ਮੋਗਾ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਪ੍ਰਵੀਨ ਕੁਮਾਰ ਪੀਨਾ ਮੇਅਰ ਚੁਣੇ ਗਏ

Moga Municipal Corporation gets new mayor

ਮੋਗਾ: ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੂੰ 53 ਦਿਨ ਪਹਿਲਾਂ ਪਾਰਟੀ ਵਿੱਚੋਂ ਬਰਖਾਸਤ ਕੀਤਾ ਗਿਆ ਅਤੇ ਨਗਰ ਨਿਗਮ ਮੇਅਰ ਦੇ ਪਦ ਤੋਂ ਅਸਤੀਫਾ ਲਿਆ ਗਿਆ, ਜਿਸ ਤੋਂ ਬਾਅਦ ਕਾਰਜਕਾਰੀ ਮੇਅਰ ਦੇ ਤੌਰ ਤੇ ਪ੍ਰਵੀਨ ਕੁਮਾਰ ਪੀਨਾ ਨੂੰ ਮੇਅਰ ਦੀ ਕੁਰਸੀ ਤੇ ਬਿਠਾਇਆ ਗਿਆ। ਵਿਰੋਧੀ ਪਾਰਟੀਆਂ ਵੱਲੋਂ ਹਾਈਕੋਰਟ ਵਿੱਚ ਰਿਟ ਪਾਈ ਗਈ ਅਤੇ ਦੋਬਾਰਾ ਮੇਅਰ ਦੀਆਂ ਚੋਣਾਂ ਲਈ ਕਿਹਾ। ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਮੇਅਰ ਦੀ ਚੋਣ ਹੋਈ, ਜਿਸ ਵਿੱਚ 31 ਵੋਟਾਂ ਦੇ ਨਾਲ ਪ੍ਰਵੀਨ ਕੁਮਾਰ ਪੀਨਾ ਮੇਅਰ ਬਣੇ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਵ ਨਿਯੁਕਤ ਮੇਅਰ ਪ੍ਰਵੀਨ ਕੁਮਾਰ ਪੀਨਾ ਨੇ ਕਿਹਾ ਕਿ ਸਾਰੇ ਹੀ ਕੌਂਸਲਰਾਂ ਦਾ ਅਤੇ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਾ ਹਾਂ, ਜਿਨਾਂ ਨੇ ਮੇਰੇ ’ਤੇ ਭਰੋਸਾ ਜਤਾਇਆ ਅਤੇ ਮੈਨੂੰ ਮੇਅਰ ਬਣਾਇਆ। ਉੱਥੇ ਹੀ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਕੰਮ ਪਹਿਲਾਂ ਵੀ ਸਾਰੇ ਹੋ ਰਹੇ ਹਨ ਅਤੇ ਅੱਗੇ ਵੀ ਸਾਰੇ ਕੀਤੇ ਜਾਣਗੇ। ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ।

ਇਸ ਮੌਕੇ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਕੌਂਸਲਰਾਂ ਵੱਲੋਂ ਮੇਅਰ ਪ੍ਰਵੀਨ ਕੁਮਾਰ ਪੀਨਾ ਨੂੰ 31 ਵੋਟਾਂ ਪਾਈਆਂ ਗਈਆਂ। ਵਿਰੋਧੀ ਧਿਰ ਵੱਲੋਂ ਝੂਠੇ ਇਲਜ਼ਾਮ ਲਗਾ ਕੇ ਵਾਕ ਆਊਟ ਕੀਤਾ ਗਿਆ। ਉਹਨਾਂ ਕੋਲ ਕੁੱਲ 17 ਮੈਂਬਰ ਸੀ, ਕਾਂਗਰਸ ਅਤੇ ਅਕਾਲੀ ਪਾਰਟੀ ਦੇ ਜਿਸ ਨਾਲ ਬਹੁਮਤ ਆਮ ਆਦਮੀ ਪਾਰਟੀ ਦੀ ਹੋਈ ਅਤੇ ਪ੍ਰਵੀਨ ਕੁਮਾਰ ਪੀਨਾ ਨੂੰ ਮੇਅਰ ਨਿਯੁਕਤ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਅਤੇ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ।