ਪੰਜਾਬ 'ਚ 'ਆਪ' ਦੀ ਸਰਕਾਰ ਬਣਨੀ ਤੈਅ : ਹਰਪਾਲ ਚੀਮਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ 'ਚ 'ਆਪ' ਦੀ ਸਰਕਾਰ ਬਣਨੀ ਤੈਅ : ਹਰਪਾਲ ਚੀਮਾ

image

ਬਨੂੜ ਵਿਖੇ ਐਡਵੋਕੇਟ ਬਿਕਰਮ ਪਾਸੀ ਅਤੇ ਕਿਰਨਜੀਤ ਪਾਸੀ ਦੀ ਅਗਵਾਈ ਹੇਠ ਚਾਰ ਦਰਜਨ ਦੇ ਕਰੀਬ ਕਾਂਗਰਸੀਆਂ ਨੇ ਫੜਿਆ 'ਆਪ' ਦਾ ਪੱਲਾ

ਬਨੂੜ, 18 ਜਨਵਰੀ (ਅਵਤਾਰ ਸਿੰਘ): ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿਚ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ 'ਆਪ' ਦੀ ਲਹਿਰ ਚਲ ਰਹੀ ਹੈ ਤੇ ਅੱਜ ਭਗਵੰਤ ਮਾਨ ਨੂੰ  ਮੁੱਖ ਮੰਤਰੀ ਦਾ ਚਿਹਰਾ ਐਲਾਨਣ ਨਾਲ ਇਹ ਹਨੇਰੀ ਦਾ ਰੂਪ ਧਾਰਨ ਕਰ ਚੁੱਕੀ ਹੈ | ਉਹ ਅੱਜ ਸ਼ਾਮ ਬਨੂੜ ਵਿਖੇ ਪਟਿਆਲਾ ਦਿਹਾਤੀ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਬਿਕਰਮਜੀਤ ਪਾਸੀ ਅਤੇ ਕਾਂਗਰਸ ਦੇ ਲੀਗਲ ਸੈੱਲ ਦੇ ਸਾਬਕਾ ਸੂਬਾਈ ਜਨਰਲ ਸਕੱਤਰ ਐਡਵੋਕੇਟ ਕਿਰਨਜੀਤ ਪਾਸੀ ਦੀ ਅਗਵਾਈ ਹੇਠ ਚਾਰ ਦਰਜਨ ਦੇ ਕਰੀਬ ਕਾਂਗਰਸੀਆਂ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਸਮੇਂ ਕੀਤੇ ਸਮਾਗਮ ਨੂੰ  ਸੰਬੋਧਨ ਕਰ ਰਹੇ ਸਨ |
ਚੀਮਾ ਨੇ ਆਖਿਆ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਇਸ ਵੇਰ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ  ਪੂਰਨ ਬਹੁਮਤ ਨਾਲ ਚੁਣਨ ਦਾ ਮਨ ਬਣਾ ਲਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ 'ਆਪ' ਦੀ ਸਰਕਾਰ ਬਣਨ ਮਗਰੋਂ ਮਾਫ਼ੀਆ ਰਾਜ ਦਾ ਖ਼ਾਤਮਾ ਹੋ ਜਾਵੇਗਾ ਅਤੇ ਲੋਕਾਂ ਨੂੰ  ਭਿ੍ਸ਼ਟਾਚਾਰ, ਪ੍ਰਵਾਰਵਾਦ ਤੋਂ ਨਿਜ਼ਾਤ ਦਿਵਾ ਕੇ ਜਵਾਬਦੇਹੀ ਵਾਲਾ ਪ੍ਰਸ਼ਾਸਨ ਮੁਹਈਆ ਕਰਾਇਆ ਜਾਵੇਗਾ | ਉਨ੍ਹਾਂ ਕਿਹਾ ਕਿ 'ਆਪ' ਵਲੋਂ ਲੋਕਾਂ ਨਾਲ ਕੀਤੀਆਂ ਗਈਆਂ ਗਾਰੰਟੀਆਂ ਨੂੰ  ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ | ਉਨ੍ਹਾਂ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਪਾਰਟੀ ਵਿਚ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਪਾਰਟੀ ਦੀ ਰਾਜਪੁਰਾ ਹਲਕੇ ਤੋਂ ਉਮੀਦਵਾਰ ਨੀਨਾ ਮਿੱਤਲ, ਐਡਵੋਕੇਟ ਕਿਰਨਜੀਤ ਪਾਸੀ, ਐਡਵੋਕੇਟ ਬਿਕਰਮਜੀਤ ਪਾਸੀ ਨੇ ਵੀ ਸੰਬੋਧਨ ਕੀਤਾ |  ਇਸ ਮੌਕੇ ਡਾਇਰੈਕਟਰ ਸਹਿਕਾਰੀ ਸਭਾਵਾਂ ਲਖਵੀਰ ਸਿੰਘ ਟਿੰਕੂ ਖਟੜਾ, ਰਣਵੀਰ ਖਟੜਾ, ਸੁਰਿੰਦਰ ਕੁਮਾਰ ਜੈਨ, ਅਸ਼ੋਕ ਕੁਮਾਰ ਜੋਸ਼ੀ ਸਰਪ੍ਰਸਤ ਮਹਾਂਵੀਰ ਦਲ, ਅਮਿੱਤ ਬਾਂਸਲ ਆੜਤੀ, ਵਿਜੇ ਕੁਮਾਰ ਬਾਂਸਲ, ਪਰਮਜੀਤ ਪਾਸੀ ਆੜਤੀ, ਪ੍ਰੇਮਜੀਤ ਪਾਸੀ, ਹਰਪਾਲ ਸਿੰਘ, ਸੁਰਿੰਦਰ ਜੈਨ, ਪਰਮਜੀਤ ਸਿੰਘ ਕਨੌੜ, ਹਰਦੇਵ ਸਿੰਘ ਜੰਗਪੁਰਾ, ਸ਼ਾਮ ਲਾਲ ਅਗਰਵਾਲ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ |
ਫੋਟੋ ਕੈਪਸ਼ਨ:-ਬਨੂੜ ਵਿਖੇ ਕਾਂਗਰਸ ਛੱਡ ਕੇ 'ਆਪ' ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਹਰਪਾਲ ਸਿੰਘ ਚੀਮਾ |