ਪਿੰਡ ਬੁੱਗਾ ਦੇ ਸਾਬਕਾ ਸਰਪੰਚ ਦੇ ਘਰ ਈ.ਡੀ. ਵਲੋਂ ਛਾਪੇਮਾਰੀ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਬੁੱਗਾ ਦੇ ਸਾਬਕਾ ਸਰਪੰਚ ਦੇ ਘਰ ਈ.ਡੀ. ਵਲੋਂ ਛਾਪੇਮਾਰੀ

image

ਅਮਲੋਹ, 18 ਜਨਵਰੀ (ਅੰਮਿ੍ਤ ਸੇਰਗਿੱਲ) : ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਅੱਜ ਪਿੰਡ ਬੁੱਗਾ ਕਲਾ ਪਿੰਡ ਦੇ ਸਾਬਕਾ ਸਰਪੰਚ ਰਣਦੀਪ ਸਿੰਘ ਜੋ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਦਾ ਨਜ਼ਦੀਕੀ ਹੈ, ਦੇ ਘਰ ਸਵੇਰੇ ਛਾਪੇਮਾਰੀ ਕੀਤੀ ਗਈ ਜੋ ਖ਼ਬਰ ਲਿਖੇ ਜਾਣ ਤਕ ਜਾਰੀ ਸੀ | ਚੰਡੀਗੜ੍ਹ ਤੋਂ ਆਈ ਈ.ਡੀ. ਦੀ ਟੀਮ ਨੇ ਘਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿਤੇ ਅਤੇ ਕਿਸੇ ਨੂੰ  ਵੀ ਬਾਹਰੋਂ ਘਰ ਵਿਚ ਦਾਖ਼ਲ ਨਹੀਂ ਹੋਣ ਦਿਤਾ |
ਜਾਣਕਾਰੀ ਅਨੁਸਾਰ ਇਸ ਦੌਰਾਨ ਰਣਦੀਪ ਸਿੰਘ ਦੀ ਮਾਤਾ ਜੋ ਪਹਿਲਾਂ ਤੋਂ ਹੀ ਬੀਮਾਰ ਸਨ, ਦੀ ਹਾਲਤ ਖ਼ਰਾਬ ਹੋ ਗਈ ਜਿਸ ਕਾਰਨ ਮਾਤਾ ਨੂੰ  ਵੇਖਣ ਲਈ ਪਰਵਾਰਕ ਡਾਕਟਰ ਨੂੰ  ਅੰਦਰ ਬੁਲਾਇਆ ਗਿਆ ਜਿਸ ਨੂੰ  ਤਕਰੀਬਨ ਢਾਈ ਤਿੰਨ ਘੰਟੇ ਅੰਦਰ ਹੀ ਬਿਠਾਈ ਰਖਿਆ |
ਇਸ ਡਾਕਟਰ ਨੂੰ  ਜਦੋਂ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਦਿਤੀ ਗਈ ਤਾਂ ਉਸ ਨੇ ਬਾਹਰ ਆ ਕੇ ਦਸਿਆ ਕਿ ਉਸ ਦੇ ਅੰਦਰ ਜਾਂਦਿਆਂ ਹੀ ਉਸ ਦਾ ਫ਼ੋਨ ਫੜ ਲਿਆ ਗਿਆ ਅਤੇ ਉਸ ਨੂੰ  ਉਸ ਕਮਰੇ ਵਿਚ ਹੀ ਬਿਠਾਈ ਰਖਿਆ ਜਿਸ ਵਿਚ ਮਾਤਾ ਜੀ ਦਾ ਬੈੱਡ ਸੀ ਅਤੇ ਦਰਵਾਜਾ ਬਾਹਰੋਂ ਬੰਦ ਕਰ ਦਿਤਾ ਗਿਆ |
ਜਾਣਕਾਰੀ ਅਨੁਸਾਰ ਇਸ ਛਾਪੇ ਦਾ ਕਾਰਨ ਰੇਤ ਖਣਨ ਦਾ ਮਾਮਲਾ ਹੋ ਸਕਦਾ ਹੈ ਕਿਉਂਕਿ ਰਣਦੀਪ  ਸਿੰਘ ਬੁੱਗਾ ਵਲੋਂ ਪਿਛਲੇ ਸਮੇਂ  ਰੇਤ ਦਾ ਕੰਮ ਕੀਤਾ ਗਿਆ ਸੀ | ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਪੜਤਾਲ ਦਾ ਕਾਰਨ ਰਣਦੀਪ ਸਿੰਘ ਵਲੋਂ ਪਿਛਲੇ ਸਮੇਂ ਕਥਿਤ ਤੌਰ 'ਤੇ ਖਰੀਦੀ ਗਈ ਪੰਦਰਾਂ ਏਕੜ ਜ਼ਮੀਨ ਵੀ ਹੋ ਸਕਦੀ ਹੈ |
ਸੂਤਰਾਂ ਤੋ ਇਹ ਵੀ ਜਾਣਕਾਰੀ ਮਿਲੀ ਹੈ ਕਿ ਰਣਦੀਪ ਸਿੰਘ ਵਲੋਂ ਲੰਮਾ ਸਮਾਂ ਰੇਤੇ ਦੀ ਮਾਈਨਿੰਗ ਦਾ ਕੰਮ ਵੀ ਕੀਤਾ ਗਿਆ ਸੀ ਜਿਸ ਵਿਚ ਉਸ ਵਲ ਕੱੁਝ ਰਿਕਵਰੀ ਵੀ ਖੜ੍ਹੀ ਹੋ ਸਕਦੀ ਹੈ |
ਫੋਟੋ ਫਾਈਲ ਅੰਮਿ੍ਤ-18-3-ਜਨਵਰੀ
ਪਿੰਡ ਬੁੱਗਾ ਕਲਾਂ ਵਿਖੇ ਸਾਬਕਾ ਸਰਪੰਚ ਰਣਦੀਪ ਸਿੰਘ ਦੇ ਘਰ ਦੇ ਬੰਦ ਪਏ ਦਰਵਾਜੇ ਅਤੇ ਈਡੀ ਦੀ ਟੀਮ ਦੀਆਂ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ  | ਫੋਟੋ ਅੰਮਿ੍ਤ ਅਮਲੋਹ