ਹਿੰਸਾ 'ਚ ਹੋਏ ਜਾਨੀ/ਮਾਲੀ ਨੁਕਸਾਨ ਦੇ ਮੁਆਵਜ਼ੇ ਲਈ ਦਰਖ਼ਾਸਤਾਂ ਮੰਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦਸਿਆ ਕਿ 19086 ਆਫ਼ 2017 ਵਿਚ ਦਿਤੇ ਹੁਕਮਾਂ ਦੇ ਮੱਦੇਨਜ਼ਰ ਪ੍ਰਭਾਵਤ ਵਿਅਕਤੀ/ਸਰਕਾਰੀ ਅਤੇ ਗ਼ੈਰ ਸਰਕਾਰੀ ਸੰ

ਗੁਰਪ੍ਰੀਤ ਕੌਰ ਸਪਰਾ

ਐਸ.ਏ.ਐਸ ਨਗਰ, 27 ਅਗੱਸਤ (ਸੁਖਦੀਪ ਸਿੰਘ ਸੋਈ) : ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦਸਿਆ ਕਿ 25 ਅਗੱਸਤ ਨੂੰ ਸੌਦਾ ਸਾਧ ਵਿਰੁਧ ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਵਲੋਂ ਆਏ ਫ਼ੈਸਲੇ ਉਪਰੰਤ ਭੜਕੀ ਹਿੰਸਾ 'ਚ ਹੋਏ ਜਾਨੀ ਤੇ ਮਾਲੀ ਨੁਕਸਾਨ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਿਵਲ ਰਿਟ ਪਟੀਸ਼ਨ ਨੰਬਰ 19086 ਆਫ਼ 2017 ਵਿਚ ਦਿਤੇ ਹੁਕਮਾਂ ਦੇ ਮੱਦੇਨਜ਼ਰ ਪ੍ਰਭਾਵਤ ਵਿਅਕਤੀ/ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਦੇ ਮੁਆਵਜ਼ੇ ਲਈ ਅਰਜ਼ੀ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਪਰ ਫਿਰ ਵੀ ਆਮ ਲੋਕਾਂ ਦੀ ਸੂਚਨਾ ਹਿਤ ਜ਼ਿਲ੍ਹੇ ਵਿਚੋਂ ਅਜਿਹੀ ਸੂਚਨਾ ਇਕੱਤਰ ਕਰ ਕੇ ਪੰਜਾਬ ਸਰਕਾਰ ਰਾਹੀਂ ਹਾਈ ਕੋਰਟ ਨੂੰ ਭੇਜੀ ਜਾਣੀ ਹੈ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਨੁਕਸਾਨ ਸਬੰਧੀ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ, ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵੇਰਵਿਆਂ ਸਮੇਤ ਅਪਣੇ ਦਾਅਵੇ ਸਬੂਤਾਂ ਸਾਹਿਤ ਸਬੰਧਤ ਐਸ.ਡੀ.ਐਮ. ਮੋਹਾਲੀ, ਖਰੜ, ਡੇਰਾਬੱਸੀ ਦੇ ਦਫ਼ਤਰਾਂ ਵਿਚ 3 ਸਤੰਬਰ ਨੂੰ ਸ਼ਾਮ 5 ਵਜੇ ਤਕ ਦੇ ਸਕਦਾ ਹੈ, ਜਿਸ ਦੀ ਪੜਤਾਲ ਕੀਤੀ ਜਾਵੇਗੀ।