ਕਿਸਾਨ ਮੋਰਚੇ ਵਿਚ ਔਰਤਾਂ ਦੀ ਸ਼ਮੂਲੀਅਤ ਤੋਂ ਡਰੀ ਹਕੂਮਤ : ਡਾਕਟਰ ਨਵਸ਼ਰਨ 

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਮੋਰਚੇ ਵਿਚ ਔਰਤਾਂ ਦੀ ਸ਼ਮੂਲੀਅਤ ਤੋਂ ਡਰੀ ਹਕੂਮਤ : ਡਾਕਟਰ ਨਵਸ਼ਰਨ 

image

ਮੇਧਾ ਪਾਟੇਕਰ ਨੇ ਟਿਕਰੀ ਮੋਰਚੇ ਵਿਚ ਕੀਤੀ ਸ਼ਮੂਲੀਅਤ

ਨਵੀਂ ਦਿੱਲੀ, 18 ਜਨਵਰੀ: ਸੁਪਰੀਮ ਕੋਰਟ ਚੰਗੀ ਤਰ੍ਹਾਂ ਜਾਣਦੀ ਹੈ ਕਿ ਔਰਤਾਂ ਕਿਸਾਨ ਮੋਰਚੇ ਦਾ ਅਟੁਟ ਅੰਗ ਹਨ ਪਰ ਔਰਤਾਂ ਨੂੰ ਘਰ ਭੇਜ ਦਿਉ ਦੀ ਟਿਪਣੀ ਸਾਫ਼ ਜ਼ਾਹਰ ਕਰਦੀ ਹੈ ਕਿ ਮੋਦੀ ਹਕੂਮਤ ਔਰਤਾਂ ਦੀ ਜਨਤਕ ਪਿੜ ਵਿਚ ਵਿਸ਼ਾਲ ਸ਼ਮੂਲੀਅਤ ਤੋਂ ਡਰਦੀ ਹੈ ਤੇ ਦੇਸ਼ ਦੀ ਅੱਧੀ ਆਬਾਦੀ ਨੂੰ ਘਰਾਂ ਵਿਚ ਡੱਕ ਦੇਣਾ ਚਾਹੁੰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੀ ਸਮਾਜਕ ਕਾਰਕੁਨ ਡਾਕਟਰ ਨਵਸ਼ਰਨ ਵਲੋਂ ਟਿਕਰੀ ਬਾਰਡਰ 'ਤੇ ਬੀਕੇਯੂ ਏਕਤਾ ਉਗਰਾਹਾਂ ਦੇ ਪੰਡਾਲ ਵਿਚ ਪੰਜਾਬ ਤੇ ਹਰਿਆਣਾ ਦੀਆਂ ਜੁੜੀਆਂ ਹਜ਼ਾਰਾਂ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਭਾਜਪਾ ਹਕੂਮਤ ਅਦਾਲਤ  ਰਾਹੀਂ ਔਰਤਾਂ ਦਾ ਜਨਤਕ ਸੰਘਰਸ਼  ਵਿਚ