ਪੁੱਤ ਦੀ ਥਾਰ ’ਤੇ ਕਰਾਂਗਾ ਪੂਰੇ ਪੰਜਾਬ ਦੀ ਯਾਤਰਾ, ਪੁੱਤ ਦੀ ਲਾਸਟ ਰਾਈਡ ਭਾਵੇ ਮੇਰੀ ਲਾਸਟ ਰਾਈਡ ਬਣ ਜਾਵੇ - ਬਲਕੌਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

'ਪੁੱਤ ਨੇ ਮੇਰੀ ਬਰਸੀ ਕਰਨੀ ਸੀ ਪਰ ਅਫ਼ਸੋਸ ਅੱਜ ਮੈਂ ਆਪਣੇ ਜਵਾਨ ਪੁੱਤ ਦੀ ਬਰਸੀ ਮਨਾ ਰਿਹਾ ਹਾ’

photo

 

ਮਾਨਸਾ : ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਸਿੱਧੂ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਸ਼ੁਭਦੀਪ ਦੀ ਬਰਸੀ ਬਾਰੇ ਜਲਦੀ ਹੀ ਸਾਰਿਆਂ ਨੂੰ ਦੱਸ ਦਿੱਤਾ ਜਾਵੇਗਾ ਅਤੇ ਮਾਨਸਾ ਵਿਚ ਸਾਦੇ ਢੰਗ ਨਾਲ ਪਾਠ ਦੇ ਭੋਗ ਪਾਏ ਜਾਣਗੇ ।

ਅੱਜ ਯਾਨੀ ਐਤਵਾਰ ਨੂੰ ਮਰਹੂਮ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਦੌਰਾਨ ਬਲਕੌਰ ਨੇ ਕਿਹਾ ਕਿ ਮੈਨੂੰ 10 ਮਹੀਨੇ ਹੋ ਗਏ ਪੁੱਤ ਦਾ ਵਿਰਲਾਪ ਕਰਦੇ ਹੋਏ। ਅਜਿਹੇ 'ਚ ਹੁਣ ਪਰਿਵਾਰ ਨੇ ਫੈਸਲਾ ਲਿਆ ਹੈ ਕਿ ਸਿੱਧੂ ਦੀ ਬਰਸੀ ਅਪ੍ਰੈਲ ਤੋਂ ਪਹਿਲਾਂ ਰੱਖੀ ਜਾਵੇ। ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਗੋਲੀਆਂ ਨਾਲ ਛੱਲੀ ਕੀਤੀ ਥਾਰ ਨੂੰ ਪੰਜਾਬ ਭਰ ਵਿੱਚ ਲੈ ਕੇ ਜਾਣਗੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਰਕਾਰ ਉਨ੍ਹਾਂ ਦੇ ਪਰਿਵਾਰ ਨੂੰ ਅੱਜ ਤੱਕ ਇਨਸਾਫ਼ ਨਹੀਂ ਦੇ ਸਕੀ।

ਬਲਕੌਰ ਸਿੰਘ ਨੇ ਦੁਖੀ ਮਨ ਨਾਲ ਕਿਹਾ ਕਿ ਬੇਸ਼ੱਕ ਮੇਰੇ ਪੁੱਤਰ ਦੀ ਬਰਸੀ ਮਨਾਉਣੀ ਸੀ ਪਰ ਅੱਜ ਅਜਿਹਾ ਸਮਾਂ ਆ ਗਿਆ ਹੈ ਕਿ ਮੈਨੂੰ ਆਪਣੇ ਪੁੱਤਰ ਦੀ ਬਰਸੀ ਮਨਾਉਣੀ ਪਈ ਹੈ। ਪੰਜਾਬ ਦੀ 'ਆਪ' ਸਰਕਾਰ ਪ੍ਰਤੀ ਉਨ੍ਹਾਂ ਦੇ ਮਨ 'ਚ ਭਾਰੀ ਗੁੱਸਾ ਹੈ ਅਤੇ ਸਮਾਂ ਆਉਣ 'ਤੇ ਉਹ ਸਰਕਾਰ ਨੂੰ ਇਹ ਗੁੱਸਾ ਜ਼ਰੂਰ ਦਿਖਾਉਣਗੇ। ਹਾਲਾਂਕਿ, ਹਿੰਸਕ ਢੰਗ ਨਾਲ ਕਿਸੇ ਦਾ ਵਿਰੋਧ ਨਹੀਂ ਕਰਨਾ।

