ਰੋਡ ਸ਼ੋਅ ਦੌਰਾਨ ਭਾਜਪਾ ਵਰਕਰਾਂ ’ਤੇ ਪੱਥਰਬਾਜ਼ੀ ਕਰਨ ਤੋਂ ਬਾਅਦ ਦਖਣੀ ਕੋਲਕਾਤਾ ’ਚ ਤਣਾਅ
ਰੋਡ ਸ਼ੋਅ ਦੌਰਾਨ ਭਾਜਪਾ ਵਰਕਰਾਂ ’ਤੇ ਪੱਥਰਬਾਜ਼ੀ ਕਰਨ ਤੋਂ ਬਾਅਦ ਦਖਣੀ ਕੋਲਕਾਤਾ ’ਚ ਤਣਾਅ
ਸ਼ੁਭੇਂਦੂ ਅਧਿਕਾਰੀ ਦੇ ਰੋਡ ਸ਼ੋਅ ’ਚ ਹੋਇਆ ਹੰਗਾਮਾ
ਕੋਲਕਾਤਾ, 18 ਜਨਵਰੀ : ਰਾਸਬਿਹਾਰੀ ਐਵੀਨਿਊ ਅਤੇ ਚਾਰੂ ਬਾਜ਼ਾਰ ਖੇਤਰ ਨੇੜੇ ਸੋਮਵਾਰ ਨੂੰ ਰੋਡ ਸ਼ੋਅ ਕਰ ਰਹੇ ਭਾਜਪਾ ਵਰਕਰਾਂ ਉੱਤੇ ਤ੍ਰਿਣਮੂਲ ਕਾਂਗਰਸ ਦਾ ਝੰਡਾ ਚੁੱਕਣ ਵਾਲੇ ਕੁਝ ਬਦਮਾਸ਼ਾਂ ਵਲੋਂ ਪੱਥਰਬਾਜ਼ੀ ਕਰਨ ਤੋਂ ਬਾਅਦ ਦਖਣੀ ਕੋਲਕਾਤਾ ਵਿਚ ਤਣਾਅ ਵੱਧ ਗਿਆ।
ਟੋਲੀਗੰਜ ਟਰਾਮ ਡੀਪੋ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਨੂੰ ਰਾਸਬਿਹਾਰੀ ਐਵੀਨਿਊ ਤਕ ਜਾਣਾ ਸੀ। ਪੁਲਿਸ ਸੂਤਰਾਂ ਅਨੁਸਾਰ ਸੂਬਾ ਭਾਜਪਾ ਪ੍ਰਧਾਨ ਦਿਲੀਪ ਘੋਸ਼ ਅਤੇ ਪਾਰਟੀ ਦੇ ਸੀਨੀਅਰ ਨੇਤਾ ਸ਼ੁਭੇਂਦੂ ਅਧਿਕਾਰੀ ਦੀ ਅਗਵਾਈ ਹੇਠ ਰੈਲੀ ਦੌਰਾਨ ਕੁਝ ਬਦਮਾਸ਼ਾਂ ਨੇ ਭਗਵਾ ਪਾਰਟੀ ਦੇ ਕੁਝ ਵਰਕਰਾਂ ਉੱਤੇ ਪਥਰਾਅ ਕੀਤਾ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗੁੱਸੇ ਵਿਚ ਆਏ ਭਾਜਪਾ ਵਰਕਰਾਂ ਨੇ ਹਮਲੇ ਤੋਂ ਬਾਅਦ ਬਦਮਾਸ਼ਾਂ ਦਾ ਪਿੱਛਾ ਕੀਤਾ, ਜਿਸ ਤੋਂ ਬਾਅਦ ਉਹ ਨੇੜਲੀਆਂ ਗਲੀਆਂ ਵਿਚ ਭੱਜ ਗਏ। ਫਿਰ ਭਗਵਾ ਪਾਰਟੀ ਦੇ ਕਾਰਕੁਨਾਂ ਨੇ ਇਲਾਕੇ ਦੀਆਂ ਕੁਝ ਮੋਟਰਸਾਈਕਲਾਂ ਅਤੇ ਕੁਝ ਦੁਕਾਨਾਂ ਨੂੰ ਤੋੜ ਦਿਤਾ। ਸਥਿਤੀ ਨੂੰ ਕਾਬੂ ਕਰਨ ਲਈ ਇਕ ਵੱਡਾ ਪੁਲਿਸ ਟੁਕੜੀ ਉਥੇ ਭੇਜੀ ਹੈ। ਰਾਜ ਮੰਤਰੀ ਅਰੂਪ ਵਿਸ਼ਵਾਸ ਵੀ ਉਥੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। (ਪੀਟੀਆਈ)