ਪੰਜਾਬ ਦੇ ਦੋ ਡਿਪਟੀ ਕਮਿਸ਼ਨਰ, 7 ਆਈ.ਜੀ. ਤੇ 8 ਐਸ.ਐਸ. ਪੀ. ਬਦਲੇ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਦੋ ਡਿਪਟੀ ਕਮਿਸ਼ਨਰ, 7 ਆਈ.ਜੀ. ਤੇ 8 ਐਸ.ਐਸ. ਪੀ. ਬਦਲੇ

image

ਚੰਡੀਗੜ੍ਹ, 18 ਜਨਵਰੀ (ਗੁਰਉਪਦੇਸ਼ ਭੁੱਲਰ) : ਚੋਣ ਕਮਿਸ਼ਨ ਪੰਜਾਬ ਵਿਧਾਨ ਸਭਾ ਚੋਣਾਂ ਨੂੰ  ਲੈ ਕੇ ਇਸ ਵਾਰ ਪੂਰੀ ਤਰ੍ਹਾਂ ਸਖ਼ਤ ਵਿਖਾਈ ਦੇ ਰਿਹਾ ਹੈ | ਉਮੀਦਵਾਰਾਂ ਦੇ ਕਾਗ਼ਜ਼ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੱਜ ਵੱਡੀ ਕਾਰਵਾਈ ਕਰਦਿਆਂ ਦੋ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ, 8 ਐਸ.ਐਸ.ਪੀ. ਅਤੇ 7 ਆਈ.ਜੀ. ਰੈਂਕ ਦੇ ਅਧਿਕਾਰੀ ਤਬਦੀਲ ਕਰ ਦਿਤੇ ਹਨ | ਰਾਜ ਦੇ ਮੱੁਖ ਚੋਣ ਅਧਿਕਾਰੀ ਡਾ. ਐਸ. ਕਰੁਨਾ ਰਾਜੂ ਨੇ ਇਨ੍ਹਾਂ ਤਬਾਦਲਿਆਂ ਦੀ ਮੀਡੀਆ ਨੂੰ  ਜਾਣਕਾਰੀ ਦਿਤੀ ਹੈ | ਪਤਾ ਲੱਗਾ ਹੈ ਕਿ ਵਿਰੋਧੀ ਧਿਰਾਂ ਵਲੋਂ ਕਮਿਸ਼ਨ ਨੂੰ  ਕੀਤੀਆਂ ਸ਼ਿਕਾਇਤਾਂ ਦੇ ਆਧਾਰ ਉਪਰ ਹੀ ਇਹ ਤਬਾਦਲੇ ਕੀਤੇ ਗਏ ਹਨ |
ਚੋਣ ਕਮਿਸ਼ਨ ਨੇ ਗਿਰੀਸ਼ ਦਿਆਲਨ ਨੂੰ  ਡੀ.ਸੀ.-ਕਮ-ਡੀ.ਈ.ਓ ਫ਼ਿਰੋਜ਼ਪੁਰ ਨਿਯੁਕਤ ਕੀਤਾ ਹੈ, ਜਦਕਿ ਵਿਨੀਤ ਕੁਮਾਰ ਬਠਿੰਡਾ ਦੇ ਨਵੇਂ ਡੀ.ਸੀ.-ਕਮ-ਡੀ.ਈ.ਓ. ਹੋਣਗੇ |
ਇਸੇ ਤਰ੍ਹਾਂ ਚੋਣ ਕਮਿਸ਼ਨ ਨੇ ਹਰਜੀਤ ਸਿੰਘ ਨੂੰ  ਐਸਐਸਪੀ ਐਸ.ਏ.ਐਸ ਨਗਰ, ਧਰੁਮਨ. ਐਚ ਨਿੰਬਲੇ ਨੂੰ  ਐਸ.ਐਸ.