ਬਲਕੌਰ ਸਿੰਘ ਨੇ ਸਿੱਧੂ ਦੇ ਚਹੇਤਿਆਂ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਢੰਗ ਨਾਲ ਸਿੱਧੂ ਲਈ ਇਨਸਾਫ਼ ਦੀ ਮੰਗ ਕੀਤੀ ਜਾਵੇਗੀ। ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸਿੱਧੂ ਦੀ ਮੌਤ ਨੂੰ ਉਨ੍ਹਾਂ ਦੇ ਚਹੇਤਿਆਂ ਅਤੇ ਪਰਿਵਾਰ ਵਾਲੇ ਭੁੱਲ ਜਾਣ ਪਰ ਅਜਿਹਾ ਨਹੀਂ ਹੋ ਸਕਦਾ।

ਬਲਕੌਰ ਨੇ ਕਿਹਾ, 'ਮੈਂ ਆਪਣੇ ਪੁੱਤਰ ਦੀ 'ਆਖਰੀ ਸਵਾਰੀ' ਥਾਰ ਜੀਪ ਥਾਣੇ ਤੋਂ ਘਰ ਲੈ ਆਉਂਦੀ ਸੀ ਕਿਉਂਕਿ ਮੈਂ ਆਪਣੇ ਪੁੱਤਰ ਸ਼ੁਭਦੀਪ ਨੂੰ ਇਸ 'ਤੇ ਬੈਠਾ ਦੇਖ ਸਕਦਾ ਸੀ। ਸਿੱਧੂ ਦੀਆਂ ਗੋਲੀਆਂ ਨਾਲ ਛੱਲੀ ਇਹ ਥਾਰ ਹਮੇਸ਼ਾ ਪੰਜਾਬ ਸਰਕਾਰ ਦੀਆਂ ਅੱਖਾਂ ਵਿੱਚ ਰੜਕਦੀ ਰਹੇਗੀ ਅਤੇ ਲੋਕਾਂ ਨੂੰ ਹਮੇਸ਼ਾ ਸਿੱਧੂ ਦੀ ਯਾਦ ਦਿਵਾਉਂਦੀ ਰਹੇਗੀ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਮਾਸੂਮ ਪੁੱਤਰ ਨੂੰ ਇਨਸਾਫ਼ ਨਹੀਂ ਦਿਵਾ ਸਕੀ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਕਤਲ ਤੋਂ ਪਹਿਲਾਂ ਸਿੱਧੂ ਇਸ ਥਾਰ ਜੀਪ ਵਿੱਚ ਸਵਾਰ ਸਨ, ਇਸ ਲਈ ਉਹ ਇਸ ਥਾਰ ਜੀਪ ਨੂੰ ਆਪਣੀ ਆਖਰੀ ਸਵਾਰੀ ਮੰਨਦੇ ਹਨ। ਉਹ ਆਪਣੇ ਪੁੱਤਰ ਦੇ ਇਨਸਾਫ ਦੀ ਲੜਾਈ ਲੜਦੇ ਹੋਏ ਸਿੱਧੂ ਦੀ ਇਸ ਆਖਰੀ ਸਵਾਰੀ ਨੂੰ ਪੰਜਾਬ ਦੇ ਹਰ ਸ਼ਹਿਰ ਤੱਕ ਲੈ ਕੇ ਜਾਣਗੇ। ਉਸ ਨੂੰ ਕਿਸੇ ਸਿਆਸੀ ਪਾਰਟੀ ਤੋਂ ਕੋਈ ਉਮੀਦ ਨਹੀਂ ਹੈ। ਉਹ ਸਿਆਸੀ ਆਗੂਆਂ ਤੋਂ ਦੂਰ ਰਹਿਣਾ ਚਾਹੁੰਦੇ ਹਨ।