Gurdaspur News: BSF ਨੇ ਧੁੱਸੀ ਬੰਨ੍ਹ ਦੇ ਕੰਢਿਉਂ ਟੁੱਟਿਆ ਹੋਇਆ ਡਰੋਨ ਤੇ ਹੈਰੋਇਨ ਕੀਤੀ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਬਰਾਮਦ ਕੀਤੀ ਹੈਰੋਇਨ ਦਾ ਵਜ਼ਨ 535 ਗ੍ਰਾਮ ਦੱਸਿਆ ਜਾ ਰਿਹਾ

BSF recovers broken drone and heroin from Dhussi Dam

 


Gurdaspur News: ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਲਾਨੋਰ ਅਧੀਨ ਆਉਦੀ ਬੀਉਪੀ ਬੋਹੜ ਵਡਾਲਾ ਵਿਖੇ ਬੀਐਸਐਫ਼ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਭਾਰਤ ਵਾਲੇ ਪਾਸੇ ਧੁੱਸੀ ਬੰਨ੍ਹ ਦੇ ਕੰਢਿਉਂ ਇੱਕ ਡਰੋਨ ਅਤੇ ਉਸ ਦੇ ਨਾਲ ਬੰਨ੍ਹਿਆ ਹੋਇਆ ਹੈਰੋਇਨ ਦਾ ਇੱਕ ਪੈਕਟ ਬਰਾਮਦ ਹੋਇਆ। 

ਡਰੋਨ ਦਾ ਪੱਖਾ ਟੁੱਟਿਆ ਹੋਇਆ ਸੀ। ਬੀਐਸਐਫ਼ ਅਧਿਕਾਰੀਆਂ ਵੱਲੋਂ ਇਸ ਨੂੰ ਤੁਰਤ ਕਬਜ਼ੇ ਵਿੱਚ ਲੈ ਕੇ ਕਲਾਨੌਰ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿੱਥੇ ਐਸਐਚਓ ਮੇਜਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਡਰੋਨ ਅਤੇ ਹੈਰੋਇਨ ਦਾ ਪੈਕਟ ਆਪਣੇ ਕਬਜ਼ੇ ਵਿੱਚ ਲੈ ਲਿਆ।

 ਮਿਲੀ ਜਾਣਕਾਰੀ ਅਨੁਸਾਰ ਹੈਰੋਇਨ ਦਾ ਕੁੱਲ ਵਜ਼ਨ 535 ਗ੍ਰਾਮ ਹੈ। ਇਸ ਸੰਬੰਧ ਵਿੱਚ ਕਲਾਨੌਰ ਥਾਣੇ ਵਿੱਚ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।