ਕੁਲਦੀਪ ਸਿੰਘ ਕਾਹਲੋਂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ

ਏਜੰਸੀ

ਖ਼ਬਰਾਂ, ਪੰਜਾਬ

ਕੁਲਦੀਪ ਸਿੰਘ ਕਾਹਲੋਂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ

image

ਗੁਰਦਾਸਪੁਰ, 18 ਫ਼ਰਵਰੀ (ਆਲਮਬੀਰ ਸਿੰਘ, ਜੇ.ਐਸ. ਗਿਲ) :  ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਕਾਹਲੋਂ ਜੋ ਸੰਖੇਪ ਜੀ ਬਿਮਾਰੀ ਦੌਰਾਨ 8 ਫ਼ਰਵਰੀ 2021 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨਾ ਦਾ ਜਨਮ 2 ਅਪ੍ਰੇਲ 1950 ਨੂੰ ਪਿੰਡ ਤੁਗਲਵਾਲ ਜਿਲਾ ਗੁਰਦਾਸਪੁਰ ਵਿਖੇ ਪਿਤਾ ਗੁਰਜੀਵ ਸਿੰਘ ਦੇ ਗ੍ਰਹਿ ਮਾਤਾ  ਗੁਰਦੀਪ ਕੌਰ ਦੀ ਕੁਖੋ ਹੋਇਆ। 
ਆਪ ਵੱਡੇ ਭਰਾ ਸੁਰਿੰਦਰ ਸਿੰਘ ਕਾਹਲੋਂ ਬੇਰਿੰਗ ਕਾਲਜ ਬਟਾਲਾ ਤੋਂ ਪ੍ਰੋਫ਼ੈਸਰ ਅਤੇ ਦੂਜੇ ਭਰਾ ਡਾ ਪਰਮਜੀਤ ਸਿੰਘ ਕਾਹਲੋਂ ਪੰਜਾਬ ਯੁਨੀਵਰਸਿਟੀ ਤੋਂ ਡਾਇਰੈਕਟਰ ਤੋਂ ਸੇਵਾ ਮੁਕਤ ਹੋਏ ਹਨ। ਆਪ ਜੀ ਪਤਨੀ ਕਸ਼ਮੀਰ ਕੌਰ ਸੇਵਾ ਮੁਕਤ ਸਾਇੰਸ ਅਧਿਆਪਕਾ ਨੇ ਵੀ ਮੋਢੇ ਨਾਲ ਮੋਢਾ ਜੋੜ ਕੇ ਆਪ ਦਾ ਸਾਥ ਦਿਤਾ। ਆਪ ਨੇ ਮੁਢਲੀ ਵਿਦਿਆ ਤੁਲਗਵਾਲ ਤੇ ਉਚ ਵਿਦਿਆ ਕਾਦੀਆਂ ਕਾਲਜ ਤੋਂ ਪ੍ਰਾਪਤ ਕੀਤੀ। ਆਪ 40 ਸਾਲ ਪਿੰਡ ਤੁਲਗਵਾਲ ਦੀ ਕੋਅਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਰਹੇ। ਆਪ ਜੀ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ 17 ਫ਼ਰਵਰੀ ਨੂੰ ਗੁਰਦੁਆਰਾ ਬਾਬਾ ਰਾਜਾ ਰਾਮ ਜੀ, ਵਿਖੇ ਪਾਏ ਗਏ। ਇਸ ਮੌਕੇ ਰਾਗੀ ਸਤਨਾਮ ਸਿੰਘ ਹਰਮਿੰਦਰ ਸਾਹਿਬ ਵਾਲਿਆਂ ਨੇ ਵੈਰਾਗਮਈ ਕੀਰਤਨ ਕੀਤਾ। 
ਇਸ ਮੌਕੇ ਉਨ੍ਹਾਂ ਦੀ ਸੁਪਤਨੀ ਕਸ਼ਮੀਰ ਕੌਰ, ਨਰਿੰਦਰ ਕੌਰ ਭੈਣ, ਅਮਨਦੀਪ ਸਿੰਘ ਭਤੀਜਾ, ਜੀਵਨਦੀਪ ਸਿੰਘ ਭਜੀਤਾ, ਭਰਾ ਸੁਰਿੰਦਰ ਸਿੰਘ ਕਾਹਲੋਂ, ਭਰਜਾਈ ਦਵਿੰਦਰ ਕੌਰ, ਭਰਾ ਪਰਮਜੀਤ ਸਿੰਘ, ਭਰਜਾਈ ਪਰਮਜੀਤ ਕੌਰ ਆਦਿ ਤੋਂ ਇਲਾਵਾ ਸੁੱਚਾਂ ਸਿੰਘ ਛੋਟੇਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਈਆਂ ਹੋਈਆ ਸ਼ਖ਼ਸੀਅਤਾਂ ਵਿਚ ਡੀ ਐਸ ਪੀ ਮੁਨੀਸ ਸਰਮਾ, ਦਵਿੰਦਰ ਸਿੰਘ ਬੜੂ ਸਾਹਿਬ, ਅਜੀਤ ਸਿੰਘ ਬਸਰਾ, ਚੀਫ਼ ਖ਼ਾਲਸਾ ਦੀਵਾਨ ਸੁੁਖਜਿੰਦਰ ਸਿੰਘ, ਜਸਪਾਲ ਸਿੰਘ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।