋਟੋ ਫਾਈਲ: 18 ਐੱਫਜੈੱਡਆਰ 02
ਫੋਟੋ ਫਾਈਲ: 18 ਐੱਫਜੈੱਡਆਰ 02