ਪੀ ਹੁਸ਼ਿਆਰਪੁਰ, ਪਾਟਿਲ ਕੇਤਨ ਬਾਲੀਰਾਮ ਨੂੰ  ਐਸਐਸਪੀ ਲੁਧਿਆਣਾ ਦਿਹਾਤੀ, ਦੀਪਕ ਹਿਲੋਰੀ ਨੂੰ  ਐਸਐਸਪੀ ਅੰਮਿ੍ਤਸਰ ਦਿਹਾਤੀ, ਗੁਲਨੀਤ ਸਿੰਘ ਖੁਰਾਣਾ ਨੂੰ  ਐਸਐਸਪੀ ਤਰਨਤਾਰਨ, ਅਮਨੀਤ ਕੌਂਡਲ ਨੂੰ  ਐਸਐਸਪੀ ਬਠਿੰਡਾ, ਸੰਦੀਪ ਕੁਮਾਰ ਮਲਿਕ ਨੂੰ  ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਤੇ ਸਰਤਾਜ ਸਿੰਘ ਚਾਹਲ ਨੂੰ  ਐਸਐਸਪੀ ਫ਼ਤਿਹਗੜ੍ਹ ਸਾਹਿਬ ਨਿਯੁਕਤ ਕੀਤਾ ਗਿਆ ਹੈ |
ਚੋਣ ਕਮਿਸ਼ਨ ਨੇ ਆਈ.ਜੀ.ਪੀ. ਗੁਰਿੰਦਰ ਸਿੰਘ ਢਿੱਲੋਂ, ਆਈ.ਜੀ.ਪੀ ਜਸਕਰਨ ਸਿੰਘ ਅਤੇ ਆਈ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਦੇ ਤਬਾਦਲੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਕਰ ਦਿਤਾ ਹੈ | ਜਦਕਿ ਅਰੁਣ ਪਾਲ ਸਿੰਘ ਨੂੰ  ਆਈਜੀਪੀ ਜਲੰਧਰ ਰੇਂਜ, ਸ਼ਿਵੇ ਕੁਮਾਰ ਵਰਮਾ ਨੂੰ  ਆਈ.ਜੀ.ਪੀ ਬਠਿੰਡਾ ਰੇਂਜ, ਰਾਕੇਸ਼ ਅਗਰਵਾਲ ਨੂੰ  ਆਈ.ਜੀ.ਪੀ. ਪਟਿਆਲਾ ਰੇਂਜ ਅਤੇ ਪਰਦੀਪ ਕੁਮਾਰ ਯਾਦਵ ਨੂੰ  ਆਈ.ਜੀ.ਪੀ. ਫ਼ਰੀਦਕੋਟ ਰੇਂਜ ਵਜੋਂ ਨਿਯੁਕਤ ਕੀਤਾ ਗਿਆ ਹੈ |
ਇਸੇ ਤਰ੍ਹਾਂ ਸੁਰਜੀਤ ਸਿੰਘ ਨੂੰ  ਡੀ.ਆਈ.ਜੀ. ਵਿਜੀਲੈਂਸ ਬਿਊਰੋ ਅਤੇ ਕੁਲਜੀਤ ਸਿੰਘ ਨੂੰ  ਏ.ਆਈ.ਜੀ. ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਲਾਇਆ ਗਿਆ ਹੈ | ਜਦਕਿ ਜੁਗਰਾਜ ਸਿੰਘ ਨੂੰ  ਸਹਾਇਕ ਕਮਾਂਡੈਂਟ 75ਵੀਂ ਬਟਾਲੀਅਨ ਪੀ.ਏ.ਪੀ.ਜਲੰਧਰ ਤਾਇਨਾਤ ਕੀਤਾ ਗਿਆ ਹੈ | ਡਾ. ਰਾਜੂ ਨੇ ਦਸਿਆ ਕਿ ਚੋਣ ਕਮਿਸ਼ਨ ਨੇ ਪੰਜਾਬ ਵਿਚ ਡੀਐਸਪੀ ਰੈਂਕ ਦੇ 19 ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਹਨ |