ਭਾਰਤ ਜੋੜੋ ਯਾਤਰਾ ਦੌਰਾਨ ਬੋਲੇ ਰਾਜਾ ਵੜਿੰਗ, ਕਿਹਾ-ਇਹ ਯਾਤਰਾ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਮੇਰਾ ਚਿੱਤ ਕਰਦਾ ਮੈਂ ਪੰਜਾਬੀਆਂ ਦੇ ਜੋੜੇ ਝਾੜ ਕੇ ਸੇਵਾ ਕਰਾਂ'

Raja warring

 

ਪਠਾਨਕੋਟ: ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਦਿਨ ਹੈ। ਰਾਹੁਲ ਗਾਂਧੀ ਦੀ ਯਾਤਰਾ ਪਠਾਨਕੋਟ ਪਹੁੰਚ ਚੁੱਕੀ ਹੈ, ਜਿੱਥੇ ਵਿਸ਼ਾਲ ਜਨਸਭਾ ਕੀਤੀ ਜਾ ਰਹੀ ਹੈ। ਇਸ ਫੇਰੀ ਵਿੱਚ ਰਾਹੁਲ ਗਾਂਧੀ ਦੇ ਨਾਲ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਕਾਂਗਰਸੀ ਆਗੂ ਪੁੱਜੇ ਹਨ।

ਇਹ ਵੀ ਪੜ੍ਹੋ-  ਬਠਿੰਡਾ 'ਚ ਚਾਈਨਾ ਡੋਰ ਨੇ ਬਜ਼ੁਰਗ ਕੀਤਾ ਲਹੂ ਲੁਹਾਣ, ਹਸਪਤਾਲ 'ਚ ਦਾਖਲ

ਇਸ ਦੌਰਾਨ ਰਾਜਾ ਵੜਿੰਗ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਕਈ ਭੁਲੇਖੇ ਫੈਲਾਏ ਗਏ ਸਨ ਪਰ ਇਸ ਯਾਤਰਾ ਨੇ ਸਾਰੇ ਭਰਮ ਤੋੜ ਦਿੱਤੇ। ਰਾਹੁਲ ਗਾਂਧੀ ਸੱਚੇ ਸੇਵਕ ਹਨ ਅਤੇ ਉਨ੍ਹਾਂ ਦੀ ਯਾਤਰਾ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣੀ ਹੈ।

 

ਇਹ ਵੀ ਪੜ੍ਹੋ-  ਖੰਨਾ ਪੁਲਿਸ ਨੇ ਚੈਕਿੰਗ ਦੌਰਾਨ ਕਾਰ ਵਿੱਚੋਂ ਬਰਾਮਦ ਕੀਤੀ ਕਰੋੜਾਂ ਦੀ ਚਾਂਦੀ

 

ਇਸ ਮੁਲਾਕਾਤ ਨੂੰ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਰਾਹੁਲ ਗਾਂਧੀ ਦੇਸ਼ ਦੇ ਲੋਕਾਂ ਦੀ ਲੜਾਈ ਲੜ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਮੈਂ  ਲੋਕਾਂ ਤੋਂ ਦੂਰ ਹਾਂ ਪਰ ਮੇਰਾ ਚਿੱਤ ਕਰਦਾ ਮੈਂ ਪੰਜਾਬੀਆਂ ਦੇ ਜੋੜੇ ਝਾੜ ਕੇ ਸੇਵਾ ਕਰਾਂ। ਜਿਨ੍ਹਾਂ ਨੇ 'ਭਾਰਤ ਜੋੜੋ ਯਾਤਰਾ' ਦਾ ਸਵਾਗਤ ਕੀਤਾ ਹੈ।