Khanuri Border News : ਖਨੌਰੀ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਅੱਜ 86ਵੇਂ ਦਿਨ ਭੁੱਖ ਹੜਤਾਲ ਜਾਰੀ
Khanuri Border News : ਭਲਕੇ ਦੁਪਹਿਰ 12 ਵਜੇ ਕਿਸਾਨ ਮੋਰਚੇ ’ਤੇ ਕਰਨਗੇ ਸੰਬੋਧਨ
Khanuri Border News in Punjabi : ਅੱਜ 86ਵੇਂ ਦਿਨ, ਜਗਜੀਤ ਸਿੰਘ ਡੱਲੇਵਾਲ ਵੱਲੋਂ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਵਿਖੇ ਭੁੱਖ ਹੜਤਾਲ ਜਾਰੀ ਰਹੀ। ਕੱਲ੍ਹ 20 ਫਰਵਰੀ ਨੂੰ ਦੁਪਹਿਰ 12 ਵਜੇ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਵਿਖੇ ਮੀਡੀਆ ਨੂੰ ਸੰਬੋਧਨ ਕਰਨਗੇ ਅਤੇ ਮਹੱਤਵਪੂਰਨ ਐਲਾਨ ਕਰਨਗੇ। ਸ਼ੁਭਕਰਨ ਸਿੰਘ ਦੇ ਪਿੰਡ ਬੱਲੋ (ਬਠਿੰਡਾ) ’ਚ 21 ਫਰਵਰੀ ਨੂੰ ਹੋਣ ਵਾਲੀ ਸ਼ਰਧਾਂਜਲੀ ਸਭਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ ਅਤੇ ਹਰ ਪਿੰਡ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ।ਅੱਜ ਕਿਸਾਨਾਂ ਦਾ ਇੱਕ ਸਮੂਹ ਸਿਰਸਾ ਤੋਂ ਬੱਲੋ ਪਿੰਡ ਲਈ ਪੈਦਲ ਰਵਾਨਾ ਹੋਇਆ।
ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦਾ ਕੱਲ੍ਹ ਸ਼ਾਮ ਅੰਮ੍ਰਿਤਸਰ ਵਿੱਚ ਸਫ਼ਲ ਆਪ੍ਰੇਸ਼ਨ ਹੋਇਆ ਅਤੇ 3 ਸਟੈਂਟ ਪਾਏ ਗਏ। ਉਨ੍ਹਾਂ ਨੂੰ ਇਸ ਸਮੇਂ ਆਈ.ਸੀ.ਯੂ. ਵਿੱਚ ਰੱਖਿਆ ਗਿਆ ਹੈ। ਕਰਨਾਟਕ ਦੇ ਕਿਸਾਨ ਨੇਤਾ ਕੁਰਬੁਰੂ ਸ਼ਾਂਤਾਕੁਮਾਰ ਜੀ ਦਾ ਕੱਲ੍ਹ ਬੰਗਲੌਰ ’ਚ ਰੀੜ੍ਹ ਦੀ ਹੱਡੀ ਨਾਲ ਸਬੰਧਤ ਆਪ੍ਰੇਸ਼ਨ ਹੋਇਆ।
ਜ਼ਿਕਰਯੋਗ ਹੈ ਕਿ ਉਨ੍ਹਾਂ ਦਾ 14 ਫਰਵਰੀ ਨੂੰ ਹਾਦਸਾ ਹੋਇਆ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਦੇਸ਼ ਦੇ ਕਿਸਾਨਾਂ, ਕਿਸਾਨ ਆਗੂਆਂ ਅਤੇ ਬੁੱਧੀਜੀਵੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਉਹ ਐਮਐਸਪੀ ਗਰੰਟੀ ਕਾਨੂੰਨ ਬਾਰੇ ਜੋ ਵੀ ਸਕਾਰਾਤਮਕ ਸੁਝਾਅ ਦੇਣਾ ਚਾਹੁੰਦੇ ਹਨ, ਉਨ੍ਹਾਂ ਸੁਝਾਵਾਂ ਦਾ ਦਿਲੋਂ ਸੱਦਾ ਹੈ ਅਤੇ ਉਹ ਸੁਝਾਅ ਦਾਤਾਸਿੰਘਵਾਲਾ-ਖਨੌਰੀ, ਸ਼ੰਭੂ ਜਾਂ ਰਤਨਪੁਰਾ ਮੋਰਚੇ 'ਤੇ ਪਹੁੰਚ ਕੇ ਦਿੱਤੇ ਜਾ ਸਕਦੇ ਹਨ ਜਾਂ ਫਿਰ ਉਨ੍ਹਾਂ ਨੂੰ koharabhimanyu@gmail.com ਈਮੇਲ ਆਈਡੀ 'ਤੇ ਭੇਜਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਐਮਐਸਪੀ ਗਰੰਟੀ ਕਾਨੂੰਨ ਦੇ ਮੁੱਦੇ ਨੂੰ ਵੱਧ ਤੋਂ ਵੱਧ ਤਾਕਤ ਨਾਲ ਗੱਲਬਾਤ ਦੀ ਮੇਜ਼ 'ਤੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
(For more news apart from Jagjit Singh Dallewal's hunger strike continues today on the 86th day of Khanuri News in Punjabi, stay tuned to Rozana Spokesman)