Machhiwara Sahib: ਪਤੀ-ਪਤਨੀ ਨੇ ਨਹਿਰ ’ਚ ਛਾਲ ਮਾਰ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ

ਏਜੰਸੀ

ਖ਼ਬਰਾਂ, ਪੰਜਾਬ

ਪਰਿਵਾਰ ਨੇ ਪਿੰਡ ਦੇ ਹੀ 3 ਵਿਅਕਤੀਆਂ ’ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ

Machhiwara Sahib Husband and wife ended their lives by jumping into the canal

 

Machhiwara Sahib: ਵਗਦੀ ਸਰਹੰਦ ਨਹਿਰ ਵਿਚ ਨੇੜਲੇ ਪਿੰਡ ਹੇਡੋਂ ਦੇ ਨਿਵਾਸੀ ਜਸਵੰਤ ਸਿੰਘ (38) ਸਾਲ ਤੇ ਉਸ ਦੀ ਪਤਨੀ ਨੇਹਾ ਰਾਣੀ ਨੇ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। 

ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇੱਕ ਕਾਰ ਸਰਹੰਦ ਨਹਿਰ ਕਿਨਾਰੇ ਸੁਨਸਾਨ ਹਾਲਤ ਵਿਚ ਖੜੀ ਹੈ। 
ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਦੇਖਿਆ ਕਿ ਕਾਰ ਦੇ ਨੇੜੇ ਚੱਪਲਾਂ ਤੇ ਇੱਥ ਮੋਬਾਇਲ ਫੋਨ ਪਿਆ ਸੀ। ਇਸ ਦੌਰਾਨ ਪਰਿਵਾਰਕ ਮੈਂਬਰ ਵੀ ਇਨਾਂ ਦੋਵਾਂ ਨੂੰ ਤਲਾਸ਼ ਕਰਦੇ ਹੋਏ ਮੌਕੇ ’ਤੇ ਪਹੁੰਚ ਗਏ। 

ਜਸਵੰਤ ਸਿੰਘ ਦੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਤੇ ਭਰਜਾਈ ਕਰੀਬ 3:30 ਵਜੇ ਘਰੋਂ ਕਾਰ ’ਤੇ ਨਿਕਲੇ ਤੇ ਜਿਨ੍ਹਾਂ ਨੇ ਕੁਝ ਸਮੇਂ ਬਾਅਦ ਜਾ ਕੇ ਸਰਹੰਦ ਨਹਿਰ ਵਿਚ ਜਾ ਕੇ ਛਾਲ ਮਾਰ ਦਿੱਤੀ।

 ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਦਾ ਹੀ ਇੱਕ ਵਿਅਕਤੀ ਜੋ ਕਿ ਸੈਕਟਰੀ ਹੈ ਉਹ ਤੇ ਉਸ ਦੇ ਦੋ ਭਤੀਜੇ ਤਿੰਨੋਂ ਮਿਲ ਕੇ ਉਸ ਦੇ ਭਰਾ ਤੇ ਭਰਜਾਈ ਨੂੰ ਪ੍ਰੇਸ਼ਾਨ ਕਰਦੇ ਸਨ ਕਿਉਂਕਿ ਉਨ੍ਹਾਂ ਕੋਲ ਕੁਝ ਇਤਰਾਜ਼ਯੋਗ ਵੀਡੀਓ ਸਨ।ਉਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਮੇਰੇ ਭਰਾ-ਭਰਜਾਈ ਦਾ ਦੂਜੀ ਧਿਰ ਨਾਲ ਅਦਾਲਤ ਵਿਚ ਕੇਸ ਚੱਲਦਾ ਸੀ।

ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿਅਕਤੀ ਉਸ ਦੇ ਭਰਾ ਤੇ ਭਰਜਾਈ ’ਤੇ ਦਬਾਅ ਪਾਉਂਦੇ ਸਨ ਕਿ ਉਹ ਕੇਸ ਵਾਪਸ ਲੈ ਲੈਣ ਨਹੀਂ ਤਾਂ ਇਹ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਣਗੇ। ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦੇ ਸਨ। 

ਗੁਰਜੰਟ ਸਿੰਘ ਨੇ ਕਿਹਾ ਕਿ ਉਨਾਂ ਦੀ ਆਤਮ ਹੱਤਿਆ ਦਾ ਕਾਰਨ ਵੀ ਇਹ ਵਿਅਕਤੀ ਹਨ।  ਗੋਤਾਖੋਰਾਂ ਨੇ ਪਤਨੀ ਨੇਹਾ ਰਾਣੀ ਦੀ ਲਾਸ਼ ਬਰਾਮਦ ਕਰ ਲਈ ਜਿਸ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਜਦਕਿ ਉਸ ਦੇ ਪਤੀ ਜਸਵੰਤ ਸਿੰਘ ਦੀ ਨਹਿਰ ਵਿਚੋਂ ਤਲਾਸ਼ ਕੀਤੀ ਜਾ ਰਹੀ ਹੈ। 

ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਏ ਜਾ ਰਹੇ ਹਨ। ਮ੍ਰਿਤਕ ਪਤੀ-ਪਤਨੀ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਏ। ਮ੍ਰਿਤਕ ਜਸਵੰਤ ਸਿੰਘ ਕਿੱਤੇ ਵਜੋਂ ਟੈਕਸੀ ਚਾਲਕ ਸੀ ਤੇ ਬਹੁਤ ਹੀ ਸਾਊ ਸੁਭਾਅ ਦਾ ਮਾਲਕ ਸੀ ਤੇ ਦੋਵਾਂ ਦੀ ਮੌਤ ਹੋਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕ ਮੇਰੇ ਪੁੱਤ ਨੂੰ ਧਮਕੀਆਂ ਦਿੰਦੇ ਸਨ ਜਿਸ ਕਾਰਨ ਇਹ ਪ੍ਰੇਸ਼ਾਨ ਰਹਿੰਦੇ ਸਨ। ਜਿਸ ਕਾਰਨ ਮੇਰੇ ਪੁੱਤ ਤੇ ਨੂੰਹ ਨੇ ਆਤਮ-ਹੱਤਿਆ ਕਰ ਲਈ। 

ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਗੁਹਾਰ ਲਗਾਈ। 

ਉੱਥੇ ਹੀ ਮਾਛੀਵਾੜਾ ਸਾਹਿਬ ਦੇ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਹੀ ਇਹਨਾਂ ਦਾ ਕਿਸੇ ਨਾਲ ਕੋਰਟ ਕੇਸ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾ ਦੇ ਅਧਾਰ ’ਤੇ ਮਾਮਲਾ ਦਰਜ ਕੀਤਾ ਜਾਵੇਗਾ।