ਵੰਦੇ ਭਾਰਤ ਟ੍ਰੇਨ ਹੁਣ ਬਰਨਾਲਾ ਵਿਖੇ ਵੀ ਰੁਕੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬਰਨਾਲਾ ਵਾਸੀਆਂ ਨੂੰ ਦਿੱਤੀ ਵਧਾਈ

Vande Bharat train will now stop at Barnala too

ਨਵੀਂ ਦਿੱਲੀ: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿਟੂ ਨੇ ਬਰਨਾਲਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵੰਦੇ ਭਾਰਤ ਟ੍ਰੇਨ ਹੁਣ ਬਰਨਾਲਾ ਵਿਖੇ ਵੀ ਰੁਕੇਗੀ। ਇਸ ਦਾ ਐਲਾਨ ਤਾਂ ਪਹਿਲਾਂ ਹੀ ਕਰ ਦਿੱਤਾ ਸੀ। ਵੰਦੇ ਭਾਰਤ ਜਦੋਂ ਸਵੇਰੇ ਫਿਰੋਜ਼ਪੁਰ ਤੋਂ ਦਿੱਲੀ ਨੂੰ ਜਾਵੇਗੀ, ਤਾਂ ਉਦੋਂ ਵੀ ਬਰਨਾਲਾ ਵਿਖੇ 2 ਮਿੰਟ ਦਾ ਸਟਾਪ ਹੋਏਗਾ ਅਤੇ ਜਦੋਂ ਸ਼ਾਮ ਨੂੰ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਪਹੁੰਚੇਗੀ, ਤਾਂ ਉਦੋਂ ਵੀ 2 ਮਿੰਟ ਦਾ ਬਰਨਾਲਾ ਵਿਖੇ ਸਟਾਪ ਹੋਏਗਾ। ਕੇਂਦਰੀ ਰਾਜ ਰੇਲ ਮੰਤਰੀ ਰਵਨੀਤ ਬਿੱਟੂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਵੀਡੀਓ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।