ਉਮੀਦਵਾਰ ਬਿਕਰਮਇੰਦਰ ਸਿੰਘ ਚਹਿਲ ਨੇ ਵਿਰੋਧੀਆਂ ਨੂੰ ਪਛਾੜਿਆ

ਏਜੰਸੀ

ਖ਼ਬਰਾਂ, ਪੰਜਾਬ

ਉਮੀਦਵਾਰ ਬਿਕਰਮਇੰਦਰ ਸਿੰਘ ਚਹਿਲ ਨੇ ਵਿਰੋਧੀਆਂ ਨੂੰ ਪਛਾੜਿਆ

image


ਪਟਿਆਲਾ, 18 ਫ਼ਰਵਰੀ (ਦਲਜਿੰਦਰ ਸਿੰਘ) : ਹਲਕਾ ਸਨੋਰ ਤੋਂ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਬਿਕਰਮਇੰਦਰ ਸਿੰਘ ਚਹਿਲ ਨੂੰ  ਲੋਕਾਂ ਦਾ ਭਰਵਾਂ ਹੁੰਗਾਰਾ ਅਤੇ ਹਮਾਇਤ ਮਿਲਣ ਕਾਰਨ  ਉਹ ਵਿਰੋਧੀਆਂ ਤੋਂ ਅੱਗੇ ਨਿਕਲ ਗਏ ਹਨ |  ਹਾਲਾਂਕਿ ਲੋਕਾਂ ਨੇ 20 ਫ਼ਰਵਰੀ ਨੂੰ  ਵੋਟਾਂ ਦੇ ਕੇ ਅਪਣਾ ਫ਼ੈਸਲਾ ਸੁਣਾਉਣਾ ਹੈ ਪਰ ਉਨ੍ਹਾਂ ਦੀਆ ਸਭਾਵਾਂ ਵਿਚ ਜੁੜੇ ਇਕੱਠ ਅਤੇ ਰੋਡ ਸ਼ੋਅ ਨੂੰ  ਵੇਖਦਿਆਂ ਹੋਇਆਂ ਜਾਪਣ ਲੱਗਾ ਹੈ ਕਿ ਲੋਕਾਂ ਨੇ ਹੁਣੇ ਹੀ ਅਪਣਾ ਫ਼ੈਸਲਾ ਸੁਣਾ ਦਿਤਾ ਹੈ |  ਬਿਕਰਮਇੰਦਰ ਸਿੰਘ ਚਹਿਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਦੇ ਸਪੁੱਤਰ ਹਨ, ਜਿਨ੍ਹਾਂ ਦਾ ਸਮਾਜ ਸੇਵਾ ਦੇ ਖੇਤਰ ਵਿਚ ਵੱਡਾ ਨਾਂ ਹੈ | ਉਹ ਸਨੌਰ ਹਲਕੇ ਤੋਂ ਐਨ.ਡੀ.ਏ ਗਠਜੋੜ ਵਲੋਂ ਚੋਣ ਮੈਦਾਨ ਵਿਚ ਕੁੱਦੇ ਹੋਏ ਹਨ |  ਉਸ ਦਿਨ ਤੋਂ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਉਮੀਦਵਾਰਾਂ ਨੂੰ  ਵੀ ਚਿੰਤਾ ਪਈ ਹੋਈ ਹੈ ਕਿ ਬਿਕਰਮਇੰਦਰ ਸਿੰਘ ਚਹਿਲ ਨੇ ਚੋਣ ਪ੍ਰਚਾਰ ਅਤੇ ਲੋਕ ਰਾਬਤੇ ਵਿੱਚ ਉਨ੍ਹਾਂ ਨੂੰ  ਪਿੱਛੇ ਛੱਡ ਰਖਿਆ ਹੈ |  
ਅਨੇਕਾਂ ਜਥੇਬੰਦੀਆਂ, ਸੰਗਠਨਾਂ, ਕਲੱਬਾਂ ਅਤੇ ਸੰਸਥਾਵਾਂ ਨੇ ਉਨ੍ਹਾਂ ਨੂੰ  ਡਟਵਾਂ ਸਹਿਯੋਗ ਦਿੱਤਾ ਹੈ |  ਬਿਕਰਮਇੰਦਰ ਸਿੰਘ ਚਹਿਲ ਦਾ ਕਹਿਣਾ ਹੈ ਕਿ ਜੇਕਰ ਲੋਕ ਉੇਨ੍ਹਾਂ ਨੂੰ  ਪੰਜਾਬ ਵਿਧਾਨ ਸਭਾ ਭੇਜਦੇ ਹਨ ਤਾਂ ਉੇਹ ਇਸ ਖੇਤਰ ਦੀ ਤਰੱਕੀ, ਲੋਕਾਂ ਦੀਆਂ ਮੁਸ਼ਕਿਲਾਂ ਦੀ ਅਵਾਜ ਬਣ ਕੇ ਵਿਧਾਨ ਸਭਾ ਵਿੱਚ ਗੂੰਜਣਗੇ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਐੱਨ.ਡੀ.ਏ ਗਠਜੋੜ ਦੀ ਸਰਕਾਰ ਬਣਦਿਆਂ ਹੀ ਇਸ ਨੂੰ  ਤਰੱਕੀ ਦੇ ਰਾਹ ਤੇ ਤੋਰ ਦਿੱਤਾ ਜਾਵੇਗਾ ਅਤੇ ਲੋਕ ਇਸ ਗਠਜੋੜ ਨੂੰ  ਦਿੱਤੀ ਗਈ ਹਮਾਇਤ ਤੋਂ ਸਮਝਣਗੇ ਕਿ ਇਸ ਖੇਤਰ ਦਾ ਵਿਕਾਸ ਕਿਸ ਰਫਤਾਰ ਨਾਲ ਹੋਇਆ ਹੈ |

ਫੋਟੋ ਨੰ 18ਪੀਏਟੀ. 10
ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸਰਦਾਰ ਭਰਤਇੰਦਰ ਸਿੰਘ ਚਹਿਲ ਅਤੇ ਹੋਰ ਆਗੂ ਬਿਕਰਮ ਚਹਿਲ ਲਈ ਚੋਣ ਪ੍ਰਚਾਰ ਕਰਦੇ ਹੋਏ |