ਪੈਰੋਲ 'ਤੇ ਬਾਹਰ ਆਏ ਬੰਦੀ ਸਿੱਖ ਇੰਜੀਨੀਅਰ ਗੁਰਮੀਤ ਸਿੰਘ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

''ਜੇ ਕੋਈ ਬੰਦੀ ਸੁਧਰਨਾ ਚਾਹੁੰਦਾ ਹੈ ਤਾਂ ਉਸ ਦਾ ਜ਼ਰੂਰ ਸਾਥ ਦਿੱਤਾ ਜਾਵੇਗਾ''

Ravneet Bittu

ਲੁਧਿਆਣਾ - ਅੱਜ ਲੁਧਿਆਣਾ ਤੋਂ MP ਰਵਨੀਤ ਬਿੱਟੂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ 101ਵੇਂ ਜਨਮ ਦਿਨ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ।  ਜਿਸ ਦੌਰਾਨ ਉਹਨਾਂ ਨੇ ਬੀਤੇ ਦਿਨੀਂ ਪੈਰੋਲ 'ਤੇ ਬਾਹਰ ਆਏ ਬੰਦੀ ਸਿੱਖ ਇੰਜੀਨੀਅਰ ਗੁਰਮੀਤ ਸਿੰਘ ਬਾਰੇ ਸਪੋਕਸਮੈਨ ਨਾਲ ਖਾਸ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਇੰਜੀਨੀਅਰ ਗੁਰਮੀਤ ਸਿੰਘ ਨੇ ਦੱਸਿਆ ਕਿ ਅਸੀਂ ਹਮੇਸ਼ਾ ਇਹ ਕਿਹਾ ਕਿ ਜੇ ਸਾਡੇ ਤੋਂ ਮੁਆਫ਼ੀ ਨਹੀਂ ਮੰਗਣੀ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਤੇ ਪਰਿਵਾਰ ਦੀ ਮਿੰਨਤ ਕਰੋ।

ਅਸੀਂ ਤਾਂ ਇਹ ਕਹਿੰਦੇ ਹਾਂ ਕਿ ਤੁਸੀਂ ਬਾਹਰ ਆ ਕੇ ਦੁਬਾਰਾ ਏਕੇ 47 'ਤੇ ਨਹੀਂ ਲੱਗੋਗੇ ਦੁਬਾਰਾ ਦੇਸ਼ ਨੂੰ ਬਰਬਾਦ ਕਰਨ ਵੱਲ ਨਹੀਂ ਜਾਓਗੇ ਪਰ ਉਹ ਕਹਿੰਦੇ ਨੇ ਕਿ ਜਦੋਂ ਸਾਨੂੰ ਮੌਕਾ ਮਿਲੇਗਾ ਅਸੀਂ ਬੰਬ ਚਲਾਵਾਂਗੇ। ਰਵਨੀਤ ਬਿੱਟੂ ਨੇ ਕਿਹਾ ਕਿ ਇੰਜੀਨੀਅਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਤੱਕ ਇਹ ਗੱਲ ਪਹੁੰਚਾਓ ਕਿ ਨਾ ਹੀ ਮੈਂ ਇਸ ਗੱਲ ਦਾ ਧਾਰਨੀ ਸੀ ਬਲਕਿ ਮੇਰੇ ਕੋਲ ਤਾਂ ਸਿਰਫ਼ ਉਹ ਠਹਿਰੇ ਸੀ। ਉਹ ਕਿਸੇ ਵੀ ਅੰਦੋਲਨ ਨਾਲ ਨਹੀਂ ਜੁੜਿਆ ਤੇ ਨਾ ਹੀ ਅੱਗੇ ਜੁੜੇਗਾ ਤੇ ਜਦੋਂ ਵੀ ਅੱਗੇ ਉਹ ਬਾਹਰ ਆਏਗਾ ਤਾਂ ਰਿਕਸ਼ਾ ਚਲਾ ਕੇ ਅਪਣਾ ਗੁਜ਼ਾਰਾ ਕਰੇਗਾ।

ਰਵਨੀਤ ਬਿੱਟੂ ਨੇ ਕਿਹਾ ਕਿ ਉਹ ਨਾ ਹੀ ਕਿਸੇ ਖਾਲਿਸਤਾਨ ਵਾਲੇ ਮੁੱਦੇ ਨਾਲ ਹਨ ਤੇ ਨਾ ਹੀ ਕਿਸੇ ਅੰਦੋਲਨ ਨਾਲ ਤੇ ਜਦੋਂ ਵੀ ਮੌਕਾ ਮਿਲਿਆ ਉਹਨਾਂ ਨੂੰ ਜ਼ਰੂਰ ਮਿਲਣ ਦੀ ਕੋਸ਼ਿਸ਼ ਕਰਾਂਗੇ। ਜੇਲ੍ਹ 'ਚ ਮਿਲ ਹੋਇਆ ਤਾਂ ਮਿਲੇਗਾ ਨਹੀਂ ਤਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਬੰਦਾ ਇਹ ਕਹਿੰਦਾ ਹੈ ਕਿ ਮੈਂ ਸੁਧਰਨਾ ਚਾਹੁੰਦਾ ਹਾਂ ਤੇ ਉਸ ਨੂੰ ਜੇਲ੍ਹ ਵਿਚ ਰੱਖ ਕੇ ਕਰਨਾ ਵੀ ਕੀ ਹੈ। ਜਿਹੜਾ ਸੁਧਰਨਾ ਚਾਹੁੰਦਾ ਹੈ ਉਸ ਵਿਚ ਕੋਈ ਰੁਕਾਵਟ ਨਹੀਂ ਆਵੇਗੀ। 

