ਨਵਜੋਤ ਸਿੱਧੂ ਵਲੋਂ ਬਲਾਚੌਰ, ਨਵਾਂ ਸ਼ਹਿਰ ਅਤੇ ਰਾਹੋਂ ਲਈ 45 ਕਰੋੜ ਦੀਆਂ ਗ੍ਰਾਂਟਾਂ ਦਾ ਐਲਾਨ
ਪੰਜਾਬ ਦੇ ਸਥਾਨਕ ਸਰਕਾਰ, ਸਭਿÎਆਚਰ, ਸੈਰ-ਸਪਾਟਾ, ਅਜਾਇਬ ਘਰਾਂ ਅਤੇ ਪਰਾਤਤਵ ਵਿਭਾਗਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ .......
ਬਲਾਚੌਰ, ਕਾਠਗੜ੍ਹ : ਪੰਜਾਬ ਦੇ ਸਥਾਨਕ ਸਰਕਾਰ, ਸਭਿÎਆਚਰ, ਸੈਰ-ਸਪਾਟਾ, ਅਜਾਇਬ ਘਰਾਂ ਅਤੇ ਪਰਾਤਤਵ ਵਿਭਾਗਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਬਲਾਚੌਰ ਦਾਣਾ ਮੰਡੀ ਵਿਖੇ ਬਲਾਚੌਰ, ਨਵਾਂ ਸ਼ਹਿਰ ਅਤੇ ਰਾਹੋਂ ਦੀਆਂ ਸ਼ਹਿਰੀ ਸੰਸਥਾਵਾਂ ਦੇ ਵਿਕਾਸ ਲਈ 45 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਲੋਂ ਅਮਰੁਤ ਯੋਜਨਾ ਪ੍ਰਤੀ ਪੂਰੀ ਤਰ੍ਹਾਂ ਉਦਾਸੀਨਤਾ ਦਿਖਾਉਂਦੇ ਹੋਏ, ਇਸ ਦਾ ਲਾਭ ਤਕ ਨਾ ਲਿਆ ਜਾ ਸਕਿਆ, ਪਰ ਮੌਜੂਦਾ ਸਰਕਾਰ ਵਲੋਂ ਲਾਭ ਦਾ ਹਿੱਸਾ 50 ਫ਼ੀ ਸਦੀ ਤੋਂ 33 ਫ਼ੀ ਸਦੀ ਤਕ ਲਿਆਉਂਦੇ ਹੋਏ,
ਅਮਰੁਤ ਯੋਜਨਾ ਤਹਿਤ 16 ਸ਼ਹਿਰਾਂ 'ਚ ਪਾਣੀ ਤੇ ਸੀਵਰੇਜ ਦਾ ਕੰਮ ਜੰਗੀ ਪੱਧਰ 'ਤੇ ਚਲਾਇਆ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਇਕੋ-ਇਕ ਉਦੇਸ਼ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਉਹ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਬਣਿਆ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਕੇਵਲ ਤੇ ਕੇਵਲ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਹ ਹਾਂ, ਨਾ ਕਿ ਪਿਛਲੇ ਸਮੇਂ ਵਿਚ ਪੰਜਾਬ ਦੀ ਲੁੱਟ-ਖਸੁੱਟ ਕਰਨ ਵਾਲੇ ਲੋਕਾਂ ਨੂੰ।
ਉਨ੍ਹਾਂ ਪੁਲਵਾਮਾ ਵਿਖੇ ਸ਼ਹੀਦ ਕੀਤੇ ਗਏ ਹਿੰਦੋਸਤਾਨ ਦੇ 40 ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇਹ ਬੁਜ਼ਦਿਲੀ ਤੇ ਕਾਇਰਾਨਾ ਵਾਰ ਹੈ ਅਤੇ ਜਿਸ ਨੇ ਵੀ ਇਹ ਘਨੌਣੀ ਘਟਨਾ ਨੂੰ ਅਜਾਮ ਦਿਤਾ ਹੈ, ਉਨ੍ਹਾਂ ਨੂੰ ਸ਼ਜਾ ਮਿਲਣੀ ਚਾਹੀਦੀ ਹੈ। ਸਿੱਧੂ ਵਲੋਂ ਐਲਾਨੀ ਗਈ ਗ੍ਰਾਂਟ 'ਚ ਬਲਾਚੌਰ ਲਈ 23 ਕਰੋੜ ਰੁਪਏ 'ਚੋਂ 18 ਕਰੋੜ ਸੀਵਰੇਜ ਲਈ 35 ਲੱਖ ਸਟ੍ਰੀਟ ਲਾਇਟਾਂ ਲਈ, 75 ਲੱਖ ਸੜਕਾਂ ਲਈ ਅਤੇ 2.47 ਕਰੋੜ ਰੁਪਏ ਹੋਰ ਕੰਮਾਂ ਵਾਸਤੇ ਜਾਰੀ ਕੀਤੇ ਗਏ। ਉਨ੍ਹਾਂ ਵਲੋਂ ਨਵਾਂ ਸ਼ਹਿਰ ਸੀਵਰੇਜ ਵਾਸਤੇ 13 ਕਰੋੜ ਰੁਪਏ ਅਤੇ ਰਾਹੋਂ ਦੇ ਸੀਵਰ ਵਾਸਤੇ 9 ਕਰੋੜ ਰੁਪਏ ਐਲਾਨੇ ਗਏ।