Jalandhar News: ਜਲੰਧਰ ਵਿਚ ਹਾਈ ਐਕਸਟੈਂਸ਼ਨ ਤਾਰਾਂ ਦੀ ਲਪੇਟ ਵਿਚ ਆਈ ਮਹਿਲਾ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar News: ਕੱਪੜੇ ਸਕਾਉਣ ਲਈ ਗਈ ਸੀ ਛੱਤ 'ਤੇ

Woman caught in high extension wires in Jalandhar

ਜਲੰਧਰ ਜ਼ਿਲ੍ਹੇ ਦੇ ਪਿੰਡ ਸੰਘਲ ਸੋਹਲ ਵਿਚ ਪ੍ਰਵਾਸੀਆਂ ਦੇ ਕੁਆਰਟਰ ਵਿੱਚ ਰਹਿੰਦੀ ਇੱਕ ਔਰਤ ਹਾਈ ਐਕਸਟੈਂਸ਼ਨ ਤਾਰਾਂ ਦੀ ਲਪੇਟ ਵਿੱਚ ਆ ਗਈ। ਜਿਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰੀਤੀ ਪਤਨੀ ਪ੍ਰਮੋਦ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਜੋ ਆਪਣੀ ਭੈਣ ਅਤੇ ਭਰਜਾਈ ਨੂੰ ਮਿਲਣ ਜਲੰਧਰ ਆਈ ਹੋਈ ਸੀ। ਪ੍ਰੀਤੀ ਪਿਛਲੇ 8 ਦਿਨਾਂ ਤੋਂ ਜਲੰਧਰ 'ਚ ਸੀ। ਅੱਜ ਕੱਪੜੇ ਧੋਣ ਤੋਂ ਬਾਅਦ ਜਦੋਂ ਉਹ ਉਨ੍ਹਾਂ ਨੂੰ ਸੁਕਾਉਣ ਲਈ ਛੱਤ 'ਤੇ ਪਹੁੰਚੀ ਤਾਂ ਉਸ ਨੂੰ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਨਾਲ ਕਰੰਟ ਲੱਗ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 11.30 ਵਜੇ ਦੀ ਹੈ। ਪ੍ਰੀਤੀ ਦੀ ਭੈਣ ਅਤੇ ਜੀਜਾ ਕਮਰੇ ਵਿੱਚ ਸਨ ਅਤੇ ਉਹ ਕੱਪੜੇ ਧੋ ਰਹੀ ਸੀ। ਪ੍ਰੀਤੀ ਕੱਪੜੇ ਸੁਕਾਉਣ ਲਈ ਛੱਤ 'ਤੇ ਗਈ ਅਤੇ ਉਨ੍ਹਾਂ ਨੂੰ ਪਾਉਣ ਲੱਗੀ। ਇਸ ਦੌਰਾਨ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ 4 ਸਾਲ ਦੀ ਬੇਟੀ ਹੈ।

ਮੌਕੇ 'ਤੇ ਪਹੁੰਚੇ ਪੀਸੀਆਰ ਟੀਮ ਦੇ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ- ਸਵੇਰੇ ਕਰੀਬ 11.40 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਜਗ੍ਹਾ 'ਤੇ ਇੱਕ ਔਰਤ ਦੀ ਮੌਤ ਹੋ ਗਈ ਹੈ।  6 ਮਿੰਟਾਂ ਵਿਚ ਹੀ ਉਹ ਮੌਕੇ 'ਤੇ ਪਹੁੰਚ ਗਏ ਅਤੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ- ਘਟਨਾ ਵੈਸਟ ਵਨ ਕੰਪਨੀ ਦੇ ਨੇੜੇ ਕੁਆਰਟਰਾਂ 'ਚ ਵਾਪਰੀ। ਜਿਸ ਦਾ ਮਾਲਕ ਵੀ ਥੋੜੀ ਦੂਰੀ 'ਤੇ ਆਪਣੇ ਘਰ ਰਹਿੰਦਾ ਹੈ।

ਮ੍ਰਿਤਕ ਔਰਤ ਕਰੀਬ 8 ਦਿਨ ਪਹਿਲਾਂ ਆਪਣੀ ਵੱਡੀ ਭੈਣ ਨੂੰ ਮਿਲਣ ਜਲੰਧਰ ਆਈ ਸੀ। ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਔਰਤ ਤਾਰਾਂ ਦੇ ਸੰਪਰਕ ਵਿੱਚ ਕਿਵੇਂ ਆਈ ਇਹ ਫਿਲਹਾਲ ਸਪੱਸ਼ਟ ਨਹੀਂ ਹੈ। ਪ੍ਰੀਤੀ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ। 
ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਪ੍ਰੀਤੀ ਦੀ ਲਾਸ਼ ਪਿੰਡ ਭੇਜੀ ਜਾਵੇ ਤਾਂ ਜੋ ਉਸ ਦਾ ਪਰਿਵਾਰ ਪ੍ਰੀਤੀ ਨੂੰ ਆਖ਼ਰੀ ਵਾਰ ਦੇਖ ਸਕੇ। ਇਸ ਦੇ ਨਾਲ ਹੀ ਮਕਾਨ ਮਾਲਕ ਨੇ ਕਿਹਾ- ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਉਕਤ ਤਾਰਾਂ 'ਚ ਕਰੰਟ ਹੈ।