ਮੋਦੀ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ’ਤੇ ਹਮਲਾ ਕੀਤਾ : ਜਥੇਦਾਰ ਬ੍ਰਹਮਪੁਰਾ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ’ਤੇ ਹਮਲਾ ਕੀਤਾ : ਜਥੇਦਾਰ ਬ੍ਰਹਮਪੁਰਾ

image

 ਕਿਹਾ, ਮੋਦੀ ਨੂੰ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ

ਅੰਮਿ੍ਰਤਸਰ, 18 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਮੋਦੀ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ’ਤੇ ਹਮਲਾ ਕੀਤਾ ਹੈ। ਸ਼੍ਰੀ ਨਨਕਾਣਾ ਸਾਹਿਬ ਸਿੱਖ ਕੌਮ ਲਈ ਵਿਸ਼ੇਸ਼ ਸਥਾਨ ਰੱਖਦਾ ਹੈ। ਆਖ਼ਰੀ ਮੌਕੇ ’ਤੇ ਆ ਕੇ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਮਨਾ ਕਰਨਾ ਬੇਹੱਦ ਰੋਸ ਭਰਿਆ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ।
ਉਨ੍ਹਾਂ ਕਿਹਾ ਕਿ ਕੋਰੋਨਾ ਦਾ ਬਹਾਨਾ ਲਾਉਣਾ ਸਿਰਫ਼ ਡਰਾਮੇਬਾਜ਼ੀ ਹੈ। ਸੱਭ ਧਾਰਮਕ ਸਥਾਨ ਖੁਲ੍ਹੇ ਹਨ, ਅੰਤਰਰਾਸ਼ਟਰੀ ਉਡਾਨਾਂ ਨੂੰ ਮੋਦੀ ਸਰਕਾਰ ਨੇ ਮਨਜ਼ੂਰੀ ਦਿਤੀ ਹੈ ਪਰ ਸਿਰਫ਼ ਸਿੱਖਾਂ ਦਾ ਪਾਕਿਸਤਾਨ ਜਾਣਾ ਮੋਦੀ ਹਕੂਮਤ ਨੂੰ ਚੁਭਦਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਬਹੁਤ ਹੀ ਦੁੱਖ ਭਰੀ ਗੱਲ  ਹੈ ਕਿ ਸਿੱਖਾਂ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ ਜਿਸ ਦੀ ਉਹ ਮੋਦੀ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਬ੍ਰਹਮਪੁਰਾ ਨੇ ਕਿਹਾ ਕਿ ਮੋਦੀ ਹਕੂਮਤ ਸਿੱਖ ਕੌਮ ਨਾਲ ਵਿਤਕਰਿਆਂ ਵਰਗਾ ਰਵਈਆ ਬੰਦ ਕਰੇ ਨਹੀ ਤਾਂ ਇਤਹਿਾਸ ਕਦੇ ਵੀ ਉਨ੍ਹਾਂ ਨੂੰ ਮਾਫ਼ ਨਹੀਂ ਕਰੇਗਾ।