ਤਤਕਾਲੀ DGP ਚਟੋਪਾਧਿਆਏ ਦੇ ਜਾਅਲੀ ਦਸਤਖ਼ਤ ਮਾਮਲੇ ਵਿਚ ਪੰਜਾਬ ਪੁਲਿਸ ਦੇ 3 ਮੁਲਾਜ਼ਮ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

11 ਪੁਲਿਸ ਅਫ਼ਸਰਾਂ ਦੀ ਤਰੱਕੀ ਤੇ ਬਦਲੀਆਂ ਲਈ ਕੀਤੇ ਸਨ ਸਾਬਕਾ DGP ਦੇ ਜਾਅਲੀ ਹਸਤਾਖ਼ਰ 

Former DGP Chattopadhyay

ਤਤਕਾਲੀ DGP ਸਿਧਾਰਥ ਚਟੋਪਾਧਿਆਏ ਦੇ ਜਾਅਲੀ ਦਸਤਖ਼ਤ ਮਾਮਲੇ 'ਚ ਵੱਡੀ ਕਾਰਵਾਈ

ਦੋ ਸੁਪਰਡੈਂਟ ਅਤੇ ਇੱਕ ਹੌਲਦਾਰ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਪੁਲਿਸ ਦੇ ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਦਸਤਖ਼ਤ ਜਾਅਲੀ ਕਰ ਕੇ 11 ਪੁਲਿਸ ਮੁਲਾਜ਼ਮਾਂ ਦੀ ਤਰੱਕੀ ਅਤੇ ਤਬਾਦਲੇ ਸੂਚੀ ਜਾਰੀ ਕਰਨ ਦੇ ਮਾਮਲੇ ਵਿੱਚ ਸੈਕਟਰ-3 ਥਾਣਾ ਪੁਲਿਸ ਨੇ ਤਿੰਨ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਦੋ ਸੁਪਰਡੈਂਟ ਅਤੇ ਇੱਕ ਹੌਲਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਮਨੀ ਕਟੋਚ, ਸੰਦੀਪ ਬਹਾਦਰ ਅਤੇ ਹੋਰਾਂ ਵਜੋਂ ਹੋਈ ਹੈ। ਹੌਲਦਾਰ ਮਨੀ ਕਟੋਚ ਨੂੰ ਤਰੱਕੀ ਦੇ ਕੇ ਏ.ਐਸ.ਆਈ. ਇਸ ਦੇ ਨਾਲ ਹੀ ਥਾਣੇਦਾਰ ਵੱਲੋਂ ਇੱਕ ਇੰਸਪੈਕਟਰ ਅਤੇ ਇੱਕ ਮੁਅੱਤਲ ਸਬ-ਇੰਸਪੈਕਟਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਸਬ-ਇੰਸਪੈਕਟਰ ਦਾ ਡਰੱਗ ਮਾਮਲੇ 'ਚ ਨਾਂ ਆਉਣ 'ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਮੰਗਲਵਾਰ ਦੇਰ ਰਾਤ ਤੱਕ ਸੈਕਟਰ-3 ਥਾਣੇ ਵਿੱਚ ਇੰਸਪੈਕਟਰ ਅਤੇ ਮੁਅੱਤਲ ਸਬ-ਇੰਸਪੈਕਟਰ ਤੋਂ ਪੁੱਛਗਿੱਛ ਜਾਰੀ ਸੀ। ਦੱਸਣਯੋਗ ਹੈ ਕਿ ਇਨ੍ਹਾਂ ਤਿੰਨਾਂ ਨੇ ਹੀ ਉਹ ਚਿੱਠੀ ਟਾਈਪ ਕੀਤੀ ਸੀ।