ਘੱਟ ਉਮੀਦਵਾਰ ਜਿੱਤੇ ਪਰ ਸ਼ਹਿਰਾਂ 'ਚ ਵਧਿਆ ਵੋਟ ਸ਼ੇਅਰ : ਭਗਵੰਤ ਮਾਨ

ਏਜੰਸੀ

ਖ਼ਬਰਾਂ, ਪੰਜਾਬ

ਘੱਟ ਉਮੀਦਵਾਰ ਜਿੱਤੇ ਪਰ ਸ਼ਹਿਰਾਂ 'ਚ ਵਧਿਆ ਵੋਟ ਸ਼ੇਅਰ : ਭਗਵੰਤ ਮਾਨ

image


ਚੰਡੀਗੜ੍ਹ, 18 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਸਥਾਨਕ ਚੋਣਾਂ 'ਚ ਘੱਟ ਉਮੀਦਵਾਰ ਜਿੱਤਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸ਼ਹਿਰਾਂ 'ਚ ਪਾਰਟੀ ਦਾ ਵੋਟ ਸ਼ੇਅਰ ਵਧਣ ਦੀ ਗੱਲ ਕਹੀ ਹੈ | ਉਨ੍ਹਾਂ ਕਿਹਾ ਕਿ 2019 ਲੋਕ ਸਭਾ ਚੋਣ ਵਿਚ ਆਮ ਆਦਮੀ ਪਾਰਟੀ ਨੂੰ  ਸ਼ਹਿਰੀ ਖੇਤਰਾਂ ਵਿਚ ਪੰਜ ਤੋਂ ਸਾਢੇ ਪੰਜ ਫ਼ੀ ਸਦੀ ਦੇ ਆਸਪਾਸ ਵੋਟਾਂ ਪ੍ਰਾਪਤ ਹੋਈਆਂ ਸਨ | ਇਸ ਚੋਣ ਵਿਚ ਪਾਰਟੀ ਨੂੰ  2019 ਲੋਕ ਸਭਾ ਚੋਣ ਦੇ ਮੁਕਾਬਲੇ 3 ਗੁਣਾਂ ਜ਼ਿਆਦਾ ਵੋਟਾਂ ਮਿਲੀਆਂ ਹਨ | ਮਾਨ ਨੇ ਇਸ ਨੂੰ  ਪਾਰਟੀ ਲਈ ਚੰਗਾ ਸੰਕੇਤ ਦਸਿਆ ਹੈ | ਉਨ੍ਹਾਂ ਕਿਹਾ ਕਿ ਅਮਲੋਹ, ਅੰਮਿ੍ਤਸਰ, ਬਾਬਾ ਬਕਾਲਾ,ਬੰਗਾ ਬਟਾਲਾ, ਦਸੂਹਾ, ਫ਼ਤਿਹਗੜ੍ਹ ਸਾਹਿਬ, ਖੰਨਾ, ਮਜੀਠਾ, ਨਾਭਾ, ਪਠਾਨਕੋਟ, ਪੱਟੀ, ਪਾਇਲ, ਰਾਜਪੁਰਾ, ਸਮਰਾਲਾ ਅਤੇ ਸੁਜਾਨਪੁਰ ਸਹਿਤ ਕਈ ਹੋਰ ਸ਼ਹਿਰੀ ਖੇਤਰਾਂ ਵਿਚ ਪਾਰਟੀ ਦੇ ਵੋਟ ਵਧੇ ਹਨ |