ਉਹ ਨੇ ਕੌਮੀ ਇਨਸਾਫ਼ ਮੋਰਚੇ ਬਾਰੇ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਮੰਗੀ ਜਾ ਰਹੀ ਹੈ ਉਹਨਾਂ ਵਿਚੋਂ 2 ਬੰਦ ਸਿੰਘ ਖ਼ੁਦ ਕਹਿ ਰਹੇ ਨੇ ਕਿ ਉਹਨਾਂ ਨੂੰ ਲਗਾਤਾਰ ਪੈਰੋਲ ਮਿਲ ਰਹੀ ਹੈ। ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕੌਮੀ ਇਨਸਾਫ਼ ਮੋਰਚੇ ਨੂੰ ਲੈ ਕੇ ਕਿਹਾ ਕਿ  YPS ਚੌਕ 'ਤੇ ਲੋਕ ਧੱਕੇ ਨਾਲ ਬੈਠੇ ਹੋਏ ਹਨ ਜਿਸ ਨਾਲ ਆਮ ਲੋਕ ਪਰੇਸ਼ਾਨ ਹੋ ਰਹੇ ਹਨ ਤੇ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਉਹਨਾਂ ਨੂੰ ਸਕੂਲ ਜਾਣ ਵਿਚ ਪਰੇਸ਼ਾਨੀ ਹੁੰਦੀ ਹੈ ਤੇ ਇਕ ਮੁੱਖ ਮੰਤਰੀ ਦੇ ਕਾਤਲਾਂ ਦੀ ਰਿਹਾਈ ਲਈ ਇਹ ਮੋਰਚਾ ਲਗਾਇਆ ਗਿਆ ਹੈ।

ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਕਿ ਮੋਰਚੇ ਨੂੰ ਵਿਦੇਸ਼ ਤੋਂ ਫੰਡਿੰਗ ਹੋ ਰਹੀ ਹੈ ਤੇ ਹੁਣ ਕੁੱਝ ਦਿਨ ਹੋਰ ਇਸ ਮੋਰਚੇ ਵਿਚ ਵੀ ਪੈਸੇ ਨੂੰ ਲੈ ਕੇ ਲੜਾਈ ਹੋਵੇਗੀ ਕਿ ਉਸ ਨੇ ਇੰਨੇ ਪੈਸੇ ਖਾ ਲਏ ਤੇ ਉਸ ਨੇ ਇੰਨੇ ਰੱਖ ਲਏ। ਰਵਨੀਤ ਬਿੱਟੂ ਨੇ ਕਿਹਾ ਕਿ ਕਾਨੂੰਨ ਮੁਤਾਬਕ ਜੇ ਦੇਖਿਆ ਜਾਵੇ ਤਾਂ ਜਿੰਨਾ ਨੂੰ ਫਾਂਸੀ ਦੀ ਸਜ਼ਾ ਮਿਲੀ ਹੋਈ ਹੈ ਉਹਨਾਂ ਨੂੰ ਪੈਰੋਲ ਨਹੀਂ ਮਿਲ ਸਕਦੀ। 

ਰਵਨੀਤ ਬਿੱਟੂ ਨੇ ਕਿਸਾਨ ਅੰਦੋਲਨ ਨੂੰ ਅਸਲੀ ਮੋਰਚਾ ਦੱਸਦੇ ਹੋਏ ਕੌਮੀ ਇਨਸਾਫ਼ ਮੋਰਚੇ ਨੂੰ ਨਕਲੀ ਮੋਰਚਾ ਦੱਸਿਆ। ਉਹਨਾਂ ਕਿਹਾ ਕਿ ਇਸ ਮੋਰਚੇ ਵਿਚ ਦਿੰਨਾ ਬੰਦੀ ਸਿੰਗਾਂ ਦੀ ਰਿਹਾਈ ਮੰਗੀ ਜਾ ਰਹੀ ਹੈ ਉਹਨਾਂ ਦਾ ਇਕ ਵੀ ਪਰਿਵਾਰਕ ਮੈਂਬਰ ਇਸ ਮੋਰਚੇ ਵਿਚ ਨਹੀਂ ਹੈ ਜੇ ਰਿਹਾਈ ਚਾਹੀਦੀ ਹੈ ਤਾਂ ਉਹਨਾਂ ਨੂੰ ਵੀ ਚਾਹੀਦੀ ਹੋਵੇਗੀ ਉਹ ਕਿਉਂ ਨਹੀਂ ਆ ਰਹੇ। ਇਹ ਸਿਰਫ਼ ਮੌਸਮੀ ਮੋਰਚਾ ਹੈ।