Patiala News : ਪਟਿਆਲਾ ’ਚ ਗੁੰਡਾ ਟੈਕਸ ਵਸੂਲਣ ਵਾਲੇ ਅਕਾਲੀ ਸਰਪੰਚ ਖ਼ਿਲਾਫ਼ ਮਾਮਲਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਜਾਅਲੀ ਪਰਚੀਆਂ ਬਣਾ ਕੇ ਹਰ ਗੱਡੀ ਤੋਂ ਵਸੂਲਦੇ ਸਨ 200 ਰੁ. ਪ੍ਰਤੀ ਪਰਚੀ

A case has been registered against the Akali sarpanch who collected gangster tax in Patiala

 

Patiala News: ਪਟਿਆਲਾ ’ਚ ਜੁਲਕਾ ਥਾਣਾ ਅਧੀਨ ਪੈਂਦੇ ਕੱਕਰ ਪੁੱਲ ’ਤੇ ਰਾਹਗੀਰਾਂ ਤੋਂ ਗ਼ੈਰ-ਕਾਨੂੰਨੀ ਤੌਰ ’ਤੇ ਪੈਸੇ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ’ਚ ਸ਼ਾਮਲ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਲਿਆ ਹੈ। 

ਅਕਾਲੀ ਸਰਪੰਚ ਬਲਜਿੰਦਰ ਸਿੰਘ ਬੱਖੂ ਨੂੰ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ । ਫ਼ਿਲਹਾਲ  ਉਸ ਦੇ ਸਾਥੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲਿਸ ਨੇ ਇਸ ਗਰੋਹ ’ਚ ਸ਼ਾਮਲ ਮੁਲਜ਼ਮਾਂ ਵਿਰੁਧ ਕਰਵਾਈ ਕਰਦੇ ਹੋਏ ਵੱਖ-ਵੱਖ ਧਰਾਵਾਂ ਤਹਿਤ ਐਫ਼.ਆਈ.ਆਰ ਦਰਜ ਕੀਤੀ ਹੈ। ਉਸ ਨੂੰ ਪੁਲਿਸ ਨੇ ਮੈਡੀਕਲ ਕਰਵਾ ਕੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਵਲੋਂ ਉਸ ਦਾ ਪੁਲਿਸ ਨੂੰ ਦੋ ਦਿਨਾਂ ਦਾ ਰਿਮਾਂਡ ਦਿੱਤਾ ਗਿਆ।  

ਪੁਲਿਸ ਅਧਿਕਾਰੀ ਨੇ ਕਿਹਾ, ਅਜਿਹੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਨਤਕ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਮੁਲਜ਼ਮ ਕੱਕਰ ਪੁੱਲ ’ਤੇ ਖੜ ਕੇ ਵਾਹਨਾਂ ਨੂੰ ਘੇਰ ਦੇ ਸਨ। ਉਹ ਦਾਅਵਾ ਕਰ ਦੇ ਸਨ ਕਿ ਇਹ ਪੁੱਲ ਸਰਕਾਰੀ ਨਹੀਂ ਸਗੋਂ ਸਾਡੇ ਪਿੰਡ ਦਾ ਪ੍ਰਾਪਰਟੀ ਹੈ। ਇਸ ਲਈ ਉਹ ਪੁੱਲ ਦੀ ਮੁਰੰਮਤ ਲਈ ਜਾਅਲੀ ਪਰਚੀਆਂ ਬਣਾ ਕੇ ਹਰ ਗੱਡੀ ਤੋਂ 200 ਰੁ. ਪ੍ਰਤੀ ਪਰਚੀ ਵਸੂਲਦੇ ਰਹੇ ਸਨ।


(For more Punjabi news apart from A case of gangster tax collectors has been registered in Patiala Latest News in Punjabi stay tuned to Rozana Spokesman)